ਆਰ. ਐਸ. ਐਸ ਦੇ ਸੀਨੀਅਰ ਆਗੂ ਹੇਮੰਤ ਪਰਾਸ਼ਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਮਨਮੋਹਨ ਪਰਾਸ਼ਰ (76 ਸਾਲ) ਦਾ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ 16 ਅਗਸਤ ਸ਼ੁੱਕਰਵਾਰ ਨੂੰ ਦੁਪਹਿਰ 3:00 ਵਜੇ ਲਾਈਏ ਵਾਲ ਰੋਡ, ਮੁਹੱਲਾ ਗੌੰਸ, ਨਕੋਦਰ ਵਿਖੇ ਕੀਤਾ ਜਾਵੇਗਾ। ਸਵਰਗੀ ਸ਼੍ਰੀ ਮਨਮੋਹਨ ਪਰਾਸ਼ਰ ਕੇਂਦਰੀ ਸਹਿਕਾਰੀ ਬੈਂਕ ਵਿੱਚ ਸੀਨੀਅਰ ਮੈਨੇਜਰ ਵਜੋਂ ਸੇਵਾਮੁਕਤ ਹੋਏ ਸਨ। ਉਹਨਾਂ ਨੇ ਟੈਗੋਰ ਐਜੂਕੇਸ਼ਨ ਟਰੱਸਟ ਬਣਾ ਕੇ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਸੇਵਾ ਕੀਤੀ। ਉਨ੍ਹਾਂ ਦੇ ਦੇਹਾਂਤ ‘ਤੇ ਇਲਾਕੇ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਜਗਤ ਦੇ ਲੋਕਾਂ ਨੇ ਪਰਾਸ਼ਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।ਨੂਰ ਮੀਡੀਆ ਐਸੋਸੀਏਸ਼ਨ ਨੂਰਮਹਿਲ ਅਤੇ ਪੱਤਰਕਾਰ ਭਾਈਚਾਰੇ ਵਲੌੰ ਵੀ ਡੂੰਘੀ ਹਮਦਰਦੀ ਪ੍ਰਗਟਾਈ ਗਈ ਹੈ।