ਸੁਰਿੰਦਰ ਸੇਠੀ ਦੀ ਕਲਮ ਤੋਂ
……..ਪੰਜਾਬੀ ਸੰਗੀਤ ਦੇ ਮਹਾਨ ਸੂਫੀ ਗਾਇਕ ਸਤਿਕਾਰਯੋਗ ਮਰਹੂਮ ਬਰਕਤ ਸਿੱਧੂ ਜੀ ਅੱਜ ਦੇ ਦਿਨ ਸੰਨ 2015 ਨੂੰ ਆਪਣੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆ , ਦਰਸ਼ਕਾਂ, ਪ੍ਰਸ਼ੰਸਕਾਂ ਅਤੇ ਉਪਾਸ਼ੰਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਇਸ ਸੁਰੀਲੇ , ਮਧੁਰ ਅਤੇ ਮਖਮੱਲੀ ਅਵਾਜ਼ ਦੇ ਮਾਲਿਕ ਨੇ ਵਿਸ਼ਵ ਪੱਧਰ ਤੇ ਮਕਬੂਲੀਅਤ ਹਾਸਲ ਕਰ ਲਈ ਸੀ । ਪੰਜਾਬੀ ਦੇ ਸਿਰਮੌਰ ਚੈਨਲ ਈ ਟੀ ਸੀ ਵਲੋ ਇਸ ਮਯਨਾਜ ਧਨੰਤਰ ਗਵਈਏ ਨੂੰ ਵਿਸ਼ੇਸ਼ ਸਨਮਾਨ ਨਾਲ ਸਤਿਕਾਰ ਸਹਿਤ ਨਿਵਾਜਿਆ ਹੈ । ਪੰਜਾਬ ਸਰਕਾਰ ਨੇ ਵੀ ਇਸ ਅੰਤਰ-ਰਾਸ਼ਟਰੀ ਪੱਧਰ ਦੇ ਮਹਿਬੂਬ ਸੂਫੀ ਗਾਇਕ ਨੂੰ ਕਈ ਵਾਰ ਵਿਸ਼ੇਸ਼ ਸਨਮਾਨਾਂ ਨਾਲ ਸਿਰ ਨਿਵਾ ਕੇ ਸਤਿਕਾਰ ਸਹਿਤ ਨਿਵਾਜਿਆਂ ਹੈ । ਜਦੋ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜਕੜੇ ਗਏ ਸਨ । ਉਸ ਸਮੇ ਦੀ ਸਰਕਾਰ ਨੇ ਲੁਧਿਆਣੇ ਦੇ ਨਾਮਵਰ ਵੱਡੇ ਦਯਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਇਸ ਹਰਮਨ ਪਿਆਰੇ ਸੂਫੀ ਗਾਇਕ ਦਾ ਸਾਰੇ ਇਲਾਜ ਦਾ ਖਰਚਾ ਸਰਕਾਰ ਵਲੋ ਕੀਤਾ ਗਿਆ ਸੀ । ਇਸ ਹਰਦਿਲ ਅਜੀਜ ਗਾਇਕ ਵਲੋ ਸੂਫੀ ਸੰਗੀਤ ਜਗਤ ਵਿੱਚ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀ ਜਾ ਸਕਦਾ । ਇਸ ਸੂਫੀ ਸੰਗੀਤ ਦੇ ਮਹਾਂਰਥੀ ਨਾਲ ਮੈਨੂੰ ਵੀ ਕਈ ਵਾਰ ਮੰਚ ਸੰਚਾਲਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਇਸ ਗੌਰਵਮਈ ਫੰਕਾਰ ਦਾ ਸੂਫੀ ਸੰਗੀਤ ਹਮੇਸ਼ਾ ਫਿਜਾਵਾ ਞਿਚੋ ਮਹਿਕਾ ਵੰਡਦਾ ਰਹੇਗਾ । ਇਹ ਹਰਮਨ ਪਿਆਰੇ ਫੰਨਕਾਰ ਨੇ ਪੰਜਾਬੀ ਸੂਫੀ ਸੰਗੀਤ ਦੇ ਬ੍ਰਹਿਮੰਡ ਵਿੱਚ ਧਰੂਵ ਤਾਰੇ ਵਾਂਗ ਅਮਿੱਟ ਹੋਂਦ ਸਥਾਪਿਤ ਕਰਕੇ ਬਹੁਤ ਵੱਡਾ ਅਨਮੋਲ ਗੌਰਵਮਈ ਯੋਗਦਾਨ ਪਾਇਆ ਹੈ । ਅੱਜ ਮੈ ਇਸ ਧਨੰਤਰ ਸੂਫੀ ਗਵਈਏ ਨੂੰ ਪ੍ਰਣਾਮ ਕਰਦਾ ਹੋਇਆ ਪ੍ਰਣਾਮ ਕਰਦਾ ਹਾਂ । ਮੈਂ ਸਿਰ ਝੁਕਾ ਕੇ ਸ਼ਰਧਾ ਨਾਲ ਸ਼ਰਧਾਂਜਲੀ ਭੇਟ ਕਰਦਾ ਹਾਂ । ਰੱਬ ਰਾਖਾ ।