ਕੰਧ ਤੇ ਪਿਸ਼ਾਬ: (ਸਤਪਾਲ ਸਿੰਘ ਜੌਹਲ) ਸਮਝੀਏ, ਕਿਸੇ ਨੂੰ ਮਾੜਾ ਜਾਂ ਚੰਗਾ ਸਾਬਤ ਕਰਨਾ ਵਿਸ਼ਾ ਨਹੀਂ ਹੁੰਦਾ। ਸਮੱਸਿਆ ਉਜਾਗਰ ਕਰਨ ਤੇ ਹੱਲ ਕਰਨ ਦੀ ਗੱਲ ਹੁੰਦੀ ਹੈ। ਸੱਚਾਈ ਇਹ ਹੈ ਕਿ ਹੋਰ ਕਈ ਕੌਮਾਂ ਦੇ ਮੁਕਾਬਲੇ ਸਾਡੇ ਸਮਾਜ ਵਿੱਚ ਕੰਧਾਂ, ਕੌਲ਼ਆਂ ਨਾਲ ਲੱਗ ਕੇ ਪਿਸ਼ਾਬ ਕਰਨ ਦਾ ਕਲਚਰ ਆਮ ਹੈ। ਸੱਚ ਨੂੰ ਮੰਨੀਏ ਨਾ ਤਾਂ ਸਮੱਸਿਆ ਨੂੰ ਹੱਲ ਕਰਨ ਦਾ ਮਾਹੌਲ ਪੈਦਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਅਸੀਂ ਆਪਣੀਆਂ ਘਟੀਆ ਆਦਤਾਂ ਸਿਰਾਂ ਅੰਦਰ ਨਾਲ਼ ਚੁੱਕੀ ਫਿਰ ਰਹੇ/ਰਹੀਆਂ ਹਾਂ। ਆਪਣੇ ਵਿਗਾੜਾਂ ਉਪਰ ਪਰਦੇ ਪਾਏ ਜਾਂਦੇ ਹਨ। ਜੇ ਏਦਾਂ ਨਾ ਹੁੰਦਾ ਤਾਂ, ਗੋਰੇ ਭਾਵੇਂ ਲੱਖ ਮਾੜੇ ਹੋਣਗੇ ਪਰ ਸਾਡੇ ਲੋਕਾਂ ਨੇ ਆਪਣੇ ਮਨਚਾਹੇ, ਭਾਵ ਗੋਰੇ ਤੇ ਗੋਰੀਆਂ ਦੇ ਸਿਰਜੇ ਦੇਸ਼ਾਂ ਵਿੱਚ ਸਿਰਫ ਚੰਗੀਆਂ ਪਿਰਤਾਂ ਗ੍ਰਹਿਣ ਕਰਨੀਆਂ ਸੀ। ਨੰਬਰ 1 ਦੇਸ਼ਾਂ, ਕੈਨੇਡਾ ਇੰਗਲੈਂਡ ਅਮਰੀਕਾ ਵਿੱਚ ਰਹਿੰਦਿਆਂ, ਸਾਡੇ ਵਿੱਚੋਂ ਕਿਸੇ ਇਕ ਨੇ ਵੀ ਕੰਧਾਂ ਨਾਲ ਲੱਗ ਕੇ, ਜਾਂ ਬੋਤਲਾਂ ਵਿੱਚ ਪਿਸ਼ਾਬ ਕਰਕੇ ਸੜਕਾਂ ‘ਤੇ ਨਹੀਂ ਸੁੱਟਣਾ ਸੀ। ਸਿਸਟਮਾਂ ਦੇ ਓਹਲੇ ਨਾਲ LMIA ਜਹੀਆਂ ਲੁੱਟਾਂ ਨਹੀਂ ਮਚਾਉਣੀਆਂ ਸੀ। ਸਾਡੇ ਸਮਾਜ ਦੇ ਵਲੋਂ ਅਗਲੀਆਂ ਪੀੜ੍ਹੀਆਂ ਤੱਕ ਸਾਰੀ ਦੁਨੀਆ ਵਿਚ ਖੱਜਲ ਹੋਈ ਜਾਣ ਤੋਂ ਹੀ ਸਪੱਸ਼ਟ ਹੈ ਕਿ ਕਿਰਦਾਰਾਂ ਵਿਚ ਗੰਭੀਰ ਸਮੱਸਿਆਵਾਂ ਹਨ ਪਰ ਸੱਚ ਨੂੰ ਸੱਚ ਮੰਨਣ ਤੋਂ ਇਨਕਾਰੀ ਰਿਹਾ ਜਾ ਰਿਹਾ। ਜਿਸ ਮਨਚਾਹੇ ਦੇਸ਼ ਵਿੱਚ ਪੈਰ ਲੱਗ ਜਾਂਦੇ ਹਨ, ਓਸੇ ਦੇਸ਼ ਦੇ ਲੋਕਾਂ ਦੇ ਨੁਕਸ ਕੱਢਣ ਲੱਗਦੇ ਹਾਂ। ਅਪਣੇ ਨੁਕਸ/ਹੰਕਾਰ ਕਾਇਮ ਰੱਖੇ ਜਾਂਦੇ ਜਾਂ ਹੋਰ ਵਧਾਏ ਜਾਂਦੇ ਹਨ। ਜੀਵਨ ਦਾ ਸਵਰਗ ਜਾਂ ਨਰਕ ਹਰੇਕ ਦੇ ਆਪਣੇ ਸਿਰ ਦੇ ਅੰਦਰੋਂ, ਭਾਵ ਕੰਮ (ਐਕਸ਼ਨ) ਵਿੱਚੋਂ ਉਪਜਦਾ ਹੈ। ਕੋਈ ਮੰਨੇ ਤੇ ਭਾਵੇਂ ਨਾ🙏ਬਾਕੀ ਤੁਸੀਂ ਆਪ ਸਿਆਣੇ ਹੋ ਜੀ। (ਸਤਪਾਲ ਸਿੰਘ ਜੌਹਲ)
ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿੱਚ ਰਹਿੰਦਿਆਂ, ਸਾਡੇ ਵਿੱਚੋਂ ਕਿਸੇ ਇਕ ਨੇ ਵੀ ਕੰਧਾਂ ਨਾਲ ਲੱਗ ਕੇ, ਜਾਂ ਬੋਤਲਾਂ ਵਿੱਚ….ਪਿਸ਼ਾਬ
