ਕੈਨੇਡਾ, 31 ਅਗਸਤ 2024- (ਸਤਪਾਲ ਸਿੰਘ ਜੌਹਲ) ਸਿਰਾਂ ਦੇ ਅੰਦਰ ਦਾ ਟਿਕਾਓ ਜਰੂਰੀ: ਸਥਾਪਿਤ ਸਿੱਖਾਂ ਵਲੋਂ ਲੋੜਵੰਦ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ਾਂ ‘ਚ ਚਿੱਠੀਆਂ/LMIA/Job letters/Fake Payroll ਵੇਚਣ ਤੇ ਘੱਟ ਤਨਖਾਹ ਦੇਣ ਨੂੰ ਸਿੱਖ ਵਲੋਂ ਸਿੱਖ ਨੂੰ ਮਾਰਨ ਵਾਲੀ ਗੱਲ ਦੱਸਿਆ ਹੈ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਨੇ। ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਨੇ ਕੈਨੇਡਾ ਵਿਖੇ ਆਖਿਆ ਕਿ ਗੋਰੇ ਪੂਰੇ ਪੈਸੇ ਦਿੰਦੇ ਹਨ ਤੇ ਪੰਜਾਬੀ ਕਾਰੋਬਾਰੀ ਅਕਸਰ ਪੰਜਾਬੀ ਕਾਮਿਆਂ ਦਾ ਲਹੂ ਪੀਣ ਤੱਕ ਜਾਂਦੇ ਹਨ। ਗੁਰੂ ਆਸ਼ੇ ਅਨੁਸਾਰ ਸਮਰੱਥ ਸਿੱਖ ਵਲੋਂ ਲੋੜਵੰਦ ਸਿੱਖਾਂ ਨੂੰ ਲੋੜੀਂਦੇ ਕਾਗਜ, ਮੁਫਤ ਮੁਹੱਈਆ ਕਰਨਾ ਜਰੂਰੀ ਹੈ। ਬੁਰਾਈ ਉਪਰ ਪਰਦੇ ਪਾਉਣ ਵਾਲੀ ਆਪਣੀ ਦਕੀਆਨੂਸੀ ਆਦਤ ਬਦਲੀਏ। ਆਪਣੇ ਕਿਰਦਾਰ, ਤੇ ਅੰਦਰ ਦੇ ਭੈੜਾਂ ਦੀ ਚਰਚਾ ਹੋਣ ਦੇਈਏ ਤਾਂ ਕਿ ਭੈੜ ਦੂਰ ਕਰਨ ਲਈ ਸਮਾਜਕ ਸੋਝੀ ਪੈਦਾ ਕਰਨ ਦਾ ਮਾਹੌਲ (ਲੋੜ) ਪੈਦਾ ਹੋ ਸਕੇ। (ਸਤਪਾਲ ਸਿੰਘ ਜੌਹਲ) ਕਿਸੇ (ਆਪੇ ਸਿਰਜੇ ਹੋਏ) ਨਰਕ ਵਿਚੋਂ ਨਿਕਲਣ ਲਈ ਇਕ ਤੋਂ ਦੂਸਰੇ ਦੇਸ਼ਾਂ, ਧਰਤੀਆਂ ਵੱਲ੍ਹ ਦੌੜੇ ਫਿਰਨ ਨਾਲ ਸਵਰਗ ਨਹੀਂ ਮਿਲ ਸਕਦਾ। ਆਪਣੇ ੜੈੜ ਛੱਡੀਏ, ਸਿਰ ਦੇ ਅੰਦਰ ਦੀ ਅਵਸਥਾ ਟਿਕਾਓ ‘ਚ ਭਾਵ ਸਬਰ ਵਿੱਚ ਕਰੀਏ ਤਾਂ ਹਰ ਥਾਂ ਸਵਰਗ ਜਾਪਣ ਲੱਗੇਗੀ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।