ਸ੍ਰ ਮਨਮੋਹਣ ਸਿੰਘ ਬੈਂਸ ਜਰਮਨ ਅਤੇ ਬਲਜੀਤ ਸਿੰਘ ਬੈਂਸ ਔਜਲਾ ਵਲੋਂ ਪੰਜਾਬ ਦੀ ਜਵਾਨੀ ਨੂੰ ਚੜ੍ਹਦੀਕਲਾ ਵੱਲ ਲਿਜਾਣ ਲਈ ਪਿੰਡ ਔਜਲਾ ਵਿਖੇ
ਪੇਂਡੂ ਖੇਡ ਮੇਲਾ ਆਯੋਜਿਤ ਕੀਤਾ ਗਿਆ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਖੇਡ ਮੇਲੇ ਚ ਕ੍ਰਿਕਟ ਕੱਪ ਪਿੰਡ ਨਾਗਰਾ (ਨਵੀ ਨਾਗਰਾ) ਦੀ ਟੀਮ ਨੇ ਜਿਤਿਆ
ਇਸ ਖੇਡ ਮੇਲੇ ਵਿਚ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ, 60 ਸਾਲ ਤੋਂ ਉਪਰ ਉਮਰ ਵਾਲੇ ਬਜ਼ੁਰਗਾਂ ਦੀ ਰੇਸ ਅਤੇ ਕੁੱਕੜ ਫੜਨ ਦੇ ਵੀ ਮੁਕਾਬਲੇ ਕਰਵਾਏ ਗਏ ਜੇਤੂਆਂ ਨੂੰ ਇਨਾਮ ਪਿੰਡ ਔਜਲਾ ਦੇ ਸਰਪੰਚ ਭਜਨ ਰਾਮ ਤੇ ਗ੍ਰਾਮ ਪੰਚਾਇਤ ਨੇ ਤਕਸੀਮ ਕੀਤੇ ਇਸ ਮੌਕੇ ਵਿਸ਼ੇਸ ਤੌਰ ਤੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਬਿਲਗਾ ਦੇ ਹੈੱਡ ਗ੍ਰੰਥੀ ਭਾਈ ਜਗਵੀਰ ਸਿੰਘ ਫੌਜੀ, ਸਰਪੰਚ ਰਾਜੇਸ਼ ਨਾਗਰਾ, ਮੈਨੇਜਰ ਮਨਜੀਤ ਸਿੰਘ, ਪੁਸ਼ਪਿੰਦਰ ਜੋਸ਼ੀ, ਸਾਬਕਾ ਇੰਸਪੈਕਟਰ ਪ੍ਰੇਮ ਬਾਵਾ, ਸੰਨੀ ਔਜਲਾ ਸ਼ੀਲਾ ਔਜਲਾ, ਰਣਜੋਧ ਸਿੰਘ ਔਜਲਾ ਜੋਗਾ ਸਿੰਘ, ਮੇਜਰ ਸਿੰਘ ਔਜਲਾ ਪੱਤਰਕਾਰ ਰਾਜਿੰਦਰ ਸਿੰਘ ਬਿਲਗਾ, ਸੀਨੀਅਰ ਬਸਪਾ ਆਗੂ ਸੁਰਿੰਦਰਪਾਲ ਬਿਲਗਾ, ਕਾਲਾ ਔਜਲਾ, ਗੁਰਵਿੰਦਰ ਸਿੰਘ ਬਿਲਗਾ, ਭੁਪਿੰਦਰ ਸਿੰਘ ਸੰਘੇੜਾ, ਸਰਪੰਚ ਸੁਦਾਗਰ ਸੋਢੀ, ਇੰਟਰਨੈਸ਼ਨਲ ਭਲਵਾਨ ਸੀਤਲ ਸਿੰਘ ਔਜਲਾ ਸ਼ਾਮਲ ਸੀ।
ਇਸ ਮੌਕੇ ਸਿਟੀ ਸੈਂਟਰ eye ਹਸਪਤਾਲ ਫਿਲੌਰ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਅੱਖਾਂ ਦਾ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਵਿਚ ਲਗਭਗ 200 ਮਰੀਜਾਂ ਦੇ ਅੱਖਾਂ ਦੀ ਚੈੱਕ ਕਰਕੇ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ, ਟੂਰਨਾਮੈਂਟ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।