ਅੱਜ ਅੰਤਰ-ਰਾਸ਼ਟਰੀ ਧੀ ਦਿਵਸ ਹੈ । ਸਮਕਾਲੀ ਸਰਕਾਰ ਨੂੰ ਇਸ ਸ਼ੁੱਭ ਅਵਸਰ ਤੇ ਧੀਆਂ ਲਈ ਕੋਈ ਵਿਸ਼ੇਸ਼ ਸੁਰੱਖਿਆ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ । ਸਹਿਤ ਸਭਾਵਾ ਨੂੰ ਧੀਆ ਸਬੰਧੀ ਸੈਮੀਨਾਰ ਅਤੇ ਵਿਚਾਰ ਗੋਸ਼ਟੀਆ ਕਰਕੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਸਰਕਾਰ ਪਾਸ ਭੇਜਣੇ ਚਾਹੀਦਾ ਹਨ । ਤਾਂ ਜੋ ਇਸ ਸ਼ੁਭ ਦਿਵਸ ਤੇ ਧੀਆ ਧਿਆਣੀਆ ਦਾ ਸਤਿਕਾਰ , ਪੜਾਈ ਅਤੇ ਸੁਰੱਖਿਆ ਠੀਕ ਢੰਗ ਨਾਲ ਚੱਲਦਾ ਰਹੇ । ਅਗਰ ਇਸ ਦਿਵਸ ਦੇ ਉਦੇਸ਼ ਨੂੰ ਘਰ ਘਰ ਪਹੁੰਚਾਉਣਾ ਹੈ ਤਾਂ ਧੀ ਸੁਰੱਖਿਆ ਕਮਿਸ਼ਨ ਦੀ ਸਥਪਨਾ ਸਰਕਾਰ ਨੂੰ ਕਰਨੀ ਪਵੇਗੀ । ਇਸ ਦੇ ਅਲੱਗ ਅਧਿਕਾਰ ਆਪਣੀ ਗੌਰਵਮਈ ਹੋਂਦ ਸਥਾਪਿਤ ਹੋਵੇ । ਇਸ ਦਿਨ ਦੀ ਗੌਰਵਮਈ ਸ਼ਾਨ ਬਣੇ । ਲੋਕ ਇਸ ਧੀ ਦਿਵਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ । ਇਹ ਇਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ । ਇਸ ਨੂੰ ਮਾਣਮੱਤਾ ਬਣਾਉਣ ਲਈ ਆਪਾ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ । ਅੱਜ ਦੇ ਇਸ ਸ਼ੁੱਭ ਅਵਸਰ ਤੇ ਮੈਂ ਸਭ ਨੂੰ ਬਹੁਤ ਬਹੁਤ ਵਧਾਈਆ ਦਿੰਦਾ ਹਾਂ। । ਰੱਬ ਰਾਖਾ ।