ਚੰਡੀਗੜ੍ਹ, 4 ਸਤੰਬਰ 2024-ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਨੂੰ ਅੱਜ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦਾ ਬੜਾ ਅਹਿਮ ਮੁੱਦਾ ਜਿਸ ਦੀ ਇਸ ਵੇਲੇ ਸਾਹਾਂ ਦੀ ਡੋਰ ਜਿਹਦੇ ਨਾਲ ਵੱਜੀ ਹੋਈ ਆ, ਵਾਤਾਵਰਨ ਵੱਲ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ ਬਿਨਾਂ ਸ਼ੱਕ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਹਨਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਬੜੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ ਬਿਨਾਂ ਸ਼ੱਕ ਬੁੱਢੇ ਨਾਲੇ ਤੇ ਕੰਮ ਹੋ ਰਿਹਾ ਬਿਨਾਂ ਸ਼ੱਕ ਪ੍ਰਦੂਸ਼ਣ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਆ ਅਤੇ ਬਿਨਾਂ ਸ਼ੱਕ ਇਹਨਾਂ ਦੋ ਢਾਈ ਸਾਲਾਂ ਦੇ ਵਿੱਚ ਜਿਹੜੀ ਪਲਾਂਟੇਸ਼ਨ ਹੋਈ ਹੈ। ਦਰਖਤ ਜਿਹੜੇ ਲਾਏ ਜਾ ਰਹੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਤੇ ਵਧੀਆ ਤਾਰੀਕੇ ਦੇ ਨਾਲ ਲਾਏ ਜਾ ਰਹੇ ਆ। ਪਰ ਉਸ ਤੋਂ ਵੀ ਇਲਾਵਾ ਮੈਂ ਸਦਨ ਦੇ ਸਾਹਮਣੇ ਆਪਣਾ ਇਹ ਰੱਖਣਾ ਚਾਹੁੰਦੀ ਹਾਂ ਕਿ ਜਿਹੜੇ ਦਰਖੱਤਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਦੀਆਂ ਤੱਕ ਖੜੀ ਰਹਿਣ ਵਾਲੀ ਚੀਜ਼ ਇਹੀ ਇੱਕ ਹੈ ਕਿ ਜਿਹੜੇ ਦਰਖੱਤ ਜਿਹੜੇ ਸਦੀਆਂ ਤੋਂ ਦੇਖ ਰਹੇ ਹਾਂ ਅਤੇ ਇਹਨਾਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਇਹਨਾਂ ਨੂੰ ਅੱਗੋਂ ਤੋਂ ਬਚਾਉਣ ਵਾਸਤੇ ਬਹੁਤ ਵੱਡੀ ਜਰੂਰਤ ਹੈ।
ਅੱਜ ਜਿਹੋ ਜਿਹੀਆਂ ਬਿਮਾਰੀਆਂ ਨੇ ਜਿਵੇਂ ਫੇਫੜਿਆਂ ਦੀਆਂ ਬੀਮਾਰੀਆਂ ਦੇ ਨਾਲ ਲੱਖਾਂ ਜਾਨਾਂ ਜਾ ਰਹੀਆਂ ਨੇ ਚਮੜੀ ਦੀ ਬਿਮਾਰੀ ਜਿਹੜੀ ਵੱਧ ਤੋਂ ਵੱਧ ਫੈਲੀ ਰਹੀ ਹੈ ਪੂਰੇ ਪੰਜਾਬ ਦੇ ਵਿੱਚ। ਜਦੋ ਕਿ ਦਰਖੱਤਾਂ ਦੀ ਜਿਹੜੀ ਬੇਦਰਦੀ ਦੇ ਨਾਲ ਕਟਾਈ ਹੋ ਰਹੀ ਹੈ ਜਾਂ ਜਿਹੜੇ ਪਲਾਂਟ ਹੁਣ ਬਰਸਾਤ ਦੇ ਵਿੱਚ ਲੱਗ ਰਹੇ ਆ ਬੇਦਰਦੀ ਦੇ ਨਾਲ ਇੱਕ ਛੋਟੇ ਪੌਦੇ ਨੂੰ ਉੱਤੋਂ ਫੜ ਕੇ ਖਿੱਚ ਦਿੱਤਾ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੌਦੇ ਪੰਜਾਬ ਦੇ ਵਿੱਚ ਲੱਗਦੇ ਹਨ ਉਹ ਬੇਜਾਨ ਹੋ ਜਾਂਦੇ ਨੇ ਫਸਲਾਂ ਦੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੜਦੇ ਸਾਡੀਆਂ ਅੱਖਾਂ ਦੇ ਸਾਹਮਣੇ ਕੀ ਅਸੀਂ ਇਸ ਸਮੇਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਘਾਤਕ ਹੋਣ ਵਾਲਾ ਪੰਜਾਬ ਬਹੁਤ ਡੂੰਘੇ ਸੰਕਟ ਦੇ ਵਿੱਚ ਵਾਤਾਵਰਣ ਦੇ ਵਿੱਚ ਔਰ ਖਾਸ ਕਰਕੇ ਜਿਲਾ ਜਲੰਧਰ ਜਿੱਥੇ ਸਭ ਤੋਂ ਘੱਟ ਹਰਿਆਲੀ ਆ ਸਾਡੇ ਇਧਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਔਰ ਪੰਜਾਬ ਦੇ ਵਿੱਚ ਸਭ ਤੋਂ ਘੱਟ ਜਿਹੜਾ ਪਲਾਂਟੇਸ਼ਨ ਹੈ ਉਹ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਕੀ ਇਹਦਾ ਇਹ ਇੱਕ ਘਨਾਉਣਾ ਅਪਰਾਧ ਹ ਜਿਹੜਾ ਦਰਖਤ ਇੱਕ ਜਿਉਂਦਾ ਜਾਗਦਾ ਅਸੀਂ ਉਹਨੂੰ ਕਿਉਂ ਨਹੀਂ ਮੰਨ ਸਕਦੇ ਕੀ ਇਹਦੇ ਵਾਸਤੇ ਅਸੀਂ ਕੋਈ ਕਾਨੂੰਨ ਬਣਾ ਸਕਦੇ ਹੈ ਕਿ ਇੱਕ ਦਰਖਤ ਨੂੰ ਕੱਟਣਾ ਵੱਢਣਾ ਉਹਨੂੰ ਮਨੁੱਖਾਂ ਦੇ ਨਾਲ ਜਿਹੜਾ ਜੋੜਿਆ ਜਾਵੇ ਉਹਦੇ ਤੇ ਉਹੀ ਧਾਰਾ ਲੱਗਣ ਜੇ ਕਿਸੇ ਦਰਖਤ ਨੂੰ ਛਿਲਿਆ ਜਾਂਦਾ ਤੇ ਉਹਦੇ ਤੇ 24-25 ਲੱਗੇ ਜੇ ਕਿਸੇ ਦਰਖਤ ਨੂੰ ਕੱਟਣ ਤੱਕ ਉਹਦੇ ਅੰਦਰ ਤੱਕ ਕੱਟ ਜਾਂਦਾ ਤੇ ਉੱਤੇ 326 ਲੱਗੇ ਜੇ ਕਿਸੇ ਦਰਖੱਤ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ 307 ਲੱਗੇ ਕਿਉਂ ਨਾ ਮਨੁੱਖਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਇਹ ਲੋਕ ਨੇ ਜਿਹੜੇ ਇਹ ਸਾਡੀਆਂ ਜਿਨਾਂ ਨੇ ਸਾਨੂੰ ਕਹਿ ਲਓ ਕਿ ਇੱਕ ਕਿਸਮ ਦੀ ਨਸਲ ਕੁਸ਼ੀ ਹੋ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਬਿਮਾਰੀਆਂ ਦੇ ਜਿਹੜਾ ਪੱਧਰ ਵੱਧ ਰਿਹਾ ਇਸ ਨਸਲ ਕੁਸ਼ੀ ਨੂੰ ਰੋਕਣ ਵਾਸਤੇ ਵੱਡੇ ਉਪਰਾਲੇ ਕੀਤੇ ਜਾਣ ਪੰਜਾਬ ਦੇ ਵਿੱਚ ਦੇ ਇਸ ਵੇਲੇ ਐਕਸਪ੍ਰੈਸ ਵੇ ਲੰਘ ਰਿਹਾ ਹੋਰ ਵੀ
ਬਹੁਤ ਸਾਰੇ ਨੈਸ਼ਨਲ ਹਾਈਵੇ ਪ੍ਰੋਜੈਕਟ ਚੱਲ ਰਹੇ ਆ। ਸੈਂਕੜੇ ਨਹੀਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ, ਸਰਦਾਰ ਪਰਗਟ ਸਿੰਘ ਜੀ ਬੜੀ ਸੰਜੀਦਗੀ ਦੇ ਨਾਲ ਜਿਨਾਂ ਨੇ ਗੱਲ ਕੀਤੀ ਸੀ ਔਰ ਸੀਐਮ ਸਾਹਿਬ ਨੇ ਉਹਦਾ ਉਹਨਾਂ ਦਾ ਜਵਾਬ ਵੀ ਦਿੱਤਾ ਸੈਂਕੜੇ ਐਸੇ ਸਾਡੇ ਹਲਕਿਆਂ ਦੇ ਵਿੱਚ ਖੇਤ ਹੋ ਗਏ ਨੇ ਜਿਨਾਂ ਦੇ ਵਿੱਚੋਂ 20-ਫੁੱਟ ਮਿੱਟੀ ਪੱਟੀ ਗਈ ਆ ਉਹ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਸਾਡੇ ਤੇ ਪਾਬੰਦੀਆਂ ਨੇ ਸਾਨੂੰ ਬਲੈਕਮੇਲ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਜੇ ਪ੍ਰੋਜੈਕਟ ਨੂੰ ਕੰਪਲੀਟ ਨਹੀ ਕਰਦੇ ਤੇ ਤੁਹਾਡਾ ਆਹ ਰੋਕ ਦਿੱਤਾ ਜਾਊਗਾ ਤੁਹਾਡਾ ਓਹ ਰੋਕ ਦਿੱਤਾ ਜਾਊਗਾ ਅਸੀਂ ਇਸ ਸੰਕਟ ਦੇ ਵਿੱਚ ਆ ਕਿ ਇਹਨੂੰ ਕਿਵੇਂ ਕੀਤਾ ਜਾਏ ਪਰ ਇਹ ਜਿਹੜਾ ਜਿੰਨੀ ਇਹਨਾਂ ਨੇ ਜਮੀਨ ਖਰੀਦ ਲਈ ਹੋਈ ਆ ਐਕਸਪ੍ਰੈਸ ਵੇ ਵਾਲਿਆਂ ਨੇ ਖਰੀਦ ਕੇ ਜਮੀਨ ਜਿਹੜੀ 25 ਫੁੱਟ ਪੁੱਟੀ ਆ ਉਹ ਜਮੀਨ ਉਸ ਜਮੀਨ ਦੇ ਵਿੱਚ ਮੁਨਾਫਾ ਕੱਢ ਲਿਆ ਹੈ।ਇਹਨਾਂ ਦੇ ਕੋਲੋਂ ਜ਼ਮੀਨ ਲੈ ਕੇ ਉਹਦੇ ਵਿੱਚ ਪ੍ਰੋਪਰ ਪਲਾਂਟੇਸ਼ਨ ਕੀਤੀ ਜਾਣੀ ਚਾਹੀਦੀ ਆ ਇੱਕ ਮੈਂ ਹੋਰ ਵੀ ਚਾਹੂੰਗੀ ਕਿ ਇਹ ਜਿਹੜੀ ਵਾਤਾਵਰਨ ਸੰਬੰਧੀ ਜਾਂ ਦਰਖਤਾਂ ਨੂੰ ਲਾਉਣ ਤੇ ਇਹਦੀ ਸਾਂਭ ਸੰਭਾਲ ਸਬੰਧੀ ਕਿਉਂ ਨਾ ਕੋਈ ਇੱਕ ਵਿਸ਼ੇਸ਼ ਦਿਨ ਇੱਕ ਜਿਹੜਾ ਇਜਲਾਸ ਜਿਹੜਾ ਉਹ ਸਿਰਫ ਤੇ ਸਿਰਫ ਵਾਤਾਵਰਨ ਤੇ ਬੁਲਾਇਆ ਜਾਵੇ।