ਅਗਲੇ 2-3 ਦਿਨਾਂ ‘ਚ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ।
ਨਵੀਂ ਦਿੱਲੀ, 15 ਸਤੰਬਰ 2024- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, ਕਿ ਮੈਂ ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ। ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਾਂਗਾ, ਜਦੋਂ ਤੱਕ ਲੋਕ ਆਪਣਾ ਫ਼ੈਸਲਾ ਨਹੀਂ ਦਿੰਦੇ, ਮੈਂ ਘਰ-ਘਰ ਜਾਵਾਂਗਾ। ਜਦੋਂ ਤੱਕ ਮੈਨੂੰ ਲੋਕਾਂ ਤੋਂ ਫ਼ੈਸਲਾ ਨਹੀਂ ਮਿਲ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਾਂਗਾ।
ਕੇਜਰੀਵਾਲ ਨੇ ਕਿਹਾ ਕੁਝ ਲੋਕ ਕਹਿੰਦੇ ਹਨ ਕਿ ਅਸੀ ਸੁਪਰੀਮ ਕੋਰਟ ਦੀਆਂ ਪਾਬੰਦੀਆਂ ਕਾਰਨ ਕੰਮ ਨਹੀ ਕਰ ਸਕਾਂਗੇ। ਇੱਥੋ ਤੱਕ ਕਿ ਸਾਡੇ ਤੇ ਪਾਬੰਦੀਆਂ ਲਗਾਉਣ ਦੀ ਕੋਈ ਕਸਰ ਨਹੀ ਛੱਡੀ ਗਈ। ਜੇਕਰ ਤੁਸੀ ਸੋਚਦੇ ਹੋ ਕਿ ਮੈਂ ਇਮਾਨਦਾਰ ਹਾਂ ਤਾਂ ਮੇਰੇ ਲਈ ਵੋਟ ਦਿਓ। ਮੈਂ ਚੁਣੇ ਜਾਣ ਤੋਂ ਬਾਅਦ ਹੀ ਕੁਰਸੀ ਤੇ ਬੈਠਾਂਗਾ। ਅਗਲੇ 2-3 ਦਿਨ ਤੱਕ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਅਗਲੇ ਮੁੱਖ ਮੰਤਰੀ ਦਾ ਫੈਸਲਾ ਕੀਤਾ ਜਾਵੇਗਾ।