ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਆਗੂ ਵਿਰਸਾ ਸਿੰਘ ਬਲਟੋਹਾ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਅਰਦਾਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਤਿਗੁਰੂ ਮੈਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਮੇਰੇ ਤੇ ਦੋਸ਼ ਲਗਾਏ ਹਨ ਉਹ ਝੂਠੇ ਹਨ ਉਹਨਾਂ ਇਹ ਵੀ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਕੋਲ ਉਹਨਾਂ ਖਿਲਾਫ ਕੋਈ ਸਬੂਤ ਹੈ ਤਾਂ ਉਹ ਗੁਰੂ ਪੰਥ ਦੀ ਕਚਹਿਰੀ ਚ ਰੱਖਣ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਪਰਿਵਾਰ ਉਹਨਾਂ ਦਾ ਆਪਣਾ ਪਰਿਵਾਰ ਹੈ ਉਹਨਾਂ ਕਿਹਾ ਕਿ ਸਤਿਗੁਰੂ ਜੀ ਨਿਤਾਰਾ ਕਰੋ ਉਹਨਾਂ ਕਿਹਾ ਕਿ ਮੇਰੇ ਹਿਰਦੇ ਵਿੱਚ ਬਹੁਤ ਵੱਡਾ ਦਰਦ ਹੈ।