ਨਕੋਦਰ, 28 ਜੁਲਾਈ 2024- ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਕੋਦਰ ਸ਼ਹਿਰ ਵਿਖੇ ਦੋਨਾਂ, ਮੰਜਕੀ ਅਤੇ ਨਕੋਦਰ ਸ਼ਹਿਰ ਦੇ ਸਮੂਹ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਸਮੂਹ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣਨ ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਨਾਲ ਅਰਦਾਸ ਬੇਨਤੀ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ, ਜਥੇਦਾਰ ਵਡਾਲਾ ਨੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ, ਸਮੂਹ ਸੰਗਤਾਂ ਦੀ ਵੱਡੀ ਸ਼ਮੂਲੀਅਤ ਨਾਲ ਇਸ ਲਹਿਰ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ ਸਮੂਹ ਲੀਡਰਾਂ ਨੇ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਮੁੜ ਆਪਣੀਆਂ ਪੁਰਾਣੀਆਂ ਲੀਹਾਂ ਤੇ ਚੜ ਸਕੇ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੂੰ ਸਮੂਹ ਸੰਗਤਾਂ ਦੀ ਹਾਜ਼ਰੀ ਨੇ ਹੱਥ ਖੜੇ ਕਰਕੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਇਸ ਲਹਿਰ ਦੇ ਪੰਜਾਬ ਦੇ ਕਨਵੀਨਰ ਹੋ ਇਸ ਸੰਬੰਧ ਵਿੱਚ ਅਸੀਂ ਆਪ ਜੀ ਦਾ ਸਨਮਾਨ ਕਰਨਾ ਹੈ,ਪਰ ਸਾਡੀ ਸਾਰੀ ਸੰਗਤਾਂ ਦੀ ਆਪ ਜੀ ਨੂੰ ਬੇਨਤੀ ਹੈ ਕਿ ਕਿ ਅਸੀਂ ਸਾਰੀ ਸੰਗਤਾਂ ਨੇ ਆਪ ਜੀ ਨੂੰ ਇਸ ਕਰਕੇ ਸੱਦਿਆ ਹੈ ਕਿ ਅਸੀਂ ਤਹੀਆ ਕਰ ਲਿਆ ਹੈ ਕਿ ਤੁਸੀਂ ਹੁਣ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਬੁਲੰਦੀਆਂ ਤੇ ਪਹੁੰਚਾਓ ਅਸੀਂ ਹਰ ਵੇਲੇ ਤੁਹਾਡੇ ਨਾਲ ਹਾਂ।.ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਗੂਆਂ ਤੋਂ ਇਲਾਵਾ ਵਰਕਰ ਵੀ ਹਾਜ਼ਰ ਸਨ।
