ਝੋਨੇ ਦੀ ਢਿੱਲੀ ਖਰੀਦ ਖਿਲ਼ਾਫ ਕਿਸਾਨਾਂ ਵੱਲੋ ਪੰਜਾਬ ਵਿੱਚ ਚਾਰ ਘੰਟੇ ਚੱਕਾ ਜਾਮ ਕਰਨ ਦੌਰਾਨ ਘੰਟਿਆਂ ਬੱਧੀ ਲੋਕ ਇਸ ਜਾਮ ਵਿੱਚ ਫਸੇ ਰਹੇ। ਲੋਕਾਂ ਵਿੱਚ ਇਹਨਾਂ ਚੱਕਾ ਜਾਮ ਦੇ ਐਲਾਨਾਂ ਖਿਲ਼ਾਫ ਰੋਹ ਵੱਧਣਾ ਸੁਭਾਵਿਕ ਹੈ ਭਾਂਵੇ ਕਿ ਹਰ ਕੋਈ ਸਮਝ ਰਿਹਾ ਹੈ ਕਿ ਕੇਂਦਰ ਜਾਂ ਰਾਜ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਕਿਉਕਿ ਪਿਛਲੇਂ ਵਰੇ ਦੌਰਾਨ ਖਰੀਦੇ ਝੋਨੇ ਦੀ ਫਸਲ ਤੋਂ ਤਿਆਰ ਚਾਵਲ ਜੋਂ ਸ਼ੈਲਰਾਂ ‘ਚ ਪਿਆ ਹੋਣ ਕਰਕੇ ਨਵੀਂ ਫ਼ਸਲ ਲੱਗਣ ਲਈ ਥਾਂ ਨਾ ਹੋਣ ਦਾ ਕਾਰਨ ਵੀ ਇਕ ਹੈ।ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਕੇਂਦਰ ਸਰਕਾਰ ਨੇ ਸਮੇਂ ਸਿਰ ਕਿਉ ਨਹੀ ਚਾਵਲ ਉਠਾਇਆ, ਕੀ ਮੋਦੀ ਸਰਕਾਰ ਕਿਸਾਨ ਅੰਦੋਲਨ ਦੌਰਾਨ ਆਪਣੀ ਹੋਈ ਹੇਠੀ ਦਾ ਅੱਜ ਬਦਲਾ ਲੈ ਰਹੀ ਹੈ। ਕੀ ਰਾਜ ਸਰਕਾਰ ਨੇ ਸਮੇ ਸਿਰ ਕੇਂਦਰ ਨੂੰ ਯਾਦ ਨਹੀ ਕਰਵਾਇਆ ਕਿ ਗੁਦਾਮਾਂ ‘ਚ ਵੱਡੀ ਤਦਾਦ ਵਿੱਚ ਫਸਲ ਨੂੰ ਸਮੇਂ ਸਿਰ ਉਠਾਇਆ ਜਾਵੇ। ਪਰ ਸੂਬਾ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ ਜਦੋਕਿ ਸਰਕਾਰ ਨੂੰ ਪਤਾ ਸਭ ਕੁਝ ਸੀ ਇਸ ਬਾਰੇ। ਇਸ ਮੁਸ਼ਕਲ ਤੋਂ ਸੂਬਾ ਪੀੜਤ ਨਜ਼ਰ ਆ ਰਿਹਾ ਹੈ ਇਕ ਉਹ ਸਮੇਂ ਯਾਦ ਆ ਰਿਹਾ ਹੈ ਜਦੋ ਰਾਜ ਸਰਕਾਰ ਦੇ ਨੁਮਾਇੰਦੇ ਮੰਡੀਆਂ ਵਿੱਚ ਜਾ ਕੇ ਫਸਲ ਦੀ ਢੇਰੀ ਨੂੰ ਹੱਥ ਮਾਰਕੇ ਚੰਗੀ ਫਸਲ ਹੋਣ ਦੀ ਗੱਲ ਕਰਨੀ ਅੱਗੋ ਪੱਤਰਕਾਰਾਂ ਨੇ ਫੋਟੋ ਖਿੱਚਣੀ, ਵਿਧਾਇਕ ਨੇ ਬਿਆਨ ਦੇਣਾ ਕਿ ਕਿਸਾਨ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ। ਇਸ ਵਾਰ ਇਹ ਵਰਤਾਰਾ ਨਜ਼ਰ ਨਹੀ ਆਇਆ। ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਸਟੇਟ ਸਰਕਾਰ ਦਾ ਵਸ ਨਹੀ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਕਿਸਾਨਾਂ ਦੇ ਹੱਕ ਵਿੱਚ ਆਉਂਦੇ ਰਹੇ ਬਿਆਨ ਹੁਣ ਨਜ਼ਰ ਨਹੀ ਰਹੇ। ਅਗਰ ਝੋਨੇ ਦੀ ਫਸਲ ਠੀਕ ਠਾਕ ਵਿਕ ਜਾਵੇ ਤਾਂ ਪੰਜਾਬ ਦੀ ਮਾਰਕੀਟ ਵਿੱਚ ਚਹਿਲ ਪਹਿਲ ਨਜ਼ਰ ਆਉਂਦੀ ਹੈ ਇਸ ਵਾਰ ਬਣੇ ਹਲਾਤ ਤੋਂ ਲੱਗ ਰਿਹਾ ਕਿ ਦੀਵਾਲੀ ਫਿੱਕੀ ਰਹਿਣ ਦੀ ਸੰਭਾਵਨਾ ਹੈ। ਭਾਂਵੇ ਸੂਬਾ ਸਰਕਾਰ ਇਸ ਸਥਿਤੀ ਨੂੰ ਕੇਂਦਰ ਸਿਰ ਮੜ ਰਹੀ ਹੈ। ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਘਰਸ਼ ਲਗਾਤਾਰ ਵਿੱਡ ਰਹੀਆਂ ਹਨ ਇਸ ਦੌਰਾਨ ਸੜਕਾਂ ਜਾਮ ਕਰਨ ਅਤੇ ਰੇਲਾਂ ਰੋਕਣੀਆਂ ਆਮ ਗੱਲ ਹੈ। ਜਿਸ ਨੂੰ ਲੈ ਕੇ ਸਰਕਾਰਾਂ ਸਥਾਈ ਹੱਲ ਦੀ ਵਜਾਏ ਚਾਹੁੰਦੀਆਂ ਹਨ ਕਿ ਕਿਸਾਨ ਜਥੇਬੰਦੀਆਂ ਦਾ ਲੋਕ ਆਪਮੁਹਾਰੇ ਵਿਰੋਧ ਕਰਨ। ਕਿਉਕਿ ਬੰਦ ਦੌਰਾਨ ਪਿਸ ਲੋਕ ਰਹੇ ਹਨ ਸਰਕਾਰਾਂ ਤੇ ਬੰਦ ਦਾ ਕੋਈ ਅਸਰ ਨਹੀ ਦਿਸ ਰਿਹਾ, ਹਾਂ ਇਹ ਜਰੂਰ ਹੈ ਕਿ ਦਿੱਲੀ ਅੰਦੋਲਨ ਦੌਰਾਨ ਲੋਕਾਂ ਨੇ ਕਿਸਾਨਾਂ ਦਾ ਸਾਥ ਬਹੁਤ ਦਿੱਤਾ ਹੁਣ ਵੀ ਲੋਕ ਚਾਹੁੰਦੇ ਹਨ ਕਿ ਕਿਸਾਨ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕਰਨ ਨਾ ਕਿ ਸੜਕਾਂ ਜਾਮ ਕਰਨ।
ਦੇ ਸੰਘਰਸ਼ ਤੋਂ ਕੇਂਦਰ ਵੀ ਅਤੇ ਸੂਬਾ ਸਰਕਾਰ
ਰਾਜਿੰਦਰ ਸਿੰਘ ਬਿਲਗਾ