ਦੋਵੇ ਸੂਬੇ ਸਹਿਮਤੀ ਨਾਲ ਸ਼ੰਭੂ ਬਾਰਡਰ ਨੂੰ ਖੋਲਣ ਲਈ ਹਿੰਮਤ ਕਰਨ
ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਸਥਿਤ ਸ਼ੰਭੂ ਸਰਹੱਦ ਨੂੰ ਖੋਲਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਰਕਾਰ ਦੀ ਪਟੀਸ਼ਨ ਤੇ ਅੱਜ (ਸੋਮਵਾਰ) ਅਦਾਲਤ ਵਿੱਚ ਸੁਣਵਾਈ ਹੋਈ ਇਹ ਦੌਰਾਨ ਪੰਜਾਬ ਅਤੇ ਹਰਿਆਣਾ ਦੋਵੇਂ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਕਮੇਟੀ ਲਈ ਨਾਮ ਦਿੱਤੇ ਹਨ। ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਆਦੇਸ਼ ਦਿੱਤੇ ਕਿ ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਕੋਰਟ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੇ ਕੋਈ ਪਾਰਕਿੰਗ ਨਹੀਂ ਹੈ। ਦੋਵੇਂ ਸੂਬੇ ਸਹਿਮਤੀ ਨਾਲ ਸ਼ੰਭੂ ਬਾਰਡਰ ਨੂੰ ਖੋਲਣ ਲਈ ਹਿੰਮਤ ਕਰਨ ਲਈ ਕਿਹਾ।