ਬਿਲਗਾ, ਜੁਲਾਈ 2024- ਅੱਜ ਸ਼ੋਸ਼ਲ ਮੀਡੀਏ ਦੀ ਗੱਲ ਕੀਤੀ ਜਾਵੇ ਤਾਂ ਪੱਲ ਪੱਲ ਦੀਆਂ ਖ਼ਬਰਾਂ ਲੋਕਾਂ ਤੱਕ ਪੁੱਜ ਰਹੀਆਂ ਹਨ। ਇੰਟਰਨੈੱਟ ਦਾ ਕਮਾਲ ਹੈ ਕਿ ਤੁਹਾਨੂੰ ਦੁਨੀਆਂ ਭਰ ਵਿੱਚ ਝੱਟਪੱਟ ਤਸਵੀਰਾਂ ਪਹੁੰਚ ਜਾਂਦੀਆਂ ਹਨ। ਜੇ ਕਿਤੇ ਇੰਟਰਨੈੱਟ ਬੰਦ ਹੋ ਜਾਵੇ ਤਾਂ ਸਭ ਕੁਝ ਠੱਪ ਹੋ ਗਿਆ ਲੱਗਦਾ ਹੁੰਦਾ ਹੈ। ਇਸ ਇੰਟਰਨੈੱਟ ਨੂੰ ਹਰ ਕੋਈ ਮੁੱਕਣ ਨਹੀ ਦਿੰਦਾ।
ਅਗਰ ਇੰਟਰਨੈੱਟ ਤੇ ਪੈਸੇ ਖਰਚਣੇ ਪੈ ਰਹੇ ਹਨ ਤਾਂ ਫਿਰ ਖ਼ਬਰਾਂ ਭੇਜਣ ਵਾਲਿਆ ਦੀ ਲਾਗਤ ਵੀ ਜਰੂਰ ਆਉਂਦੀ ਹੋਵੇਗੀ। ਪਹਿਲਾਂ ਇਕ ਸਮਾਂ ਉਹ ਸੀ ਜਦੋਂ ਅਖਬਾਰ ਦੀ ਉਡੀਕ ਹੁੰਦੀ ਸੀ। ਫਿਰ ਅਖਬਾਰਾਂ ਵਾਲਿਆ ਨੇ ਈ ਪੇਪਰ ਸ਼ੁਰੂ ਕੀਤੇ। ਦੁਨੀਆ ਈ ਪੇਪਰ ਤੇ ਖ਼ਬਰਾਂ ਪੜਨ ਲੱਗ ਪਈ, ਕੋਈ ਸਮਾਂ ਆਇਆ ਅਖਬਾਰਾਂ ਦੀ ਵਿਕਰੀ ਘੱਟਦੀ ਦੇਖ ਅਖਬਾਰਾਂ ਵਾਲਿਆ ਨੇ ਸਮਾਂ ਸਵੇਰੇ 9 ਵਜੇ ਤੋਂ ਬਾਅਦ ਈ ਪੇਪਰ ਤੇ ਅਖਬਾਰ ਪਾਉਣ ਦਾ ਕਰ ਦਿੱਤਾ। ਅਖਬਾਰਾਂ ਦੀ ਵਿਕਰੀ ਹੋਰ ਘੱਟਦੀ ਦੇਖ ਮਾਲਕਾਂ ਨੇ ਦੇਖਿਆ ਕਿ ਲੋਕ ਜਿਆਦਾ ਖ਼ਬਰਾਂ ਤਾਂ ਈ ਪੇਪਰ ਤੇ ਪੜ ਲੈਂਦੇ ਹਨ।
ਆਖਰ ਕਾਰ ਮਾਲਕਾਂ ਨੇ ਖਰਚੇ ਪੂਰੇ ਕਰਨ ਲਈ ਈ ਪੇਪਰ ਨੂੰ ਪੇਡ ਕਰ ਦਿੱਤਾ ਜਿਸ ਦੀ ਲੋੜ ਵੀ ਸੀ ਕਿਉਕਿ ਲਾਗਤਾਂ ਨੂੰ ਪੂਰਾ ਕਰਨ ਦਾ ਇਹੀ ਸਾਧਨ ਸੀ। ਅਗਰ ਅਖਬਾਰਾਂ ਵਾਲਿਆ ਨੂੰ ਅਜਿਹਾ ਕਰਨਾ ਪੈ ਗਿਆ ਸਮਝ ਲੳ ਸਮੇਂ ਦੀ ਇਹ ਲੋੜ ਸੀ। ਲੋੜ ਦੀ ਖਾਤਰ ਗਾਹਕ ਨੇ ਮਨ ਪਸੰਦ ਅਖਬਾਰ ਪੜਨ ਲਈ ਮਹੀਨਾਵਾਰ ਪੈਕਜ ਲੈ ਲਿਆ।
ਹੁਣ ਗੱਲ ਪੱਤਰਕਾਰਾਂ ਦੀ ਕਰ ਲੈਂਦੇ ਹਾਂ ਲੋਕ ਅਕਸਰ ਸੋਚਦੇ ਹਨ ਕਿ ਉਹਨਾਂ ਦੀਆਂ ਮੁਸ਼ਕਲਾਂ ਪੱਤਰਕਾਰ ਸਰਕਾਰ ਤੱਕ ਪਹੁੰਚਾਵੇ, ਰਾਜਨੀਤਕ ਲੋਕ ਚਾਹੁੰਦੇ ਹਨ ਕਿ ਸਾਡੀ ਕਵਰੇਜ ਛਪੇ। ਹਰ ਕੋਈ ਪੱਤਰਕਾਰ ਨੂੰ ਚਾਹੁੰਦਾ ਹੈ ਕਿ ਸਾਡੇ ਮੁਤਾਬਿਕ ਕੰਮ ਕਰੇ। ਪੱਤਰਕਾਰ ਕਿਸੇ ਹੱਦ ਤੱਕ ਕਰਦੇ ਵੀ ਹਨ।
ਵੱਡੀਆਂ ਅਖਬਾਰਾਂ ਨੇ ਆਪਣੇ ਪੱਤਰਕਾਰ ਕੋਲੋ ਸਾਲ ਵਿੱਚ ਇਕ ਸਪਲੀਮੈਂਟ ਵੀ ਲੈਣਾ ਹੁੰਦਾ ਹੈ। ਨਵੇਂ ਪੱਤਰਕਾਰ ਸਾਰਿਆਂ ਦੇ ਕਵਰੇਜ ਕਰੀ ਜਾਂਦੇ ਹਨ ਜਦੋਂ ਸਪਲੀਮੈਂਟ ਕੱਢਣ ਦਾ ਹੁਕਮ ਆਉਂਦਾ ਹੈ ਤਾਂ ਪੱਤਰਕਾਰ ਉਹਨਾਂ ਸਾਰੇ ਵਿਆਕਤੀਆਂ ਕੋਲ ਜਾਂਦਾ ਹੈ ਜਿਹਨਾਂ ਨੇ ਉਸ ਕੋਲੋਂ ਖ਼ਬਰਾਂ ਲਗਵਾਈਆਂ ਹੁੰਦੀਆਂ ਹਨ। ਪੱਤਰਕਾਰ ਗੇੜੇ ਮਾਰੀ ਜਾਂਦਾ ਹੈ, ਜਿਸ ਨੂੰ ਆਖਿਆ ਜਾਂਦਾ ਕੱਲ ਆਵੀ, ਫੇਰ ਆਵੀ, ਦਸਦਾ ਹਾਂ, ਰੇਟ ਕੀ ਹੈ, ਸਾਈਜ ਕੀ ਹੈ, ਰੇਟ ਬਹੁਤ ਜਿਆਦਾ ਹੈ, ਯਾਰ ਇਹਨੇ ਪੈਸੇ ਮੇਰੇ ਕੋਲੋ ਨਹੀ ਦੇ ਹੋਣੇ, ਫਿਰ ਫੋਨ ਚੁੱਕਣਾ ਬੰਦ ਹੋ ਜਾਂਦਾ ਹੈ, ਗੱਲ ਕੀ ਪੱਤਰਕਾਰ ਔਖਾ ਸੌਖਾ ਦੌੜ ਭੱਜ ਕੇ ਪੇਜ ਕੱਢ ਜਾਂਦਾ ਹੈ ਅਤੇ ਮਨ ਵਿੱਚ ਲਿਸਟ ਬਣਾ ਲੈਂਦਾ ਹਿ ਕਿਸ ਦੀ ਖ਼ਬਰ ਲੱਗੇਗੀ ਕਿਸਦੀ ਨਹੀ, ਲਾਰੇ ਲੱਪੇ ਲਾਉਣ ਵਾਲਿਆ ਨੂੰ ਵੀ ਪਤਾ ਹੁੰਦਾ ਕਿ ਮੇਰੀ ਨਹੀ ਲੱਗਣੀ। ਗੱਲ ਕੀ ਪੱਤਰਕਾਰ ਨੂੰ ਪਤਾ ਲੱਗ ਜਾਂਦਾ ਕਿਹੜਾ ਇਸ਼ਤਿਹਾਰ ਦਿੰਦਾ ਕਿਹੜਾ ਮੁਫਤੂ ਹੈ।
ਲੋਕ ਪੱਤਰਕਾਰ ਕੋਲੋ ਉਮੀਦ ਬਹੁਤ ਰੱਖਦੇ ਹਨ ਬਦਲੇ ਚ ਉਸਦੀਆਂ ਮਜਬੂਰੀਆਂ ਨੂੰ ਨਹੀ ਸਮਝਦੇ ਕਿ ਉਹ ਘੰਟਿਆ ਵੱਦੀ ਸਮਾਂ ਖਰਚ ਕੇ ਕਵਰੇਜ ਕਰਦਾ ਸਾਲ ਭਰ ਕਰਦਾ ਰਹਿੰਦਾ ਹੈ ਪਰ ਮੁਫਤੂ ਸਾਰਾ ਸਾਲ ਖ਼ਬਰਾਂ ਲਵਾਉਦੇ ਰਹਿੰਦੇ ਸਪਲੀਮੈਂਟ ਸਮੇਂ ਲਾਰੇ ਲੱਪੇ ਲਗਾਉਦੇ ਰਹਿੰਦੇ ਹਨ।
ਮੇਰੇ ਨਾਲ ਵੀ ਅਜਿਹਾ ਹੁੰਦਾ ਸੀ ਅਜੀਤ ਦੀ ਪੱਤਰਕਾਰੀ ਕਰਦੇ ਸਮੇਂ ਬਿਲਗਾ ਦੀਆਂ ਬੜੀਆਂ ਮੁਸ਼ਕਲਾਂ ਛਾਪੀਆਂ, ਇੱਥੋਂ ਦੇ ਕਈ ਵਿਅਕਤੀਆਂ ਦੀ ਬੜੀ ਕਵਰੇਜ ਕੀਤੀ, ਲੀਡਰ ਬਣੀ ਬੈਠੇ ਹਨ ਅੱਜ ਜਿਹਨਾਂ ਨੇ ਸਪਲੀਮੈਂਟ ਦੌਰਾਨ ਕੌਡੀ ਮੁੱਲ ਨਹੀ ਪਾਇਆ। ਪੁਆਦੜਾ, ਤਲਵਣ ਵਰਗੇ ਪਿੰਡਾਂ ਤੋਂ ਸਪਲੀਮੈਂਟ ਇਕੱਠਾ ਕਰਕੇ ਜਿੰਮੇਵਾਰੀ ਨਿਭਾਉਦੇ ਰਹੇ ਹਾਂ। ਇਕ ਦਿਨ ਅਜਿਹਾ ਆਇਆ ਮੇਰਾ ਅਦਾਰੇ ਵੱਲੋ ਆਖਿਆ ਗਿਆ ਤੁਸੀ ਆਦਾਰੇ ਨੂੰ ਬਿਜਨੈੱਸ ਘੱਟ ਦੇ ਰਹੇ ਹੋ ਸਾਨੂੰ ਬਿਜਨੈੱਸ ਜਿਆਦਾ ਚਾਹੀਦਾ ਹੈ। ਮੇਰੀ ਹਾਲਤ ਇਹ ਸੀ ਕਿ ਸਪਲੀਮੈਂਟ ਵਿੱਚ ਉਧਾਰ ਹੋ ਜਾਂਦਾ ਸੀ ਰਾਜਨੀਤਕ ਲੋਕ ਪਹਿਲਾ ਇਸ਼ਤਿਹਾਰ ਮੰਗਣ ਸਮੇਂ ਗੇੜੇ ਮਰਵਾਉਦੇ ਫਿਰ ਪੈਸੇ ਦੇਣ ਸਮੇਂ ਆਖਰ ਨਾ ਮਿਲਣ ਤੇ ਸਵਰ ਕਰਨਾ ਪੈਂਦਾ ਜਾਣੀਕੇ ਪੱਲਿਓ ਪੈ ਜਾਂਦੇ, ਸਮੇਂ ਨੇ ਮਜਬੂਰ ਕਰ ਦਿੱਤਾ ਕਿਸ ਲਈ ਅਖਬਾਰ ਦੀ ਪੱਤਰਕਾਰੀ ਕਰ ਰਿਹਾ ਹਾਂ। ਉਹਨਾਂ ਲੋਕਾਂ ਵਾਸਤੇ ਜਿਹਨਾਂ ਨੂੰ ਅਜੀਤ ਵਰਗੀ ਅਖਬਾਰ ਦਾ ਗਿਆਨ ਨਹੀ ਜਿਸ ਨੇ ਬਿਲਗਾ ਤੋਂ ਰਾਜਿੰਦਰ ਸਿੰਘ ਬਿਲਗਾ ਨੂੰ ਪੱਤਰਕਾਰ ਬਣਾਇਆ, ਨਹੀ ਸਮਝ ਬਣੀ ਖਬਰਾਂ ਲਗਵਾਉਣ ਵਾਲਿਆ ਦੀ ਕਿਉਕਿ ਜਿਆਦਤਰ ਮੁਫਤੂ ਸੀ। ਇਕ ਦਿਨ ਜੱਗ ਬਾਣੀ ਲਈ ਇੱਥੋ ਕੰਮ ਕਰਦੇ ਇਕਬਾਲ ਸਿੰਘ ਬਿਲਗਾ ਨੂੰ ਵੀ ਅਜਿਹੀ ਸਥਿਤੀ ਵਿੱਚ ਕੰਮ ਛੱਡਣਾ ਪਿਆ। ਅੱਜ ਬਿਲਗਾ ਦੀ ਕਵਰੇਜ ਵੱਡੀਆਂ ਅਖਬਾਰਾਂ ਵਿੱਚ ਨਹੀ ਹੋ ਰਹੀ।
ਸ਼ੋਸ਼ਲ ਮੀਡੀਏ ਰਾਹੀ ਤੁਸੀ ਹਰ ਮੁਸ਼ਕਲ ਸਰਕਾਰ ਤੱਕ ਨਹੀ ਪਹੁੰਚਾ ਸਕਦੇ। ਲੋਕਾਂ ਭਾਣੇ ਸ਼ਾਇਦ ਪੱਤਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਆਪਣੀ ਜਿੰਮੇਵਾਰੀ ਨਿਭਾਏ, ਲੋਕਾਂ ਨੂੰ, ਰਾਜਨੀਤਕ ਲੋਕਾਂ ਨੂੰ ਕੀ ਸਮੇਂ ਦਾ ਹਾਣੀ ਨਹੀ ਹੋਣਾ ਚਾਹੀਦਾ ਸੀ, ਅਗਰ ਆਪਣੇ ਘਰਾਂ ਲਈ ਲੋਕ ਸਮੇਂ ਦੇ ਹਾਣੀ ਹੁੰਦੇ ਨੇ, ਫਿਰ ਪੱਤਰਕਾਰਾਂ ਵਾਰੀ ਕਿਉ ਨਹੀ। ਜਦੋ ਕਿ ਪੱਤਰਕਾਰ ਸਿਰਫ ਅਖਬਾਰ ਲਈ ਸਪਲੀਮੈਂਟ ਮੰਗਦਾ ਆਪਣੇ ਲਈ ਮੰਗਣਾ ਤਾਂ ਦੂਰ ਦੀ ਗੱਲ ਹੈ।
ਹੁਣ ਬਿਲਗਾ ਵਿੱਚ ਲੋਕ ਸਮੱਸਿਆਵਾਂ ਲਈ ਲੋਕ ਆਖਦੇ ਹਨ ਕਦੇ ਪੈਂਦੇ ਸੀਵਰੇਜ ਨੂੰ ਲੈ ਕੇ ਜਾ ਚੋਰੀਆਂ, ਲੁਟੇਰਿਆ ਦੇ ਖੌਫ ਨੂੰ ਲੈ ਕੇ ਖ਼ਬਰ ਲਗਾਉ ਕੀ ਕਹੀਏ ਅਜਿਹਾ ਲੋਕਾਂ ਬਾਰੇ?
-ਚੱਲਦਾ-