ਨਗਰ ਪੰਚਾਇਤ ਦਫ਼ਤਰ ਬਿਲਗਾ ਵਿਖੇ ਅੱਜ ਇਕ ਮੀਟਿੰਗ ਹੋਈ ਜਿਸ ਵਿੱਚ ਆਉਣ ਵਾਲੀ ਨਗਰ ਪੰਚਾਇਤ ਬਿਲਗਾ ਕਮੇਟੀ ਦੀ ਚੋਣ ਦੇ ਸੰਬੰਧ ਵਿੱਚ ਇੱਥੇ ਵੋਟਿੰਗ ਦੀ ਵਜਾਏ ਸਰਬਸੰਮਤੀ ਕਰਵਾਉਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਹੋਈ ਗੱਲਬਾਤ ਦੇ ਭਰੋਸੇਯੋਗ ਸੂਤਰਾਂ ਤੋ ਮਿਲੇ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਕਲੇਰ, ਮਾਸਟਰ ਜੋਗਿੰਦਰ ਸਿੰਘ ਦੇ ਯਤਨ ਤਹਿਤ ਉਹਨਾਂ ਵੱਲੋ ਰੱਖੀ ਪ੍ਰਪੋਜ਼ਲ ਵਿੱਚ ਆਮ ਆਦਮੀ ਪਾਰਟੀ ਨੂੰ 3, ਕਾਂਗਰਸ ਨੂੰ 3 ਅਕਾਲੀ ਦਲ ਸੁਧਾਰ ਲਹਿਰ ਨੂੰ 2, ਬਸਪਾ ਨੂੰ 2, ਬੀਜੇਪੀ ਤੇ ਕਾਮਰੇਡਾਂ ਨੂੰ 1-1 ਮੈਂਬਰ ਤਹਿਤ ਏਜੰਡਾ ਰੱਖਿਆ ਗਿਆ।
ਮੀਟਿੰਗ ਵਿੱਚ ਕਾਂਗਰਸ ਨੇ 6 ਅਤੇ ਅਕਾਲੀ ਦਲ ਨੇ 4 ਮੈਂਬਰ ਦੀ ਮੰਗ ਰੱਖੀ। ਜਦੋਂ ਕਿ ਇਸ ਤੋਂ ਪਹਿਲਾਂ ਬਣੀ ਸਹਿਮਤੀ ਦੇ ਉਲਟ ਕਾਂਗਰਸ ਦੇ ਵਰਕਰ ਆਪਣਾ ਪੱਖ ਰਖਦੇ ਰਹੇ। ਜਿਸ ਬਾਰੇ ਜਿਕਰ ਹੋਇਆ ਕਿ ਪਾਰਟੀ ਵਿੱਚ ਆਮ ਸਹਿਮਤੀ ਨਹੀ ਬਣੀ।
ਇਸ ਮੀਟਿੰਗ ਵਿੱਚ ਹਾਜ਼ਰੀ ਨੂੰ ਦੇਖਿਆ ਜਾਵੇ ਜਾ ਚੱਲੀ ਕਾਰਵਾਈ ਤੋਂ ਲੱਗਿਆ ਕਿ ਸਰਬਸੰਮਤੀ ਹੋਣੀ ਤਾਂ ਅਜੇ ਦੂਰ ਦੀ ਗੱਲ ਸਗੋਂ ਕਾਂਗਰਸ ਦੇ ਵਰਕਰ ਵੱਖਰੋ ਵੱਖਰੇ ਰਾਗ ਅਲਾਪ ਰਹੇ ਸੀ। ਅਖੀਰ ਮੀਟਿੰਗ ਦੀ ਸਮਾਪਤੀ ਤੋਂ ਪਹਿਲਾਂ ਕਿਹਾ ਗਿਆ ਕਿ ਆਪਣੀ ਆਪਣੀ ਪਾਰਟੀ ਵਿੱਚ ਜਾ ਕੇ ਸਲਾਹ ਮਸ਼ਵਰਾ ਕਰੋ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪ੍ਰਧਾਨਗੀ ਦਾ ਅਹੁਦਾ ਰੱਖਣ ਦੇ ਬਦਲੇ 10 ਮੈਂਬਰ ਦੇਣ ਦੀ ਗੱਲ ਕਰ ਰਹੀ ਹੈ ਜਦੋਕਿ ਸਿਆਸੀ ਪੈਂਤੜਾ ਸਮਝਣਾ ਹੋਵੇ ਤਾਂ ਕਮੇਟੀ ਤਾਂ ਫਿਰ ਵਿਰੋਧੀ ਧਿਰ ਹੀ ਚਲਾਵੇਗੀ ਜਿਹਨਾਂ ਕੋਲ ਬਹੁਮਤ ਹੋਵੇਗਾ। ਜਦੋਂ ਮਰਜ਼ੀ ਬੇਭਰੋਸਗੀ ਮਤਾ ਲਿਆ ਕਿ ਨਵਾਂ ਪ੍ਰਧਾਨ ਬਣਾ ਲੈਣਗੇ। ਸਿਆਸਤ ਕੁਝ ਵੀ ਕਰਵਾ ਸਕਦੀ ਹੈ ਜਿਵੇਂ ਵਿਰੋਧੀ ਧਿਰ ਪ੍ਰਧਾਨਗੀ ਲਈ ਚਿਹਰਾ ਵੀ ਉਹਨਾਂ ਮੁਤਾਬਿਕ ਹੋਵੇ ਸ਼ਰਤ ਰੱਖ ਰਹੀ ਹੈ। ਕੀ ਵਾਕਿਆ ਬਿਲਗਾ ਵਿੱਚ ਸਰਬਸੰਮਤੀ ਹੋਣ ਜਾ ਰਹੀ ਹੈ? ਅਗਰ ਚੋਣ ਹੋ ਜਾਵੇ ਵੀ ਤਾਂ ਕਾਂਗਰਸ, ਅਕਾਲੀ ਦਲ ਸੁਧਾਰ ਲਹਿਰ ਅਤੇ ਬਸਪਾ ਦੇ ਆਗੂ ਘਿਓ ਖਿਚੜੀ ਹੋਣ ਕਰਕੇ ਚਾਹੁੰਦੇ ਹਨ ਕਿ ਇਕੱਠੇ ਚੋਣ ਲੜੀਏ ਪਰ ਕਾਂਗਰਸ ਹਾਈਕਮਾਂਡ ਸ਼ਾਇਦ ਨਾ ਸਹਿਮਤ ਹੋਵੇ। ਬਸਪਾ ਦਾ ਅਗਰ ਸਤਾਧਿਰ ਨਾਲ ਚੋਣ ਸਮਝੌਤਾ ਹੋ ਜਾਵੇ ਤਾਂ ਘਿਓ ਖਿਚੜੀ ਖਿਲੱਰ ਵੀ ਸਕਦੀ ਹੈ। ਮੀਟਿੰਗ ਦਾ ਗੁਰਨਾਮ ਸਿੰਘ (ਬਿਲਗਾ) ਜੱਖੂ ਨੂੰ ਸੁਨੇਹਾ ਨਹੀ ਸੀ। ਜਸਜੀਤ ਸਿੰਘ ਸੰਨੀ ਸਮੇਤ ਦੋਵਾਂ ਦੀ ਗੈਰਹਾਜ਼ਰੀ ਰੜਕਦੀ ਰਹੀ।