ਚੰਡੀਗੜ੍ਹ, 4 ਸਤੰਬਰ 2024- ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਹਾਉਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਸਾਡੇ ਪੰਜਾਬ ਵਿੱਚ ਇਨਸਾਫ ਨਹੀ ਮਿਲੇਗਾ ਬਾਹਰੋ ਕੀ ਉਮੀਦ ਹੈ। ਜਿੱਥੋ ਹੋ ਸਕਦਾ ਹੈ ਭਾਂਵੇ ਵਕੀਲ ਮਹਿੰਗੇ ਕਰਨੇ ਪੈਣ ਜਿੱਥੋ ਮਰਜ਼ੀ ਲਿਆਉਣੇ ਪੈਣ ਅਸੀ ਕੇਸ ਲੜਾਂਗੇ। ਸਾਡੀ ਗਾਰੰਟੀ ਵੀ ਸੀ ਸਾਡਾ ਵਾਅਦਾ ਵੀ ਸੀ । ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਵੀ ਦੋਸ਼ੀ ਹੈ ਤਾਂ ਉਹਦੇ ਬਾਰੇ ਜਿਹੜੀ ਪਹਿਲਾਂ ਕੋਟਕਪੂਰੇ ਵਾਲੀ ਐਫ ਆਈ ਆਰ ਕੀਤੀ ਹੈ ਠੀਕ ਹੈ ਜਿਹੜੀ ਬਹਿਬਲ ਕਲਾਂ ਵਾਲੇ ਦੀ ਸਿੱਟ ਜਿਹੜੀ ਹੈ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਵੀਆਂ ਕੀਤੀਆਂ ਨੇ ਜਿਹੜੀ ਕੱਲ ਦੀ ਗੱਲ ਉੱਠੀ ਹੈ ਐਲਓਪੀ ਸਾਹਿਬ ਨੇ ਕਿਹਾ ਸੀ ਕਿ 63/ 15 ਜਿਹੜੀ ਐਫ ਆਈ ਆਰ ਹੈ ਜਿਹੜੀ ਬੇਅਦਬੀ ਦੀ ਬਿਲਕੁਲ ਸਰਕਾਰ ਨੇ ਬਹੁਤ ਸਾਰੇ ਨਵੇਂ ਸੁਰਾਗ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਆ ਬਿਲਕੁਲ ਕਿੱਲ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏ ਜੀ ਸਾਹਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਹੈ ਅਸੀਂ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਕੇ ਆਉਣ ਵਾਲੇ ਚੰਦ ਦਿਨਾਂ ਵਿੱਚ ਪੇਸ਼ ਕਰਾਂਗੇ।ਅਸੀਂ ਉਹ ਬਹੁਤ ਵਧੀਆ ਤਰੀਕੇ ਨਾਲ ਨਾ ਕਿ ਤੱਤ ਭਲੱਥ ਨਾਲ ਕਰ ਦੀਏ ਤਾਂ ਉੱਥੇ ਉਹ ਕੁਵਾਇਸ਼ ਹੋ ਜਾਊਗੀ। ਉੱਥੋਂ ਕੋਈ ਫਾਇਦਾ ਨਹੀਂ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰ ਦਿਆਂਗੇ। ਅਸੀਂ ਪਹਿਲਾਂ ਵਾਂਗੂ ਢਿਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾ ਤੇ ਉਹਨਾਂ ਦੇ ਦੇਖੋ ਇਹ ਮਤਲਬ ਦਰ ਦਰ ਭੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿਣ ਵਾਲੇ ਕੋਲ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾ ਤੀ ਕਹਿੰਦੇ ਸੁਖਬੀਰ ਬਾਦਲ ਨੇ ਪਤਾ ਨਹੀਂ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੀ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਪਿੱਛੋ ਬੰਦੇ ਲਿਆਊ ਕਿਥੋ। ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਕਿਸੇ ਸਮੇਂ ਦੋ ਢਾਈ ਮੈਂਬਰੀ ਤੇ ਵੀ ਆ ਜਾਊਗਾ ਆ ਸਕਦਾ ਕੰਮ। ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਤੀ ਹੈ।