ਜਲੰਧਰ ਤੋ ਗਏ ਸੀ ਦਰਿਆ ਬਿਆਸ ਤੇ
ਬਿਆਸ, 2 ਸਤੰਬਰ 2024-ਬਿਆਸ ਦਰਿਆ ਵਿੱਚ 4 ਨੌਜਵਾਨਾਂ ਦੇ ਰੁੜ ਜਾਣ ਦੀ ਮੰਦਭਾਗੀ ਖਬਰ ਹੈ ਜਾਣਕਾਰੀ ਅਨੁਸਾਰ ਕਰੀਬ 50 ਲੋਕ ਜਲੰਧਰ ਤੋਂ ਦਰਿਆ ਬਿਆਸ ਵਿੱਚ ਮੂਰਤੀ ਪ੍ਰਵਾਹ ਕਰ ਲਈ ਆਏ ਸਨ। ਇਸ ਦੌਰਾਨ ਜਦ ਉਹ ਲੋਕ ਮੂਰਤੀ ਪ੍ਰਵਾਹ ਕਰ ਰਹੇ ਸਨ ਤਾਂ ਕਰੀਬ ਤਿੰਨ ਨੌਜਵਾਨ ਉਹਨਾਂ ਤੋਂ ਥੋੜਾ ਅੱਗੇ ਕੱਚੇ ਰਸਤੇ ਦੇ ਕਿਨਾਰੇ ਕਿਨਾਰੇ ਚਲੇ ਗਏ ਜਿਥੇ ਦਰਿਆ ਵਿਚ ਨਹਾਉਣ ਸਮੇਂ ਜਦੋ ਤਿੰਨ ਨੌਜਵਾਨ ਰੋੜ੍ਨ ਲੱਗੇ ਤਾਂ ਇੱਕ ਨੌਜਵਾਨ ਹੋਰ ਉਹਨਾਂ ਦੇ ਬਚਾਅ ਲਈ ਅੱਗੇ ਗਿਆ ਪਰ ਉਹ ਵੀ ਪਾਣੀ ਦੇ ਤੇਜ ਵਹਾਅ ਵਿੱਚ ਰੁੜ ਗਿਆ ਲਾਪਤਾ ਅੰਕਿਤ ਦੇ ਪਿਤਾ ਪ੍ਰਵੇਸ਼ ਨੇ ਦੱਸਿਆ ਕਿ ਉਹ ਜਲੰਧਰ ਤੋਂ ਮੂਰਤੀ ਜਲ ਪ੍ਰਵਾਹ ਕਰਨ ਲਈ ਦਰਿਆ ਬਿਆਸ ਤੇ ਆਏ ਸਨ ਅਤੇ ਇਸ ਦੌਰਾਨ ਉਕਤ ਹਾਦਸਾ ਵਾਪਰ ਗਿਆ ਐਸਐਚਓ ਬਿਆਸ ਹਰਪਾਲ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਤੇ ਪੁੱਜੇ ਉਹਨਾਂ ਨੇ ਦੱਸਿਆ ਕਿ ਚਾਰ ਨੌਜਵਾਨਾਂ ਦੇ ਰੁੜਨ ਸਬੰਧੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ।
ਜਿਸ ਦੇ ਤੁਰੰਤ ਐਕਸ਼ਨ ਲੈਂਦੇ ਹੋਏ ਉਹਨਾਂ ਵੱਲੋਂ ਦਰਿਆ ਬਿਆਸ ਕੰਢੇ ਤਨਾਇਤ ਗੁਤਾਖੋਰਾਂ ਤੋਂ ਇਲਾਵਾ ਹੋਰਨਾ ਗੋਤਾਖੋਰ ਟੀਮਾਂ ਨੂੰ ਮੌਕੇ ਤੇ ਬੁਲਾ ਕੇ ਬਚਾਅ ਲਈ ਭੇਜਿਆ ਗਿਆ ਹੈ ਤੇ ਫਿਲਹਾਲ ਉਕਤ ਨੌਜਵਾਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ ਲਾਪਤਾ ਨੌਜਵਾਨਾਂ ਦੀ ਪਛਾਣ ਅੰਕਿਤ, ਧੀਰਜ, ਗੋਲੂ ਅਤੇ ਰਣਜੀਤ ਵਜੋਂ ਹੋਈ ਹੈ ਅਤੇ ਫਿਲਹਾਲ ਰੈਸਕਿਊ ਟੀਮਾਂ ਵੱਲੋਂ ਲਗਾਤਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।