Breaking
Thu. Mar 27th, 2025

ਬਟਾਲਾ ਦੇ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਦੇ ਭਰਾ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਪੰਜਾਬ ਦੇ ਬਟਾਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਕਿ ਬਟਾਲਾ ਅਧੀਨ ਪੈਂਦੇ ਪਿੰਡ ਕਰਨਾਮਾ ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ, ਜਿਸ ਦਾ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਜਗਰਾਈਆ ਵਿਖੇ ਬਿਜਲੀ ਦੇ ਸਾਮਾਨ ਦੀ ਦੁਕਾਨ ਕਰਦਾ ਸੀ।ਬਲਬੀਰ ਸਿੰਘ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਬਲਬੀਰ ਸਿੰਘ ਨੂੰ ਗੱਡੀ ਦੇ ਵਿੱਚ ਹੀ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ। ਪੁਲਿਸ ਮੁਤਾਬਿਕ ਪੰਜ ਗੋਲ਼ੀਆਂ ਦੇ ਖੋਲ ਮੌਕੇ ਤੋਂ ਬਰਾਮਦ ਹੋਏ ਹਨ। ਪੁਲਿਸ ਵੱਲੋ ਇਸ ਕਤਲ ਦੀ ਛਾਣਬੀਣ ਕੀਤੀ ਜਾ ਰਹੀ ਹੈ।

Related Post

Leave a Reply

Your email address will not be published. Required fields are marked *