ਮੂਲ ਪਛਾਣਈਏ ਤਾਂ ਸਹੀ!: ਮੂਲ ਰੂਪ ਵਿੱਚ ਪਿਤਾ ਦਾ ਘਰ/ਜਾਇਦਾਦ ਉਸ ਦੇ ਪੁੱਤਰਾਂ ਤੇ ਪੁੱਤਰੀਆਂ ਦੇ ਸਾਂਝੇ ਹੁੰਦੇ ਹਨ। ਇਹ ਵਰਤਾਰਾ ਗੈਰਵਾਜਬ ਹੈ ਕਿ ਭਰਾ ਸਭ ਕੁਝ ਉਪਰ ਦੜਵੱਟ ਮੱਲ ਮਾਰਨ ਵਾਲੇ ਦਕੀਅਆਨੂਸੀ ਕਲਚਰ ਨੂੰ ਅੱਗੇ ਵਧਾ ਰਹੇ ਹਨ। ਪੁੱਤਰੀਆਂ/ਭੈਣਾਂ ਨਾਲ ਅਜਿਹਾ ਵਿਤਕਰਾ/ਵਿਹਾਰ ਕਰਨ ਵਾਲੀਆਂ ਕੌਮਾਂ ਦੇ ਲੋਕਾਂ ਨੇ ਇਸ ਧਰਤੀ ਉਪਰ ਨੰਬਰ 1 ਦੇਸ਼ ਨਹੀਂ ਬਣਾਏ। ਇਕ ਦੇਸ਼ ਤੋਂ ਅਗਲੇ ਦੇਸ਼ ਵਿੱਚ ਵੜਨ ਦੀ ਭੱਜਨੱਠ ਜਾਰੀ ਰਹਿ ਰਹੀ ਹੈ, ਬੱਸ। ਜਿਨ੍ਹਾਂ ਨੰਬਰ 1 ਦੇਸ਼ਾਂ ਵਿੱਚ ਵੜਨ ਲਈ ਸਾਡੀ ਭੱਜਨੱਠ ਖਤਮ ਨਹੀਂ ਹੋ ਰਹੀ, ਉਥੋਂ ਦੇ ਲੋਕਾਂ ਨੇ ਔਰਤਾਂ ਨੂੰ ਬਰਾਬਰਤਾ ਦੇਣ ਦੀਆਂ ਮਚਲੀਆਂ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਅਸਲ ਵਿੱਚ ਉਨ੍ਹਾਂ ਨੂੰ ਹਰ ਖੇਤਰ ਵਿੱਚ ਬਰਾਬਰ ਕੀਤਾ ਹੈ। ਯਾਦ ਰਹੇ, ਬਰਕਤ/ਅਣਖ/ਜੁਅਰਤ ਪੁੱਤਰੀਆਂ/ਭੈਣਾਂ ਦਾ ਹੱਕ ਦੇਣ ਵਿੱਚ ਹੈ, ਗੱਲੀਂਬਾਤੀਂ ਦੱਬ ਲੈਣ ਵਿੱਚ ਨਹੀਂ। ਕੋਈ ਮੰਨ ਜਾਵੇ ਤੇ ਭਾਵੇਂ ਨਾ ਮੰਨਣ ਦੇ ਸਦੀਆਂ ਤੋਂ ਪ੍ਰਚੱਲਿਤ ਤੇ ਆਪਣੇ ਆਪੇ ਨੂੰ ਬੜੇ ਰਾਸ ਆਏ ਹੋਏੇ ਮਨਘੜਤ ਤਰਕ ਦੇ ਕੇ ਗੱਲ ਟਾਲੀ ਜਾਵੇ। ਬਾਕੀ ਤੁਸੀਂ ਆਪ ਸਿਆਣੇ ਹੋ ਜੀ। (ਸਤਪਾਲ ਸਿੰਘ ਜੌਹਲ)
