ਬਿਲਗਾ, 30 ਸਤੰਬਰ 2024- ਬਿਲਗਾ ਪੁਲਿਸ ਵੱਲੋ ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ ਬਿਨ੍ਹਾ ਨੰਬਰੀ ਪਰ ਸਵਾਰ 02 ਨੌਜਵਾਨਾ ਨੂੰ ਕਾਬੂ ਕਰਕੇ ਇਹਨਾਂ ਪਾਸੋ ਖੁੱਲੀਆ ਨਸ਼ੀਲੀਆਂ ਗੋਲੀਆਂ 95 ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਮਾਨਯੋਗ ਐਸ.ਐਸ.ਪੀ. ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰੋਕਥਾਮ ਸਪੈਸ਼ਲ ਮਹਿਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਤੇ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ. ਪੁਲਿਸ ਕਪਤਾਨ ਉਪ ਪੁਲਿਸ ਕਪਤਾਨ, ਫਿਲੌਰ ਜਲੰਧਰ ਦਿਹਾਤੀ ਦੀਆ ਹਦਾਇਤਾ ਮੁਤਾਬਿਕ ਸਬ-ਇੰਸ: ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਵਿੱਚ ਚੱਲਦੇ ਚੈਕਿੰਗ ਦੌਰਾਨ ਏ.ਐਸ.ਆਈ. ਅਵਤਾਰ ਲਾਲ ਸਮੇਤ ਪੁਲਿਸ ਪਾਰਟੀ ਵੱਲੋ ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ ਬਿਨ੍ਹਾ ਨੰਬਰੀ ਪਰ ਸਵਾਰ 02 ਨੌਜਵਾਨਾ ਨੂੰ ਕਾਬੂ ਕਰਕੇ ਇਹਨਾ ਪਾਸੋ ਖੁੱਲੀਆ ਨਸ਼ੀਲੀਆ ਗੋਲੀਆ 95 ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਚ ਬੱਲ, ਪੀ.ਪੀ.ਐਸ. ਪੁਲਿਸ ਕਪਤਾਨ ਉਪ ਪੁਲਿਸ ਕਪਤਾਨ, ਫਿਲੋਰ ੳ ਦਿਹਾਤੀ ਜੀ ਨੇ ਦੱਸਿਆ ਕਿ ਸਬ-ਇੰਸ: ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਏ.ਐਸ.ਆਈ. ਅਵਤਾਰ ਲਾਲ ਸਮੇਤ ਪੁਲਿਸ ਪਾਰਟੀ ਵੱਲੋ ਦੋਰਾਨੇ ਗਸ਼ਤ ਥਾਣਾ ਬਿਲਗਾ ਤੋ ਪਿੰਡ ਉਪਲ ਭੂਪਾ ਨੂੰ ਜਾ ਰਿਹਾ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਉੱਪਲ ਭੂਪਾ ਰੋਡ ਪਰ ਪੁੱਜੀ ਤਾਂ ਸਾਹਮਣੇ ਪਿੰਡ ਉੱਪਲ ਭੂਪਾ ਸਾਈਡ ਵੱਲੋ ਇੱਕ ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਬਿਨ੍ਹਾ ਨੰਬਰੀ ਪਰ ਦੋ ਨੌਜਵਾਨ ਸਵਾਰ ਹੋ ਕੇ ਆਉਦੇ ਦਿਖਾਈ ਦਿੱਤਾ । ਜੋ ਮੋਟਰ ਸਾਈਕਲ ਚਾਲਕ ਦੇ ਪਿੱਛੇ ਬੈਠੇ ਨੌਜਵਾਨ ਨੇ ਪੁਲਿਸ ਪਾਟੀ ਦੀ ਗੱਡੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਆਪਣੀ ਪਹਿਨੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਫਿਰ ASI ਅਵਤਾਰ ਸਮੇਤ ਪੁਲਿਸ ਪਾਰਟੀ ਮੋਟਰ ਸਾਈਕਲ ਚਾਲਕ ਅਜੈ ਕੁਮਾਰ ਉਰਫ ਅਜੈ ਪੁੱਤਰ ਸੁਰਿੰਦਰਪਾਲ ਵਾਸੀ ਪੱਤੀ ਮਹਿਣਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਅਤੇ ਮੋਟਰ ਸਾਈਕਲ ਪਿੱਛੇ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਕਾਰ ਸਿੰਘ ਵਾਸੀ ਪੱਤੀ ਭੋਜਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸ ਵੱਲੋ ਸੁੱਟੇ ਕਾਲੇ ਰੰਗ ਦੇ ਮੋਮੀ ਲਿਫਾਫਾ ਵਿੱਚੋ ਖੁੱਲੀਆ ਨਸ਼ੀਲੀਆ ਗੋਲੀਆ 95 ਬ੍ਰਾਮਦ ਕਰਕੇ ਮੁਕੱਦਮਾ ਨੰਬਰ 60 ਮਿਤੀ 29-09-2024 ਅ/ਧ 22-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਉਕਤ ਦੇ ਖਿਲਾਫ ਪਹਿਲਾ ਵੀ ਮੁੱਕਦਮਾ ਨੰਬਰ 81 ਮਿਤੀ 13-08- 2023 ਅ/ਧ 379-ਬੀ,34 ਭ.ਦ. ਵਾਧਾ ਜੁਰਮ 201 ਭ.ਦ. ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਸੀ।ਜਿਸ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਜਮਾਨਤ ਪਰ ਆਇਆ ਹੈ। ਦੋਸ਼ੀਆਨ ਗੁਰਪ੍ਰੀਤ ਸਿੰਘ ਉਰਫ ਗੌਪੀ ਅਤੇ ਅਜੈ ਕੁਮਾਰ ਉਰਫ ਅਜੈ ਉਕਤਾਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।
ਦੋਸ਼ੀਆਨ ਦਾ ਵੇਰਵਾ:-
- ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਕਾਰ ਸਿੰਘ ਵਾਸੀ ਪੱਤੀ ਭੌਜਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ
- ਅਜੈ ਕੁਮਾਰ ਉਰਫ ਅਜੈ ਪੁੱਤਰ ਸੁਰਿੰਦਰਪਾਲ ਵਾਸੀ ਪੱਤੀ ਮਹਿਣਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ
ਬ੍ਰਾਮਦਗੀ-
- ਖੁੱਲੀਆ ਨਸ਼ੀਲੀਆ ਗੋਲੀਆ = 95
- ਮੋਟਰ ਸਾਈਕਲ ਮਾਰਕਾ ਪਲਟੀਨਾ ਬਿਨ੍ਹਾ ਨੰਬਰੀ ਰੰਗ ਕਾਲਾ