ਨੂਰਮਹਿਲ ‘ਚ ਦਵਿੰਦਰ ਚਾਹਲ ਨੇ ਘਰ ਵਿੱਚ ਮਨਾਇਆ ਅਜ਼ਾਦੀ ਦਿਵਸ
ਹਲਕਾ ਨਕੋਦਰ ਵਿਚ ਅੱਜ ਵੱਖ ਵੱਖ ਥਾਵਾਂ ਤੇ ਅਜਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਕੋਦਰ ਦੇ ਡੀ ਏ ਵੀ ਕਾਲਜ ਵਿਚ ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋ ਨੇ, ਨਗਰ ਕੌਂਸਲ ਨਕੋਦਰ ਵਿਖੇ ਪ੍ਰਧਾਨ ਨਵਨੀਤ ਐਰੀ ਨੇ, ਜਦੋਂ ਕਿ ਕਾਂਗਰਸ ਦੇ ਦਫ਼ਤਰ ਵਿਖੇ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਝੰਡਾ ਲਹਿਰਾਇਆ।ਨਗਰ ਕੌਸਲ ਨੂਰਮਿਹਲ ਵਿਖੇ ਪ੍ਰਧਾਨ ਹਰਦੀਪ ਕੌਰ ਜੌਹਲ ਨੇ ਅਤੇ ਨਗਰ ਪੰਚਾਇਤ ਬਿਲਗਾ ਵਿਚ ਈ ਓ ਬਲਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਨੂਰਮਿਹਲ ਵਿਚ ਦੁਆਬਾ ਆਰੀਆ ਸਕੂਲ ਨੂਰਮਿਹਲ ਅਤੇ ਤਹਿਸੀਲ ਕੰਪਲੈਕਸ ਨੂਰਮਹਿਲ ਨਜ਼ੀਦਕ ਨੰਬਰਦਾਰ ਯੂਨੀਆਨ ਵੱਲੋ ਮਨਾਏ ਅਜਾਦੀ ਦਿਵਸ ਦੇ ਪ੍ਰੋਗਰਾਮ ਵਿਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕੌਮੀ ਝੰਡਾ ਲਹਿਰਾਇਆ ਇਸ ਦੌਰਾਨ ਉਹਨਾਂ ਨਾਲ ਡਾਕਟਰ ਨਵਜੋਤ ਸਿੰਘ ਦਾਹੀਆ ਵੀ ਸ਼ਾਮਲ ਸਨ।
ਦੇਖਣ ਵਾਲੀ ਗੱਲ ਇਹ ਹੈ ਕਿ ਸਤਾਧਿਰ ਹਲਕਾ ਨਕੋਦਰ ਵਿੱਚ ਕਿਤੇ ਵੀ ਅਜਾਦੀ ਦਿਵਸ ਮਨਾਉਦੀ ਨਜ਼ਰ ਨਹੀ ਆਈ ਜਿੱਥੇ ਪਾਰਟੀ ਵੱਲੋ ਆਪਣੇ ਪੱਧਰ ਤੇ ਪ੍ਰੋਗਰਾਮ ਉਲੀਕਿਆ ਹੋਵੇ। ਨੂਰਮਿਹਲ ਵਿਚ ਦਵਿੰਦਰ ਚਾਹਲ ਵੱਲੋ ਆਪਣੇ ਘਰ ਦੀ ਛੱਤ ਤੇ ਅਜਾਦੀ ਦਿਵਸ ਮਨਾਇਆ ਗਿਆ ਜਿੱਥੇ ਕੌਮੀ ਝੰਡਾ ਉਹਨਾਂ ਦੀ ਪਤਨੀ ਆਸ਼ਾ ਚਾਹਲ ਸਾਬਕਾ ਕੌਂਸਲਰ ਨੇ ਲਹਿਰਾਇਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਇੱਥੇ ਵੇਖੇ ਗਏ।
ਵਿਧਾਇਕ ਇੰਦਰਜੀਤ ਕੌਰ ਮਾਨ ਵੀ ਡੀ ਏ ਵੀ ਕਾਲਜ ਨਕੋਦਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵੇਖੇ ਗਏ ਨਕੋਦਰ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਵੱਲੋ ਅਜ਼ਦੀ ਦਿਵਸ ਮਨਾਉਣ ਦੀ ਕੋਈ ਖ਼ਬਰ ਸਾਹਮਣੇ ਨਹੀ ਆਈ।