Breaking
Thu. Mar 27th, 2025

ਅਮਰ ਸਿੰਘ ਚਮਕੀਲੇ ਦੇ ਜਨਮ ਦਿਨ ਤੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਮਰਪਿਤ ਕੀਤਾ – ਗਰੇਵਾਲ

ਮੋਹਾਲੀ 21 ਜੁਲਾਈ 2024-ਪੰਜਾਬੀ ਸੰਗੀਤ ਖੇਤਰ ਵਿੱਚ ਦੋਗਾਣਿਆ ਦੇ ਬੇਤਾਜ ਬਾਦਸ਼ਾਹ ਵਿਸ਼ਵ ਪ੍ਰਸਿੱਧ ਗਾਇਕ , ਗੀਤਕਾਰ ਅਤੇ ਠੇਠ ਪੰਜਾਬੀ ਗੀਤਾਂ ਦਾ ਅਜ਼ਰ ਅਮਰ ਸਿਰਜਣਧਾਰਾ ਸ਼੍ਰੀ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਤਹਿਸੀਲ ਖਰੜ ਦੇ ਪਿੰਡ ਘੋਗਾ ਵਿੱਚ ਚੰਡੀਗੜ੍ਹ ਪੁਲਸ ਮੁਲਾਜ਼ਮ ਸ੍ਰ . ਗੁਰਵਿੰਦਰ ਸਿੰਘ ਗਰੇਵਾਲ ਨੇ ਆਪਣੇ ਪ੍ਰੀਵਾਰ ਵਿੱਚ ਵਾਤਾਵਰਣ ਨੂੰ ਸਮਰਪਿਤ ਕਰਦੇ ਹੋਏ । ਆਪਣੇ ਪਿੰਡ ਵਿਚ ਰੁੱਖ ਲਗਾ ਕੇ ਮਨਾਇਆ ਹੈ । ਸ੍ਰੀ ਗਰੇਵਾਲ ਨੇ ਦਸਿਆ ਕਿ ਮੈ ਇਸ ਹਰਮਨ ਪਿਆਰੀ ਗਾਇਕ ਜੋੜੀ ਦਾ ਸਰੋਤਾ, ਪ੍ਰਸ਼ੰਸਕ ਅਤੇ ਉਪਾਸ਼ੰਕ ਹਾਂ । ਉਹ ਹਮੇਸ਼ਾ ਲਈ ਜਿਉਂਦੇ ਹਨ । ਅਵਾਜ਼ਾਂ ਕਦੇ ਕਤਲ ਨਹੀ ਹੁੰਦੀਆ ਹਨ । ਇਹ ਰੁੱਖ ਲਗਵਾਉਣ ਦੀ ਮੁਹਿੰਮ ਵਿੱਚ ਮੈਂ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਜੀ ਦੀ ਅਪੀਲ ਤੋ ਪ੍ਰਭਾਵਿਤ ਹੋ ਕੇ ਸ਼ਾਮਲ ਹੋਇਆ ਹਾਂ । ਮੈ ਵੀ ਸਮਾਜ ਸੇਵੀ ਲੋਕਾਂ ਅਤੇ ਦੂਗੱਰੀ ਵਾਲੇ ਬਾਬੇ ਚਮਕੀਲੇ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆ , ਪ੍ਰਸ਼ੰਸ਼ਕਾਂ ਅਤੇ ਉਪਾਸ਼ਕਾਂ ਨੂੰ ਇਸ ਮਨੂੱਖਤਾ ਦੀ ਭਲਾਈ ਵਾਲੀ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਚਲਾਈ ਮੁਹਿੰਮ ਵਿਚ ਯੋਗਦਾਨ ਪਾਇਆ ਜਾਵੇ । ਇਸ ਸਮੇ ਗਰੇਵਾਲ ਨਾਲ ਉਹਨਾਂ ਦੇ ਪਰਮ ਮਿੱਤਰ ਸ੍ਰ. ਸੁਰਮੁੱਖ ਸਿੰਘ , ਗਰੇਵਾਲ ਦੇ ਪ੍ਰੀਵਾਰ ਵਿੱਚੋ ੳਹਨਾਂ ਦੀ ਪਤਨੀ ਬੀਬੀ ਸੁਖਜੀਤ ਕੌਰ , ਸਪੁੱਤਰ ਕਰਨਵੀਰ ਸਿੰਘ ਅਤੇ ਸਪੁੱਤਰੀ ਜਸਨੂਰ ਕੌਰ ਸ਼ਾਮਲ ਸਨ ।

Related Post

Leave a Reply

Your email address will not be published. Required fields are marked *