‘ਖੇਡਾਂ ਵਤਨ ਪੰਜਾਬ ਦੀਆਂ-2024’
ਬਾਕਸਿੰਗ ਅੰਡਰ -14 (ਲੜਕੇ) ਮੁਕਾਬਲੇ ’ਚ ਲੱਕੀ ਪਹਿਲੇ ਸਥਾਨ ’ਤੇ
ਜਲੰਧਰ, 23 ਸਤੰਬਰ 2024-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਸਤਵੇਂ ਦਿਨ ਵੱਖ-ਵੱਖ ਖੇਡਾਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜ਼ਿਲਾ ਪੱਧਰੀ ਟੂਰਨਾਮੈਂਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਹ-ਖੋਹ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਗਾਂਧੀ ਨਗਰ ਜਲੰਧਰ ਦੀ ਟੀਮ ਨੇ ਪਹਿਲਾ, ਤਲਵੰਡੀ ਬੂਟੀਆਂ ਦੀ ਟੀਮ ਨੇ ਦੂਜਾ ਅਤੇ ਭਗਵਾਨਦਾਸਪੁਰ ਦੀ ਟੀਮ ਨੇ ਤੀਜਾ ਅਤੇ ਹਮੀਰੀ ਖੇੜਾ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਅੰਡਰ -14 ਲੜਕੇ 30-33 ਕਿਲੋ ਭਾਰ ਵਰਗ ਵਿਚ ਲੱਕੀ ਨੇ ਪਹਿਲਾ, ਮਨਿੰਦਰ ਨੇ ਦੂਜਾ ਅਤੇ ਵੰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 33-35 ਕਿਲੋ ਭਾਰਗ ਵਰਗ ਵਿੱਚ ਰਿਸ਼ਭ ਨੇ ਪਹਿਲਾ ਕੇਸ਼ਵ ਨੇ ਦੂਜਾ ਅਤੇ ਅਭਿਨਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 35-37 ਕਿਲੋ ਭਾਰ ਵਰਗ ਵਿਚ ਮੇਹਰ ਸਿੰਘ ਨੇ ਪਹਿਲਾ, ਲਵਲੀ ਨੇ ਦੂਜਾ ਅਤੇ ਅਬਰਾਹਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੇ 49-52 ਕਿਲੋ ਭਾਰ ਵਰਗ ਵਿਚ ਯੁਵਰਾਜ ਨੇ ਪਹਿਲਾ, ਜੋਸ਼ ਨੇ ਦੂਜਾ ਅਤੇ ਤਨਵੀਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 55-58 ਭਾਰ ਵਰਗ ਵਿੱਚ ਦਰਸ਼ਨ ਨੇ ਪਹਿਲਾ ਅਤੇ ਅਸਮਦੇਵ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 44-46 ਕਿਲੋ ਭਾਰ ਵਰਗ ਵਿਚ ਸ਼ੁਭਮ ਨੇ ਪਹਿਲਾ, ਮਾਨਵ ਨੇ ਦੂਜਾ ਅਤੇ ਤਨਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 46-48 ਕਿਲੋ ਭਾਰ ਵਰਗ ਵਿਚ ਸੂਰਜ ਕੁਮਾਰ ਨੇ ਪਹਿਲਾ, ਪ੍ਰਿੰਸ ਨੇ ਦੂਜਾ ਅਤੇ ਮਾਨਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 48-50 ਕਿਲੋ ਭਾਰ ਵਰਗ ਵਿਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਅਨੁਰਾਗ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 52-54 ਕਿਲੋ ਭਾਰ ਵਰਗ ਵਿਚ ਹਰਮਨਜੀਤ ਸਿੰਘ ਨੇ ਪਹਿਲਾ, ਜਸ਼ਨ ਕੁਮਾਰ ਨੇ ਦੂਜਾ ਅਤੇ ਆਰੀਅਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਸਰਕਲ ਸਟਾਈਲ (ਲੜਕੇ) ਅੰਡਰ-14 ਮੁਕਾਬਲੇ ਵਿੱਚ ਕਰਤਾਰਪੁਰ ਦੀ ਟੀਮ ਨੇ ਪਹਿਲਾ, ਲੋਹੀਆਂ ਖਾਸ ਦੀ ਟੀਮ ਨੇ ਦੂਜਾ ਅਤੇ ਫਿਲੌਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੀ ਟੀਮ ਵਿਚ ਕਰਤਾਰਪੁਰ ਦੀ ਟੀਮ ਨੇ ਪਹਿਲਾ ਅਤੇ ਨਕੋਦਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ ਮੁਕਾਬਲੇ ਵਿੱਚ ਕਰਤਾਰਪੁਰ ਨੇ ਪਹਿਲਾ, ਜਲੰਧਰ ਪੂਰਬੀ ਨੇ ਦੂਜਾ ਅਤੇ ਰਸੂਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੀ ਟੀਮ ਵਿਚ ਨਕੋਦਰ ਦੀ ਟੀਮ ਨੇ ਪਹਿਲਾ, ਕਰਤਾਰਪੁਰ ਦੀ ਟੀਮ ਨੇ ਦੂਜਾ ਅਤੇ ਮਹਿਤਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਾਕੀ ਅੰਡਰ-14 ਲੜਕੇ ਮੁਕਾਬਲੇ ਵਿਚੋਂ ਸੁਰਜੀਤ ਹਾਕੀ ਅਕੈਡਮੀ ਅਤੇ ਏਕਨੂਰ ਅਕੈਡਮੀ ਤੇਹੰਗ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ। ਅੰਡਰ 17 ਮੁਕਾਬਲੇ ਵਿਚ ਸੁਰਜੀਤ ਹਾਕੀ ਅਕੈਡਮੀ ਅਤੇ ਏਕਨੂਰ ਅਕੈਡਮੀ ਤੇਹੰਗ ਅਤੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਸਮਰਾਏ ਜੰਡਿਆਲਾ ਦੀਆਂ ਹਾਕੀ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
