ਵਜ਼ਨ ਘਟਾਉਣ ਲਈ ਵਿਨੇਸ਼ ਨੇ ਕੀ ਕੀ ਕੀਤਾ?
ਪੈਰਸ, 8 ਅਗਸਤ 2024-ਵਿਨੇਸ਼ ਫੋਗਾਟ ਨੇ ਆਪਣਾ ਪਹਿਲਾ ਮੁਕਾਬਲਾ ਵਿਸ਼ਵ ਤੇ ਉਲੰਪਿਕ ਚੈਂਪੀਅਨ ਜਪਾਨ ਦੀ ਯੂਈ ਸੁਸਾਕਾ ਖਿਲ਼ਾਫ ਖੇਡਿਆ ਸੀ ਉਸ ਸਮੇਂ ਉਸਦਾ ਵਜਨ 49 ਕਿਲੋ 909 ਗ੍ਰਾਮ ਸੀ, ਵਿਨੇਸ਼ ਨੇ ਇਸ ਮੁਕਾਬਲੇ ‘ਚ ਉਸ ਨੂੰ ਹਰਾਇਆ ਸੀ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਉਹ ਦੋ ਹੋਰ ਮੁਕਾਬਲੇ ਜਿੱਤ ਕੇ ਫਾਈਨਲ ਚ ਪਹੁੰਚੀ 6 ਅਗਸਤ ਦੀ ਰਾਤ ਸੈਮੀਫਾਈਨ ਨਾਲ ਜਿੱਤਣ ਤੋਂ ਬਾਅਦ ਵਿਨੇਸ਼ ਫੋਗਾਟ ਦਾ ਵਜਨ ਅਚਾਨਕ ਵੱਧ ਕੂ 52 ਕਿਲੋ 700 ਹੋ ਗਿਆ ਇਹ ਕਿਵੇਂ ਹੋਇਆ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ। ਵਿਨੇਸ਼ ਨੂੰ ਭਾਰਤ ਸਰਕਾਰ ਨੇ ਵਿਅਕਤੀਗਤ ਸਟਾਫ ਮੁਹੱਈਆ ਕਰਵਾਇਆ ਸੀ।
ਰਾਤ ਨੂੰ ਖਾਣਾ ਪੀਣਾ ਛੱਡਿਆ
ਵਜ਼ਨ ਵਧਣ ਦੀ ਜਾਣਕਾਰੀ ਲੱਗਦਿਆ ਗਣੇਸ਼ ਨੂੰ ਪਤਾ ਚੱਲ ਚੁੱਕਾ ਸੀ ਕਿ ਉਹ ਅਯੋਗ ਕਰਾ ਦਿੱਤੀ ਜਾ ਸਕਦੀ ਹੈ। ਅਜਿਹੇ ਚ ਉਸਨੇ ਪੂਰੀ ਰਾਤ ਨਾ ਤਾਂ ਪਾਣੀ ਪੀਤਾ ਤੇ ਨਾ ਹੀ ਕੁਝ ਖਾਧਾ।
ਪੂਰੀ ਰਾਤ ਕਸਰ
ਅਚਾਨਕ ਵਜਨ ਵਧਾਉਣਾ ਜਾਂ ਘੱਟ ਕਰਨਾ ਅਥਲੀਟਾਂ ਲਈ ਕੋਈ ਨਵੀਂ ਗੱਲ ਨਹੀਂ ਹੈ ਅਜਿਹਾ ਉਹ ਬਚਪਨ ਤੋਂ ਹੀ ਕਰਦੇ ਹਨ ਇਸੇ ਆਤਮ ਵਿਸ਼ਵਾਸ ਤੇ ਵਿਸ਼ਵ ਪੱਧਰੀ ਸਟਾਫ ਦੇ ਦਮ ਤੇ ਵਿਨੇਸ਼ ਸਾਰੀ ਰਾਤ ਲਗਾਤਾਰ ਜਾਗਿੰਗ, ਰੱਸੀ ਟੱਪਣਾ ਤੇ ਸਾਈਕਲਿੰਗ ਕਰਦੀ ਰਹੀ।
ਸਰੀਰ ਚੋਂ ਖੂਨ ਕੱਢਿਆ ਗਿਆ
ਸਰੀਰ ਚੋਂ ਖੂਨ ਕੱਢਿਆ ਗਿਆ ਜਦੋਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਚੱਲੀਆਂ ਗਈਆਂ ਤਾਂ ਵਿਨੇਸ਼ ਦੇ ਸਰੀਰ ਤੋਂ ਖੂਨ ਕੱਢਿਆ ਗਿਆ ਪਰ ਇਹ ਸਕੀਮ ਵੀ ਕੰਮ ਨਹੀਂ ਆਈ
ਵਾਲ ਕਟਵਾ ਦਿੱਤੇ
ਆਖਰ ਸਾਰੇ ਯਤਨ ਕਰਨ ਤੋਂ ਬਾਅਦ ਵਿਨੇਸ਼ ਤੇ ਵਾਲ ਕੱਟ ਦਿੱਤੇ ਗਏ ਉਮੀਦ ਸੀ ਕਿ ਸ਼ਾਇਦ ਕੁਝ ਵਜਨ ਵਾਲ ਕੱਟਣ ਨਾਲ ਘੱਟ ਹੋ ਜਾਵੇਗਾ ਪਰ ਇਸ ਯੋਜਨਾ ਨੂੰ ਵੀ ਸਫਲਤਾ ਨਹੀਂ ਮਿਲੀ।
ਸਵੇਰੇ ਸਾੱਨਾ ਸੈਸ਼ਨ
ਸਾਨਾ ਬਾਥ ਕੀਤਾ ਸਾਨਾਬਾਥ ਚ ਗਰਮ ਕਮਰੇ ਚਟਾਨ ਜਾਂ ਬਿਜਲੀ ਦੇ ਸਟੋਕ ਨਾਲ ਸੁੱਕੀ ਗਰਮੀ ਪੈਦਾ ਕੀਤੀ ਜਾਂਦੀ ਹੈ ਜਿਸ ਨਾਲ ਸਰੀਰ ਚੋਂ ਪਸੀਨਾ ਬਹਾਇਆ ਜਾਂਦਾ ਯੋਜਨਾ ਸੀ ਕੇ ਸਾਨ ਸੈਸ਼ਨ ਨਾਲ ਵਿਨੇਸ਼ ਦਾ ਭਜਨ ਕੁਝ ਘੱਟ ਹੋ ਸਕੇਗਾ ਜੋ ਉਹ ਨਹੀਂ ਹੋ ਸਕਿਆ।
ਫਾਈਨਲ ਤੋਂ ਪਹਿਲਾਂ 50.1 ਕਿਲੋ 100 ਗ੍ਰਾਮ ਵਜ਼ਨ
ਨਿਯਮਾਂ ਮੁਤਾਬਿਕ ਜਿਸ ਦਿਨ ਕੁਸ਼ਤੀ ਹੁੰਦੀ ਹੈ ਉਸ ਦਿਨ ਸਵੇਰੇ ਪਹਿਲਵਾਨਾਂ ਦਾ ਵਜ਼ਨ ਕੀਤਾ ਜਾਂਦਾ ਹੈ। ਸਾਰੇ ਯਤਨ ਕਰਨ ਦੇ ਬਾਵਜੂਦ ਵਿਨੇਸ਼ 50 ਕਿਲੋ ਤੋ 100 ਗ੍ਰਾਮ ਜਿਆਦਾ ਹੀ ਰਹਿ ਗਈ। ਜਿਸ ਕਾਰਨ ਉਸਨੂੰ ਅਯੋਗ ਕਰਾਰ ਦਿੱਤਾ ਗਿਆ
ਅੰਤ ਚ ਬੇਹੋਸ਼ ਹੋ ਕੇ ਡਿੱਗੀ ਤੇ ਹਸਪਤਾਲ ਚ ਦਾਖਲ
ਵਜ਼ਨ ਘਟ ਕਰਨ ਦੀਆਂ ਜੁਗਤਾਂ ਅਤੇ ਅਜੀਬੋ ਗਰੀਬ ਤਕਨੀਕਾਂ ਨੇ ਵਿਨੇਸ਼ ਨੂੰ ਕਮਜ਼ੋਰ ਤੇ ਨਿਰਬਲ ਕਰ ਦਿੱਤਾ ਚੱਕਰ ਆਉਣ ਤੇ ਬੇਹੋਸ਼ ਹੋ ਜਾਣ ਤੇ ਬਾਅਦ ਵਿੱਚ ਉਸ ਨੂੰ ਓਲੰਪਿਕ ਪਿੰਡ ਦੇ ਅੰਦਰ ਪੋਲੀ ਕਲੀਨਿਕ ਦਾਖਲ ਕਰਵਾਇਆ ਗਿਆ।
(ਅਜੀਤ ਦੇ ਮਧਿਆਮ ਤੋਂ)