ਬਿਲਗਾ, 5 ਅਗਸਤ 2024- ਸੜਕ ਉਪਰ ਸਫੈਦੇ ਦਾ ਟਾਹਣਾ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਫਿਲੌਰ ਨੂਰਮਹਿਲ ਸੜਕ ਤੇ ਸਥਿਤ ਮੁਆਈ ਬੱਸ ਸਟੈਂਡ ਤੋ ਏਵੰਨ ਢਾਬਾ ਫਿਲੌਰ ਵਾਲੀ ਸਾਈਡ ਦਰਖੱਤਾਂ ਉਪਰ ਸਫੈਂਦੇ ਦਾ ਲੰਬਾ ਟਾਹਣਾ ਸੜਕ ਦੇ ਦੋਵੇ ਪਾਸੇ ਦੇ ਦਰਖੱਤਾਂ ਤੇ ਟੰਗਿਆ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਅਗਰ ਤੇਜ ਹਨੇਰੀ ਨਾਲ ਇਹ ਟਾਹਣਾ ਡਿੱਗ ਪਿਆ ਤਾਂ ਕਿਸੇ ਵੱਡੇ ਹਾਦਸੇ ਕਾਰਨ ਬਣ ਸਕਦਾ ਹੈ ਕਿਉਕਿ ਇਸੇ ਸੜਕ ਤੇ ਪ੍ਰਤਾਬਪੁਰ ਨਹਿਰ ਲੰਘੇ ਕੇ ਇਕ ਕਾਲੀ ਸਕਾਰਪੀਓ ਉਪਰ ਡਿੱਗੇ ਦਰਖੱਤ ਕਾਰਨ ਜਾਨੀ ਨੁਕਸਾਨ ਹੋ ਗਿਆ ਸੀ।
ਫਿਲੌਰ ਤੋ ਮੌ ਸਾਹਿਬ ਸੜਕ ਤੇ ਮੋਟਰਸਾਈਕਲ ਸਵਾਰਾਂ ਤੇ ਡਿੱਗੇ ਸਫੈਦੇ ਨੇ ਇਕ ਜਾਨ ਲੈ ਲਈ ਦੂਸਰਾ ਗੰਭੀਰ ਜ਼ਖਮੀ ਕਰ ਦਿੱਤਾ ਸੀ। ਸੰਬੰਧਿਤ ਵਿਭਾਗ ਲੋਕਾਂ ਲਈ ਖਤਰਾ ਬਣੇ ਇਸ ਟਾਹਣੇ ਨੂੰ ਉਤਾਰੇ ਮੁਆਈ ਪਿੰਡ ਦੀ ਪੰਚਾਇਤ ਵੀ ਇਸ ਨੂੰ ਲੈ ਕੇ ਗੰਭੀਰ ਹੋਵੇ।