ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੁਭ ਵਿਆਹ ਪੁਰਬ ਦੀ ਨਿੱਘੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਤੇ ਪਿੰਡ ਬਿਲਗਾ (ਜਿਲਾ ਜਲੰਧਰ) ਵਿਖੇ ਲਗਾਤਾਰ ਅਲੌਕਿਕ ਸ਼ਾਨਦਾਰ ਗੌਰਵਮਈ ਸਦੀਆ ਤੋ ਮਨਾਇਆ ਜਾਂਦਾ ਹੈ । ਇਸ ਸ਼ੁਭ ਅਵਸਰ ਤੇ ਇਲਾਕੇ ਦੇ ਗੌਰਵਮਈ , ਮਾਣਮੱਤੇ ਅਤੇ ਸ਼ੰਘਰਸ਼-ਸ਼ੀਲ ਪ੍ਰਮੁੱਖ ਧਨੰਤਰ ਹਸਤੀਆ ਦੀ ਅਣਥੱਕ ਮਿਹਨਤ ਅਤੇ ਵਿਸ਼ਵ ਪੱਧਰ ਤੇ ਨਾਮਣਾ ਖੱਟ ਕੇ ਆਪਣੇ ਪਿੰਡ ਦੀ ਇਤਿਹਾਸਕ ਧਰਤੀ ਦਾ ਸਤਿਕਾਰ ਵਿੱਚ ਵਾਧਾ ਕਰਨ ਵਾਲਿਆ ਦੀ ਜੀਵਨੀ ਨੂੰ ਵਿਸਥਾਰ ਪੂਰਵਕ ਪਾਠਕਾਂ ਦੇ ਰੂਬਰੂ ਕਰਦਾ ਹੋਇਆ । ਇਹ ਮਹਾਨ ਦਸਤਾਵੇਜ ਸੋਵੀਨਰ ਦੇ ਰੂਪ ਵਿੱਚ ਹਰ ਸਾਲ ਪੇਸ਼ ਕੀਤਾ ਜਾਂਦਾ ਹੈ । ਇਸ ਸੋਵੀਨਰ ਦੇ ਮੁੱਖ ਸੰਪਾਦਕ ਸਤਿਕਾਰਯੋਗ ਸ੍ਰ. ਰਾਜਿੰਦਰ ਸਿੰਘ ਬਿਲਗਾ ਅਤੇ ਬੋਰਡ ਆਫ ਡਾਇਰੈਕਟਰ ਨੇ ਮੈਨੂੰ (ਸੁਰਿੰਦਰ ਸੇਠੀ) ਨੂੰ ਸਤਿਕਾਰ ਸਾਹਿਤ ਸਨਮਾਨ ਦੇ ਕੇ ਨਿਵਾਜਿਆ ਗਿਆ । ਇਸ ਅਤੀ ਸੁੰਦਰ ਸੋਵੀਨਰ ਦੇ ਕੁਲ ਚਾਲੀ ਪੰਨੇ ਅਤੇ ਜਿਲਤ ਨੂੰ ਅਧੁਨਿਕ , ਤਕਨੀਕ, ਡਿਜ਼ੀਟਲ ਅਤੇ ਬਹੁਤ ਵਧੀਆ ਪੇਪਰ ਲਗਾ ਕੇ ਕੰਪਿਊਟਰ ਨਾਲ ਸਜਾ ਕੇ ਸਾਹਿਤ ਅਤੇ ਇਤਿਹਾਸ ਦੀ ਝੋਲੀ ਪਾਇਆ ਹੈ । ਜਦੋ ਇਹ ਸੋਵੀਨਰ ਲੋਕ ਅਰਪਣ ਕਰਨ ਦਾ ਸਮਾਂ ਨਿਯਤ ਸੀ । ਉਸ ਸਮਾਗਮ ਵਿੱਚ ਮੈ ਸਿਹਤ ਨਾ ਠੀਕ ਹੋਣ ਕਾਰਨ ਸ਼ਿਰਕਤ ਨਹੀ ਕਰ ਸਕਿਆ ਸੀ । ਪਰ ਹੁਣ ਉੰਨਾਂ ਦੇ ਵਿਸ਼ੇਸ਼ ਸੱਦੇ ਤੇ ਮੈ ਆਪਣੀ ਜੰਮਣ ਭੌ ਨੂੰ ਨਤਮਸਤਕ ਹੋਇਆ ਹਾਂ । ਮੇਰੇ ਪਿੰਡ ਦੇ ਦਲਿਤ ਆਗੂ ਅਤੇ ਉਸਤਾਦਾ ਦੇ ਉਸਤਾਦ ਸਤਿਕਾਰਯੋਗ ਮਰਹੂਮ ਸ੍ਰ. ਮੋਹਣ ਸਿੰਘ ਬਿਲਗਾ ਜੀ ਦੀ ਯਾਦ ਵਿੱਚ ਇਕ ਬਹੁਤ ਵਧੀਆ ਸੈਮੀਨਾਰ ਹਾਲ ਦਾ ਪ੍ਰੀਵਾਰ ਵੱਲੋਂ ਨਿਰਮਾਣ ਕਰਵਾਇਆ ਹੈ । ਜਿਸ ਦੀ ਦਿਸ਼ਾ-ਨਿਰਦੇਸ਼ਨਾ ਉਹਨਾਂ ਦੇ ਸਪੁੱਤਰ ਸ੍ਰ . ਰਜਿੰਦਰ ਸਿੰਘ ਬਿਲਗਾ ਜੀ ਕਰਦੇ ਹਨ । ਉਸ ਸ਼ਾਨਦਾਰ ਹਾਲ ਅੰਦਰ ਉਹਨਾਂ ਦੇ ਨਾਲ ਬਿਲਗਾ ਦੇ ਸੀਨੀਅਰ ਅਤੇ ਸਿਰਮੌਰ ਬੁਧੀਜੀਵੀ ਵਿਦਵਾਨ ਚਿੱਤਰਕਾਰ ਸਤਿਕਾਰਯੋਗ ਸ਼੍ਰੀ ਟੇਕ ਚੰਦ ਜੀ ਵੀ ਮੇਰਾ ਸਤਿਕਾਰ ਕਰਨ ਲਈ ਉਚੇਚੇ ਤੌਰ ਤੇ ਸ਼ਾਮਲ ਹੋਏ ਹਨ । ਬਿਲਗੇ ਦੀ ਪਵਿੱਤਰ ਮਿੱਟੀ ਵਿੱਚ ਖੇਡਦੇ ਰਹੇ , ਆਪਣਾ ਬਚਪਨ ਯਾਦ ਆਇਆ ਤਾਂ ਅੱਖਾਂ ਨਮ ਹੋ ਗਈਆ ਸੀ । ਇਹ ਸਾਲ 2024 ਦੇ ਸੋਵੀਨਰ ਦਾ 16 ਨੰਬਰ ਪੰਨਾ ਪੂਰਾ ਮੇਰੇ ਜਿੰਦਗੀ ਦੇ ਚੋਣਵੇਂ ਸੁਨਹਿਰੀ ਪਲਾਂ ਨੂੰ ਬਹੁਤ ਡੂੰਘੇ ਮਹਾਂ ਸਾਗਰ ਵਿੱਚੋ ਬਰੀਕ ਛਾਣਨੀ ਨਾਲ ਛਾਣਨਾ ਲਾ ਕੇ ਸ਼ਬਦ ਜੜੇ ਹਨ । ਇਸ ਹਰਮਨ ਪਿਆਰੇ ਸੰਪਾਦਕ ਸਤਿਕਾਰਯੋਗ ਸ੍ਰ. ਰਜਿੰਦਰ ਸਿੰਘ ਬਿਲਗਾ ਜੀ ਨੂੰ ਪੰਜਾਬੀ ਸਾਹਿਤ ਦਾ ਮੈ ਸ਼ਬਦਾਅਚਾਰੀਆ ਦੇ ਖਿਤਾਬ ਨਾਲ ਸਤਿਕਾਰ ਸਹਿਤ ਨਿਵਾਜਦਾ ਹਾਂ । ਜਿਸ ਨੇ ਇਕ ਨਿਮਾਣੇ ਨਾਚੀਜ਼ ਨੂੰ ਆਪਣੇ ਗਰਾਂ ਦੀ ਮਿੱਟੀ ਤੇ ਸੱਦ ਕੇ ਬਹੁਤ ਵਡੇਰਾ ਸਤਿਕਾਰ ਸਹਿਤ ਨਿਵਾਜਿਆ ਹੈ । ਇਸ ਸਮੇ ਉੰਨਾ ਨੇ ਇਕ ਸੋਵੀਨਰ ਅਤੇ ਮੈਡਲ (ਜਿਸ ਦੇ ਉਪਰ ਮਰਹੂਮ ਸ੍ਰ. ਮੋਹਣ ਸਿੰਘ ਬਿਲਗਾ ਸਮਾਜ ਸੇਵੀ ਜੀ ਦੀ ਸੁੰਦਰ ਤਸਵੀਰ ਸ਼ਸ਼ੋਭਿਤ ਹੈ ) ਭੇਂਟ ਕੀਤੇ ਹਨ । ਮੈ ਦੋਵਾਂ ਮਾਣਮੱਤੀਆ ਭੇਟਾਵਾ ਨੂੰ ਸਿਰ ਨਿਵਾ ਕੇ ਸਤਿਕਾਰ ਸਹਿਤ ਚੁੰਮਿਆ ਅਤੇ ਸਵੀਕਾਰ ਕੀਤਾ ਹੈ । ਮੈਂ ਪ੍ਰਮਾਤਮਾ ਪਾਸ ਦੁਆ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਸੂਝਵਾਨ ਬੁੱਧੀਜੀਵੀ ਵਿਦਵਾਨ ਸ਼ਖ਼ਸੀਅਤ ਨੂੰ ਹਮੇਸ਼ਾ ਤੰਦਰੁਸਤ ਸਿਹਤਮੰਦ ਅਤੇ ਤਰੱਕੀਆ ਬਖਸ਼ੇ । ਤਾਂ ਜੋ ਬਿਲਗੇ ਵਰਗੇ ਬਾਰਦੌਲੀ ਇਤਿਹਾਸਕ ਕਸਬੇ ਦਾ ਹਮੇਸ਼ਾ ਦਰਪਣ ਬਣ ਕੇ ਆਪਣਾ ਯੋਗਦਾਨ ਪਾਉਂਦ ਰਹਿਣ । ਰੱਬ ਰਾਖਾ ।
