ਚੰਡੀਗੜ੍ਹ, 2 ਸਤੰਬਰ 2024-ਪੰਜਾਬ ਵਿਧਾਨ ਸਭਾ ਸ਼ੈਸ਼ਨ ਦੌਰਾਨ ਵਿਧਾਇਕ ਪਰਗਟ ਸਿੰਘ ਮੁੱਦਾ ਚੁੱਕਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਕਰਾਇਆ ਜਾਵੇ। ਉਹਨਾਂ ਕਿਹਾ ਕਿ ਹਰੇਕ ਥਾਣੇ 2-3 ਮੁਲਾਜ਼ਮ ਖੁਦ ਨਸ਼ੇ ਦੇ ਆਦੀ ਹਨ। ਮੈਂ ਪਿਛਲੇ ਦੋ ਚੀਫ ਮਿਨਿਸਟਰਾਂ ਨੂੰ ਆਪ ਬੇਨਤੀ ਕੀਤੀ ਕਿ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਪਰ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਕਿ ਪੰਜਾਬ ਪੁਲਿਸ ਦਾ ਮਿਆਰ ਡਿੱਗ ਜਾਵੇਗਾ। ਤਿੰਨ ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਹੈ ਲੇਕਿਨ ਜੇ ਪੰਜ ਤੋਂ 7 ਹਜਾਰ ਜਿਹੜੇ ਬਲੈਕਸ਼ੀਪ ਆ ਜਿਹੜੇ ਡਰੱਗਡਿਕਟ ਐ ਕਿਉਂਕਿ ਜਦੋਂ ਉਹ ਥਾਣੇ ਚ ਲੱਗਦੇ ਆ ਉਹਨਾਂ ਨੇ ਉਹਨੂੰ ਪ੍ਰੋਟੈਕਿਟ ਕਰਨਾ ਜਿਹੜਾ ਮਰਜ਼ੀ ਚੀਫ ਮਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ ਚਾਰ ਮਹੀਨਿਆਂ ਚ ਨਸ਼ਾ ਖਤਮ ਕਰ ਦੂ ਮੈਂ ਚਾਰ ਹਫਤਿਆਂ ਚ ਖਤਮ ਕਰ ਦੂ ਮੈਂ ਇਹਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ। ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਆਪਾਂ ਸਾਰੇ ਹੀ ਆਹ ਵੀ ਬੈਂਚ ਤੇ ਉਹ ਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਬਣਿਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਹਾ ਨਾਲ ਦੇਖਦੇ ਆ ਜੇ ਆਪਣੇ ਤੇ ਕਿਸੇ ਨੂੰ ਕੰਮ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਪੁੱਛੇ ਇਹ ਸਚਾਈ ਹੈ। ਇਸ ਕਰਕੇ ਆਪਾਂ ਥੋੜੇ ਜਿਹੇ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਬਹੁਤ ਦਮ ਹੈ। ਤੁਸੀ ਦਸ ਦਿਨ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75-77 ਸਾਲ ਵੀ ਲੰਘ ਗਏ ਤੇ ਆਹ ਵੀ ਦੋ ਢਾਈ ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜਰੂਰ ਹੋਣਾ ਵੀ ਜਦੋਂ ਸਾਡੇ ਸਪੀਕਰ ਸਾਹਿਬ ਸੰਧਵਾਂ ਸਾਹਿਬ ਸੀ ਉਦੋਂ ਇਹੋ ਜਿਹਾ ਰੈਗੂਲੇਸ਼ਨ ਆਏ ਸੀ ਇਦਾਂ ਦੀਆਂ ਚੇਂਜਿਚ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਹੋਣਾ ਜੋ ਬਾਕੀਆਂ ਨਾਲ ਹੋਇਆ।