NCB ਤੇ ਗੁਜਰਾਤ ATS ਨੇ 8 ਵਿਅਕਤੀਆਂ ਨੂੰ ਕੀਤਾ ਕਾਬੂ, ਜਾਣੋ ਕਿਸ ਨਾਲ ਜੁੜੇ ਤਾਰ
ਨਾਰਕੋਟਿਕਸ ਕੰਟਰੋਲ ਬਿਊਰੋ (NCB), ਭਾਰਤੀ ਜਲ ਸੈਨਾ ਤੇ ਗੁਜਰਾਤ ਪੁਲਿਸ ਦੀ ਏ.ਟੀ.ਐੱਸ ਦੇ ਸਾਂਝੇ ਆਪ੍ਰੇਸ਼ਨ ‘ਚ ਭਾਰਤੀ ਸਮੁੰਦਰੀ ਸਰਹੱਦ ‘ਤੇ ਕਰੀਬ 700 ਕਿਲੋ ਮੈਥ ਡਰੱਗ ਦੀ ਖੇਪ ਫੜੀ ਗਈ ਹੈ। ਇਸ ਕਾਰਵਾਈ ਦੌਰਾਨ 8 ਵਿਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਪਣੇ ਆਪ ਨੂੰ ਈਰਾਨੀ ਦੱਸ ਰਹੇ ਹਨ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਕਰੀਬ 2000 ਕਰੋੜ ਰੁਪਏ ਹੈ।
ਪਿਛਲੇ ਕਈ ਦਿਨਾਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਸਾਗਰ ਮੰਥਨ ਦੇ ਨਾਂਅ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਹ ਆਪ੍ਰੇਸ਼ਨ ਖਾਸ ਤੌਰ ‘ਤੇ ਭਾਰਤ ‘ਚ ਹੋ ਰਹੀ ਡਰੱਗ ਤਸਕਰੀ ਲਈ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਾਰਕੋਟਿਕਸ ਟੀਮ ਨੇ ਆਪਰੇਸ਼ਨ ਸਾਗਰ ਮੰਥਨ ‘ਚ ਕਈ ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਨਾਰਕੋਟਿਕਸ ਕੰਟਰੋਲ ਬਿਊਰੋ ਅਨੁਸਾਰ ਇਸ ਆਪ੍ਰੇਸ਼ਨ ਦਾ ਮਕਸਦ ਸਮੁੰਦਰੀ ਰਸਤੇ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਹੈ।