ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਤਿੰਨ ਜਿਮਨੀ ਸੀਟਾਂ ਜਿੱਤ ਲਈਆਂ ਹਨ, ਜਦੋਂਕਿ ਕਾਂਗਰਸ ਹਿੱਸੇ ਇੱਕ ਸੀਟ ਆਈ ਹੈ। ਬਰਨਾਲਾ ਵਿੱਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 28226 ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26079 ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋ ਨੂੰ 17937, ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16893 ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੂੰ 7896 ਵੋਟਾਂ ਮਿਲੀਆਂ।
ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋ ਨੇ 21062, ਦੇ ਫਰਕ ਨਾਲ ਸੀਟ ਜਿੱਤੀ। ਜਦੋਕਿ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ ਹਰਾਇਆ। ਡਿੰਪੀ ਢਿੱਲੋ ਨੂੰ 69179, ਕਾਂਗਰਸ ਨੂੰ 48117 ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੂੰ 12052 ਵੋਟ ਮਿਲੇ। 13 ਰਾਉਂਡ ਗਿਣੇ ਜਾਣ ਉਪਰੰਤ ਕੁਝ ਪੋਸਟਲ ਬੈਲਟਾਂ ਦੀ ਗਿਣਤੀ ਹੋ ਰਹੀ ਹੈ।
ਡੇਰਾ ਬਾਬਾ ਨਾਨਕ ਤੋ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ 5699 ਵੋਟਾਂ ਨਾਲ ਚੋਣ ਜਿੱਤ ਗਏ ਹਨ। ਜਿਹਨਾਂ ਨੂੰ 59104 ਵੋਟ ਮਿਲੇ, ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ 53405, ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋ ਨੂੰ 6505 ਵੋਟ ਮਿਲੇ।
ਚੱਬੇਵਾਲ ਤੋ ਆਮ ਆਦਮੀ ਪਾਰਪੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਚੋਣ ਜਿੱਤ ਗਏ ਹਨ ਉਹਨਾਂ ਨੂੰ 51904 ਵੋਟ ਮਿਲੇ। ਕਾਂਗਰਸ ਦੇ ਉਮੀਦਵਾਰ ਰਣਜੀਤ ਸਿੰਘ ਨੂੰ 23214 ਵੋਟ ਮਿਲੇ, ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 8692 ਵੋਟਾਂ ਮਿਲੇ ਹਨ।