-ਸੱਤਵੀਂ ਜਮਾਤ ਸੀ ਜਦੋਂ ਤੋਂ ਬਾਲ ਕਹਾਣੀਆਂ ਲਿਖ ਕੇ ਬਾਲ ਰਸਾਲਿਆਂ ਵਿਚ ਛਪਵਾਉਣ ਦੀਆਂ ਰੁਚੀਆਂ ਵਾਲਾ ਬਲਵਿੰਦਰ ਸਿੰਘ ਗੁਰਾਇਆ ਮੇਰੇ ਮਾਮਾ ਜੀ ਦਾ ਲੜਕਾ ਹੈ ਜੋ ਲੇਖਕ ਪਹਿਲਾਂ ਹੈ, ਪੱਤਰਕਾਰ ਬਾਅਦ ਵਿਚ ਬਣਿਆ। ਛੋਟੀ ਉਮਰ ਤੋਂ ਸਾਹਿੱਤਿਕ ਚੇਟਕ ਹੋਣ ਕਰਕੇ ਉਹ ਸਾਹਿੱਤ ਸਭਾਵਾਂ ਵਿਚ ਜਾਂਦਾ ਰਿਹਾ ਹੈ। ਜਦੋਂ ਮੈਂ ਨਾਨਕੇ ਜਾਂਦਾ ਸੀ ਤਾਂ ਵੀ ਉਸ ਦੀ ਗੱਲਾਂ ਸਾਹਿੱਤਿਕ ਸਨ, ਮੈਂਨੂੰ ਹੈਰਾਨੀ ਸੀ ਕਿ ਇਹ ਛੋਟੀ ਉਮਰੇ ਹੀ ਕਿਹੜੇ ਪਾਸੇ ਤੁਰ ਪਿਆ ਹੈ। ਫਿਰ ਉਹ ਪੱਤਰਕਾਰ ਬਣ ਕੇ ਵੀ ਸਾਹਿੱਤਿਕ ਸ਼ੌਕ ਪੁਗਾਉਂਦਾ ਰਿਹਾ। ਉਸ ਦੀ ਪਹਿਲੀ ਪੁਸਤਕ ‘ਚੋਣਵੇਂ ਤੀਰ ਤੁੱਕੇ ‘2014 ਵਿਚ ਆਈ ਸੀ, ਦੂਸਰੀ ਪੁਸਤਕ ‘ਤੀਰ ਵੀ ਤੁੱਕੇ ਵੀ’ ਹੁਣ 2024 ਵਿਚ ਪ੍ਰਕਾਸ਼ਿਤ ਹੋਈ ਹੈ। ਦਸ ਸਾਲਾਂ ਦਾ ਵਕਫ਼ਾ ਉਸ ਨੂੰ ਪਾਉਣਾ ਨਹੀਂ ਚਾਹੀਦਾ ਸੀ। ਅਸੀਂ ਆਸ ਕਰਦੇ ਹਾਂ ਕਿ ਉਹ ਹਰੇਕ ਵਰ੍ਹੇ ਨਵੀਂ ਕਿਤਾਬ ਪਾਠਕਾਂ ਦੇ ਰੂਬਰੂ ਕਰੇ। ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਸੁਨੇਹਾ ਦਿੰਦੀਆਂ ਰਚਨਾਵਾਂ ਲਿਖਦਾ ਰਹੇ। ਬਾਕੀ ਕਿਤਾਬ ਪੜ੍ਹ ਕੇ ਗੱਲ ਕਰਾਂਗੇ ਕਿ ਉਹ ਆਪਣੀ ਗੱਲ ਕਹਿਣ ਵਿਚ ਕਿੰਨਾ ਕੁ ਕਾਮਯਾਬ ਹੋ ਸਕਿਆ ਹੈ, ਬਲਵਿੰਦਰ ਸਿੰਘ ਗੁਰਾਇਆ ਆਪਣੀ ਫ਼ੋਟੋ ਛਪਵਾਉਣ ਤੋਂ ਹਮੇਸ਼ਾ ਗੁਰੇਜ਼ ਕਰਦਾ ਹੈ, ਪਰ ਇਸ ਬਾਰ ਕਿਤਾਬ ਦੇ ਟਾਈਟਲ ਤੇ ਹੀ ਫ਼ੋਟੋ ਲਗਾ ਗਿਆ ਹੈ ਮੈਨੂੰ ਗੱਲ ਸਮਝ ਨਹੀਂ ਆਈ, ਇਸ ਗੱਲ ਦੀ-ਰਾਜਿੰਦਰ ਸਿੰਘ ਬਿਲਗਾ