ਕੁਸ਼ਤੀ ਗਰੀਕੋ ਰੋਮਨ ਅੰਡਰ-21 ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ’ਚ ਵਰੁਣ, ਦਿਲਰੋਜ ਸਿੰਘ ਤੇ ਹੀਰਾ ਲਾਲ ਨੇ ਹਾਸਲ ਕੀਤਾ ਪਹਿਲਾ ਸਥਾਨ
ਜਲੰਧਰ, 25 ਸਤੰਬਰ : ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਖੇਡਾਂ ਦਾ ਮਿਆਰ ਹੋਰ ਉਚਾ ਚੁੱਕਣ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅੱਜ 10ਵੇਂ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।
ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ ਅੱਜ ਕੁਸ਼ਤੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਪਰਮਿੰਦਰ ਸਿੰਘ ਉਰਫ਼ ਪਿੰਦਰ ਪੰਡੋਰੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਖਿਡਾਰੀਆਂ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕਰਵਾਏ ਗਏ ਕੁਸ਼ਤੀ ਗਰੀਕੋ ਰੋਮਨ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿਚ 55 ਕਿਲੋ ਭਾਰ ਵਰਗ ਵਿੱਚ ਵਰੁਣ ਕੁਮਾਰ ਨੇ ਪਹਿਲਾ, ਤੁਸ਼ਾਰ ਨੇ ਦੂਜਾ ਅਤੇ ਤਨਿਸ਼ ਅਤੇ ਵਿਸ਼ਾਲ ਦੋਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸੇ ਤਰ੍ਹਾਂ 60 ਕਿਲੋ ਭਾਰ ਵਰਗ ਵਿੱਚ ਦਿਲਰੋਜ ਸਿੰਘ ਨੇ ਪਹਿਲਾ, ਕਰਨਜੋਤ ਸਿੰਘ ਨੇ ਦੂਜਾ ਅਤੇ ਰਮਨਦੀਪ ਅਤੇ ਸਹਿਬਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 67 ਕਿਲੋ ਭਾਰ ਵਰਗ ਵਿੱਚ ਹੀਰਾ ਲਾਲ ਨੇ ਪਹਿਲਾ, ਜਗਜੋਤ ਨੇ ਦੂਜਾ ਅਤੇ ਯੁਵਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਹਾਕੀ ਅੰਡਰ 21 ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਪਹਿਲਾ, ਮਿੱਠਾਪੁਰ ਹਾਕੀ ਟੀਮ ਨੇ ਦੂਜਾ ਅਤੇ ਏਕਨੂਰ ਅਕੈਡਮੀ ਤੇਹੰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 21-40 ਸਾਲ ਪੁਰਸ਼ ਮੁਕਾਬਲੇ ਵਿੱਚ ਮਿੱਠਾਪੁਰ ਦੀ ਹਾਕੀ ਟੀਮ ਨੇ ਪਹਿਲਾ, ਸਪੋਰਟਸ ਕਲੱਬ ਸਰੀਂਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਟੇਬਲ ਟੈਨਿਸ ਅੰਡਰ-21 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਲਕਸ਼ੇ ਮਹਾਜਨ ਕੈਂਬਰੇਜ ਸਕੂਲ ਨੇ ਪ੍ਰਗੁਣ ਭੰਡਾਰੀ ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਨੂੰ 3-1 ਨਾਲ ਮਾਤ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਤਨਮੇ ਅਤੇ ਨਿਮਿਸ਼ ਦੋਨਾਂ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ।
