ਚੰਡੀਗੜ੍ਹ, 23 ਸਤੰਬਰ 2024-ਪੰਜਾਬ ਸਰਕਾਰ ਵਿੱਚ 5 ਨਵੇਂ ਮੰਤਰੀ ਬਣਾਏ ਗਏ ਹਨ ਜਿਹਨਾਂ ਵਿੱਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਡਾਕਟਰ ਰਵੀਜੋਤ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਨੇ ਮੰਤਰੀ ਅਹੁਦੇ ਵਜੋਂ ਸਹੁੰ ਚੁੱਕ ਲਈ ਗਈ ਹੈ।
ਨਵੇਂ ਬਣੇ ਮੰਤਰੀਆਂ ਨੂੰ ਮਿਲੇ ਵਿਭਾਗਾਂ ਵਿੱਚ ਹਰਦੀਪ ਸਿੰਘ ਮੁੰਡੀਆਂ ਨੂੰ ਮਾਲੀਆ, ਜਲ-ਸਪਲਾਈ ਅਤੇ ਸ਼ਹਿਰੀ ਵਿਕਾਸ, 3 ਵਿਭਾਗ ਮਿਲੇ ਹਨ।
ਮਹਿੰਦਰ ਭਗਤ ਨੂੰ (ਰੱਖਿਆ ਸੇਵਾਵਾਂ ਭਲਾਈ, ਅਜਾਦੀ ਘੁਲਾਟੀਆ, ਬਾਗਵਾਨੀ ਵਿਭਾਗ)
ਬਰਿੰਦਰ ਕੁਮਾਰ ਗੋਇਲ ਨੂੰ ਖਾਣਾਂ ਤੇ ਭੂ-ਵਿਗਿਆਨ, ਜਲ ਸਰੋਤ, ਜ਼ਮੀਨ ਅਤੇ ਪਾਣੀ ਸੰਭਾਲ।
ਤਰਨਪ੍ਰੀਤ ਸਿੰਘ ਸੌਂਦ ਨੂੰ ਸੈਰ ਸਪਾਟਾ, ਪੇਂਡੂ ਵਿਕਾਸ ਅਤੇ ਪੰਚਾਇਤਾਂ ਸਣੇ 6 ਵਿਭਾਗ ਮਿਲੇ।
ਡਾਕਟਰ ਰੜਜੋਤ ਸਿੰਘ ਨੂੰ ਸਥਾਨਕ ਸਰਕਾਰਾਂ, ਸੰਸਦੀ ਕਾਰਜ ਵਿਭਾਗ ਮਿਲਿਆ ਹੈ।
