Breaking
Thu. May 22nd, 2025

ਜ਼ੋਨਲ ਟੂਰਨਾਮੈਂਟ ਦੀ ਸਿੱਖਿਆ ਬੋਰਡ ਦੇ ਉੱਪ ਚੈਅਰਮੈਨ ਨੇ ਕੀਤੀ ਸ਼ੁਰੂਆਤ

ਰੱਸਾ ਕਸ਼ੀ ’ਚ ਦਸਮੇਸ਼ ਕਾਨਵੈਂਟ ਹਾਈ ਸਕੂਲ ਬਰਕਰਾਰ ਰੱਖੀ ਆਪਣੀ ਚੜ੍ਹਤ
ਗੁਰਾਇਆ ਜ਼ੋਨ ਨੰਬਰ 9 ਅਤੇ ਗੁਰਾਇਆ ਬਲਾਕ ਸਿੱਖਿਆ ਦੋ ਅਧੀਨ ਪੈਂਦੇ ਸਕੂਲਾਂ ਦੇ ਜ਼ੋਨਲ ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਕੀਤੀ ਗਈ। ਇਸ ਮੌਕੇ ਜ਼ੋਨਲ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਖੇਡਾਂ ’ਚ ਅੱਗੇ ਲਿਆਉਣਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ। ਟੂਰਨਾਮੈਂਟ ਦੌਰਾਨ ਪ੍ਰਧਾਨ ਪਿ੍ੰਸੀਪਲ ਤਵਿੰਦਰਪਾਲ ਸਿੰਘ ਰੀਹਲ ਅਤੇ ਸਕੱਤਰ ਬਲਦੇਵ ਸਿੰਘ ਜੋਹਲ ਨੇ ਦੱਸਿਆ ਕਿ ਇਹ ਮੁਕਾਬਲੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਅਤੇ ਪੂਰੀ ਜ਼ੋਨਲ ਟੀਮ ਦੀ ਅਗਵਾਈ ’ਚ ਅੱਜ ਪਹਿਲਾਂ ਖੋ-ਖੋ ਦੇ ਮੁਕਾਬਲੇ ਸ.ਸ.ਸ. ਸਕੂਲ ਪੱਦੀ ਜਾਗੀਰ ’ਚ ਕਰਵਾਏ ਗਏ। ਅੱਟੀ ’ਚ ਹੋਏ ਬੈਡਮਿੰਟਨ 14 ਸਾਲ ਵਰਗ ’ਚ ਮੇਜ਼ਵਾਨ ਸਕੂਲ ਅਤੇ ਜੇ.ਐਸ.ਐਫ.ਐਚ.ਖਾਲਸਾ ਸਕੂਲ ਅੱਟਾ ਫਾਈਨਲ ’ਚ ਪਹੁੰਚ ਗਏ ਹਨ ਜਦਕਿ 17 ਸਾਲ ਵਰਗ ’ਚ ਸ.ਸ.ਸ .ਸਕੂਲ ਮਨਸੂਰਪੁਰ ਅਤੇ ਖਾਲਸਾ ਸਕੂਲ ਅੱਟਾ ਫਾਈਨਲ ’ਚ ਪਹੁੰਚ ਗਏ ਹਨ। 19 ਸਾਲ ਬੈਡਮਿੰਟਨ ’ਚ ਅੱਟਾ ਸਕੂਲ ਜੇਤੂ ਅਤੇ ਮਨਸੂਰਪੁਰ ਸਕੂਲ ਉੱਪ ਜੇਤੂ ਰਹੇ। ਰੱਸਾ ਕੱਸ਼ੀ ਦੇ 14 ਸਾਲ ਵਰਗ ਅਤੇ 17 ਸਾਲ ਵਰਗ ’ਚ ਮੇਜ਼ਵਾਨ ਸਕੂਲ ਜੇਤੂ ਅਤੇ ਸਰਕਾਰੀ ਕੰਨਿਆ ਸ.ਸ. ਸਕੂਲ ਦੁਸਾਂਝ ਕਲਾਂ ਉੱਪ ਜੇਤੂ ਰਹੇ। ਰੱਸਾ ਕਸ਼ੀ ਦੇ 14 ਸਾਲ ਵਰਗ ’ਚ 5 ਐੱਚ ਪਬਲਿਕ ਸਕੂਲ ਅਤੇ 17 ਸਾਲ ਵਰਗ ’ਚ ਖਾਲਸਾ ਸਕੂਲ ਅੱਟਾ ਤੀਸਰੇ ਸਥਾਨ ’ਤੇ ਰਹੇ। 19 ਸਾਲ ਵਰਗ ਦੇ ਰੱਸਾ ਕਸ਼ੀ ’ਚ .ਸ.ਸ.ਸ. ਸਕੂਲ ਦੁਸਾਂਝ ਕਲਾਂ ਜੇਤੂ ਰਿਹਾ। ਕਬੱਡੀ ਦੇ ਮੁਕਾਬਲਿਆਂ ’ਚ ਅੱਜ 14 ਸਾਲ ਵਰਗ ’ਚ ਖਾਲਸਾ ਸਕੂਲ ਅੱਟਾ ਅਤੇ ਸ.ਸ.ਸ ਸਕੂਲ ਮਨਸੂਰਪੁਰ ਨੇ ਫਾਈਨਲ ’ਚ ਸਥਾਨ ਬਣਾਇਆ ਜਦਕਿ 17 ਸਾਲ ਵਰਗ ਖਾਲਸਾ ਸਕੂਲ ਅੱਟਾ ਅਤੇ ਸ਼੍ਰੀ ਇਲਮ ਚੰਦ ਸਰਵ ਹਿਤਕਰੀ ਵਿਦਿਆ ਮੰਦਿਰ ਹਾਈ ਸਕੂਲ ਛੋਕਰਾਂ ਨੇ ਫਾਈਨਲ ’ਚ ਸਥਾਨ ਬਣਾਇਆ । ਜਦਕਿ ਸ.ਸ.ਸ. ਸਕੂਲ ਗੜ੍ਹੀ ਮਹਾਂ ਸਿੰਘ ਜੇਤੂ ਅਤੇ ਸ.ਸ.ਸ ਸਕੂਲ ਮਨਸੂਰਪੁਰ ਉੱਪ ਜੇਤੂ ਰਿਹਾ। ਪੱਦੀ ਜਾਗੀਰ ’ਚ ਹੋਏ ਖੋ-ਖੋ ਦੇ ਮੁਕਾਬਲਿਆਂ ’ਚ 14 ਸਾਲ ਵਰਗ ’ਚ ਖਾਲਸਾ ਸਕੂਲ ਅੱਟਾ ਅਤੇ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਬੜਾ ਪਿੰਡ ਨੇ ਫਾਈਨਲ ’ਚ ਸਥਾਨ ਬਣਾਇਆ। ਜਦਕਿ 17 ਸਾਲ ਵਰਗ ’ਚ ਸਰਵ ਹਿਤਕਰੀ ਵਿਦਿਆ ਮੰਦਿਰ ਹਾਈ ਸਕੂਲ ਛੋਕਰਾਂ ਅਤੇ ਪੰਜਾਬ ਅਕੈਡਮੀ ਕਾਨਵੈਂਟ ਹਾਈ ਸਕੂਲ ਨੇ ਫਾਈਨਲ ’ਚ ਸਥਾਨ ਬਣਾ ਲਿਆ। ਇਸ ਮੌਕੇ ਜ਼ੋਨਲ ਕਮੇਟੀ ਵਿੱਤ ਅਧਿਕਾਰੀ ਸੋਮ ਨਾਥ, ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਬੈਡਮਿੰਟਨ ਕੋਚ ਬਲਜਿੰਦਰ ਕੁਮਾਰ, ਜ਼ੋਨਲ ਕਮੇਟੀ ਮੈਂਬਰ ਸੁਖਦੀਪ ਸਿੰਘ, ਗੁਰਬਖਸ਼ ਕੌਰ, ਰਵਿੰਦਰਜੀਤ ਕੌਰ, ਪਿ੍ੰਸੀਪਲ ਲਜਿੰਦਰ ਕੁਮਾਰ, ਕੁਲਦੀਪ ਕੌਰ, ਗੀਤਾ ਰਾਣੀ, ਬੂਟਾ ਸਿੰਘ, ਸੁਨੀਤਾ ਰਾਣੀ, ਬਲਜੀਤ ਕੌਰ, ਅਖਿਲ ਸ਼ਰਮਾ, ਮਨੀਸ਼ਾ ਰਾਣੀ, ਨਵਦੀਪ ਕੌਰ, ਮਨਜੀਤ , ਸੁਨੀਤਾ, ਅਤੇ ਵੱਖ ਵੱਖ ਸਕੂਲਾਂ ਦੇ ਖੇਡ ਅਧਿਕਾਰੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *