ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਪ੍ਰੈਸ ਨਾਲ ਰੂਬਰੂ ਹੁੰਦੇ ਹੋਏ ਕਿਹਾ ਇਹ ਕੇਜਰੀਵਾਲ ਸਾਹਿਬ ਇੱਕ ਇਨਸਾਨ ਤੋਂ ਉੱਪਰ ਉੱਠ ਕੇ ਇੱਕ ਸੋਚ ਹੈ ਉਹ ਆਪਣੀ ਸੋਚ ਨੂੰ ਪੂਰੇ ਦੇਸ਼ ਵਿੱਚ ਫੈਲਾਉਣਾ ਚਾਹੁੰਦੇ ਹਨ ਇਸ ਮਿਸ਼ਨ ਵਿੱਚ ਕੇਜਰੀਵਾਲ ਸਾਹਿਬ ਸਫਲ ਵੀ ਹੋ ਰਹੇ ਹਨ ਕਿਉਂਕਿ ਲੋਕ ਉਸ ਦੀ ਸੋਚ ਦੇ ਦੀਵਾਨੇ ਹਨ ਉਹਨਾਂ ਦਾ ਦਿੱਲੀ ਦੇ ਮੁੱਖ ਮੰਤਰੀ ਅਸਤੀਫਾ ਦੇਣਾ ਇਹ ਸਾਬਿਤ ਕਰਦਾ ਹੈ ਕੀ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀਂ ਹੈ ਉਹ ਚਾਹੁੰਦੇ ਤਾਂ ਆਪਣੀ ਪਤਨੀ ਨੂੰ ਵੀ ਮੁੱਖ ਮੰਤਰੀ ਬਣਾ ਸਕਦੇ ਸਨ ਅਰਵਿੰਦ ਕੇਜਰੀਵਾਲ ਨੇ ਆਪਣੀ ਸੋਚ ਦੇ ਨਾਲ ਇਸ ਚੀਜ਼ ਤੋਂ ਉੱਪਰ ਉੱਠ ਕੇ ਆਮ ਘਰ ਚੋਂ ਵਿਧਾਇਕਾਂ ਬਣ ਕੇ ਆਏ ਆਤਸ਼ੀ ਮਾਰਲੈਣਾ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਮਹਿਲਾਵਾਂ ਦਾ ਕਿੰਨਾ ਸਨਮਾਨ ਕਰਦੇ ਹਨ ਮਾਨਯੋਗ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਕਿ ਪਾਰਟੀ ਹਰ ਵਰਕਰ ਦੇ ਲਈ ਸੇਧ ਹੈ ਕੀ ਜੋ ਅਹੁਦੇ ਹੁੰਦੇ ਹਨ ਉਹ ਉਹਨਾਂ ਦੀ ਵਿਚਾਰਧਾਰਾ ਤੋਂ ਉੱਪਰ ਨਹੀਂ ਹਨ ਅਰਵਿੰਦ ਕੇਜਰੀਵਾਲ ਦਾ ਮਕਸਦ ਸਿਰਫ ਮੁੱਖ ਮੰਤਰੀ ਬਣਨਾ ਨਹੀਂ ਹੈ ਆਪਣੀ ਵਿਚਾਰਧਾਰਾ ਨੂੰ ਪੂਰੇ ਦੇਸ਼ ਵਿੱਚ ਨੂੰ ਫੈਲਾਣਾ ਤੇ ਪੂਰੇ ਦੇਸ਼ ਨੂੰ ਬੀਜੇਪੀ ਦੇ ਪੰਜੇ ਚੋਂ ਆਜ਼ਾਦ ਕਰਾਉਣਾ ਹੈ ਦਿੱਲੀ ਵਿੱਚ ਪਾਰਟੀ ਨੂੰ ਖਤਮ ਕਰਨ ਵਾਸਤੇ ਬੀਜੇਪੀ ਸਰਕਾਰ ਨੇ ਚਾਲ ਚੱਲ ਰਹੀ ਸੀ ਕਿ ਦਿੱਲੀ ਵਿੱਚ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਇਸ ਚਾਲ ਨੂੰ ਫੇਲ ਕਰਨਾ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਬਹੁਤ ਜ਼ਿਆਦਾ ਉੱਚੀ ਹੈ ਉਸ ਨੂੰ ਸਮਝਣਾ ਕੋਈ ਸੌਖਾ ਕੰਮ ਨਹੀਂ ਕੇਜਰੀਵਾਲ ਸਾਹਿਬ ਇੱਕ ਨਾਮ ਨਹੀਂ ਇੱਕ ਅਦਭੁਤ ਸੋਚ ਦੇ ਮਾਲਕ ਹਨ। ਇਹ ਸੋਚ ਹਰ ਇੱਕ ਦੀ ਨਹੀਂ ਹੋ ਸਕਦੀ ਆਉਣ ਵਾਲੇ ਸਮੇਂ ਵਿੱਚ ਦਿੱਲੀ ਵਿੱਚ ਫਿਰ ਦੁਬਾਰਾ ਆਮ ਆਦਮੀ ਪਾਰਟੀ 70 ਵਿੱਚੋਂ 70 ਸੀਟਾਂ ਜਿੱਤ ਕੇ ਫਿਰ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣਗੇ ਅਤੇ ਦਿੱਲੀ ਹੋਰ ਤਰੱਕੀ ਕਰੇਗੀ। ਅਤੇ ਪੰਜਾਬ ਸਰਕਾਰ ਵੀ ਪੰਜਾਬ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਪੰਜਾਬ ਨੂੰ ਲੀਹਾ ਤੇ ਲਿਆ ਰਹੀ ਹੈ ਆਉਣ ਵਾਲੀਆਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਇੱਕ ਵੱਡਾ ਕਦਮ ਪੁੱਟਿਆ ਹੈ ਇਸ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਹੋਣ ਵਾਲੇ ਹਮਲਿਆਂ ਤੇ ਰੋਕ ਲਗਾ ਦਿੱਤੀ ਹੈ ਅਤੇ ਲੋਕਤੰਤਰ ਪ੍ਰਤੀਕਿਰਿਆ ਅਤੇ ਜਨਤਾ ਦੇ ਫੈਸਲੇ ਵਿੱਚ ਵਿਸ਼ਵਾਸ ਦਿਖਾਇਆ ਹੈ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਸ਼੍ਰੀ ਅਰਵਿੰਦਰ ਕੇਜਰੀਵਾਲ ਨੇ ਅਸਤੀਫਾ ਦੇ ਕੇ ਆਪਣਾ ਰਾਜਨੀਤਿਕ ਭਵਿੱਖ ਜਨਤਾ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਇਸ ਮੌਕੇ ਤੇ ਉਨਾਂ ਦੇ ਨਾਲ ਉਹਨਾਂ ਦੀ ਆਮ ਆਦਮੀ ਪਾਰਟੀ ਨਕੋਦਰ ਦੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ ਪਰਦੀਪ ਸ਼ੇਰਪੁਰ ਬਲਾਕ ਪ੍ਰਧਾਨ ਨਕੋਦਰ ਅਮਿਤ ਆਹੁਜਾ ਸੀਨੀਅਰ ਆਗੂ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀਵਿੰਗ ਨਰੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਸੰਜੀਵ ਅਹੂਜਾ ਜ਼ਿਲ੍ਹਾ ਪ੍ਰਧਾਨ ਟਰੇਡਵਿੰਗ ਹਿਮਾਂਸ਼ੂ ਜੈਨ ਜ਼ਿਲਾ ਪ੍ਰਧਾਨ ਟਰੇਡ ਵਿੰਗ ਸੰਦੀਪ ਸਿੰਘ ਸੋਡੀ ਸੋਸ਼ਲ ਮੀਡੀਆ ਇਨਚਾਰਜ ਬਲਦੇਵ ਸਹੋਤਾ ਬਲਾਕ ਪ੍ਰਧਾਨ ਬੋਬੀ ਸ਼ਰਮਾ ਇੰਚਾਰਜ ਟਰਾਂਸਪੋਰਟ ਵਿੰਗ ਪਰਮਿੰਦਰ ਸਿੰਘ ਰੱਤੂ ਪਰਮਿੰਦਰ ਸਿੰਘ ਭਿੰਦਾ ਅਜੇ ਕੁਮਾਰ ਰਾਧੇ, ਲਖਵੀਰ ਕੌਰ ਸੰਘੇੜਾ ਸਟੇਟ ਸੈਕਟਰੀ ਮਹਿਲਾ ਵਿੰਗ ਗੁਰਿੰਦਰ ਸਿੰਘ ਕਲਸੀ, ਕਰਨ ਸ਼ਰਮਾ ਯੂਥ ਆਗੂ ਆਦੀ ਵੀ ਹਾਜ਼ਰ ਸਨ।
