ਨਕੋਦਰ, 29 ਅਗਸਤ 2024- ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਅਤੇ ਜਤਿੰਦਰ ਸਿੰਘ ਲਾਲੀ ਦੇ ਮਾਤਾ ਜਸਵੀਰ ਕੌਰ ਲਾਲੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਮਾਤਾ ਜਸਵੀਰ ਕੌਰ ਲਾਲੀ ਨਮਿੱਤ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪੰਜ ਪੀਰ ਸਾਹਿਬ ਪਿੰਡ ਸ਼ੰਕਰ ਵਿਖੇ ਹੋਇਆ। ਸਮਾਗਮ ਵਿੱਚ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਉਪਰੰਤ ਮ ਸਾਬਕਾ ਵਜ਼ੀਰ ਇੰਦਰਬੀਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭੇਜਿਆ ਹੋਇਆ ਸ਼ੋਕ ਸੰਦੇਸ਼ ਪੜ੍ਹ ਕੇ ਪਰਿਵਾਰ ਨਾਲ ਸਾਂਝਾ ਕੀਤਾ।ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਤਾ ਜਸਵੀਰ ਕੌਰ ਦੀ ਸਖਤ ਮਿਹਨਤ ਚੰਗੇ ਪਾਲਣ ਪੋਸ਼ਣ ਸਦਕਾ ਹੀ ਬੀਬੀ ਇੰਦਰਜੀਤ ਕੌਰ ਮਾਨ ਅੱਜ ਬੁਲੰਦੀਆਂ ਛੂਹ ਰਹੇ ਹਨ।ਅੰਤ ਵਿੱਚ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ, ਵਿਧਾਇਕ ਬਲਕਾਰ ਸਿੰਘ ਸਿੱਧੂ, ਵਿਧਾਇਕ ਸਵਰਨ ਸਿੰਘ ਖੇਮਕਰਨ ,ਵਿਧਾਇਕ ਰਮਨ ਅਰੋੜਾ ਜਲੰਧਰ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉੜਮੁੜ, ਸ. ਜਸਵਿੰਦਰ ਸਿੰਘ ਵਿਧਾਇਕ ਅਟਾਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਦੀ ਧਰਮ ਪਤਨੀ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਹਿਮਾਂਸ਼ੂ ਅਗਰਵਾਲ , ਜ਼ਿਲਾ ਪੁਲਿਸ ਮੁੱਖੀ ਹਰਕਮਲਪ੍ਰੀਤ ਸਿੰਘ ਖੱਖ, ਜਗਤਾਰ ਸਿੰਘ ਸੰਘੇੜਾ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਸ੍ਰੀ ਸਟੀਫਨ ਕਲੇਰ, ਸ਼੍ਰੀਮਤੀ ਰਾਜਵਿੰਦਰ ਕੌਰ ਥਿਆੜਾ, ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ, ਡਾਕਟਰ ਨਵਜੋਤ ਸਿੰਘ ਦਾਹੀਆ, ਗੁਰਸਿਮਰਨ ਸਿੰਘ ਢਿੱਲੋ ਐਸ.ਡੀ.ਐਮ. ਨਕੋਦਰ, ਸ੍ਰੀ ਤਰਸੇਮ ਲਾਲ ਸੁਮਨ ਐਸ.ਡੀ.ਓ. ਬਿਲਗਾ, ਗੁਰਦੀਪ ਸਿੰਘ ਸੰਧੂ ਨਾਇਬ ਤਹਿਸੀਲਦਾਰ, ਸ਼੍ਰੀ ਵਿਜੇ ਦਾਨਵ, ਸ਼੍ਰੀ ਸੁਭਾਸ਼ ਚੰਦਰ ਜੀ.ਐਮ.ਸ਼ੂਗਰ ਮਿੱਲ ਨਕੋਦਰ ਅਤੇ ਆਮ ਆਦਮੀ ਪਾਰਟੀ ਹਲਕਾ ਨਕੋਦਰ ਦੇ ਸਮੂਹ ਅਹੁਦੇਦਾਰ ਅਤੇ ਵਲੰਟੀਅਰ ਵੀ ਸਮਾਗਮ ਵਿੱਚ ਪੁੱਜੇ।ਬੀਬੀ ਇੰਦਰਜੀਤ ਕੌਰ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਰ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
