Breaking
Tue. Jul 15th, 2025

ਡੀ.ਏ.ਵੀ ਪਬਲਿਕ ਸਕੂਲ ਬਿਲਗਾ ‘ਚ ਹੈੱਡ ਗਰਲ ਅਤੇ ਹੈੱਡ ਬੁਆਏ ਚੁਣੇ ਗਏ

ਬਿਲਗਾ : 19 ਜੁਲਾਈ 2024- ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਅੱਜ ਕਿਰਨਦੀਪ ਕੌਰ ਨੂੰ ਹੈੱਡ ਗਰਲ ਅਤੇ ਹਰਪ੍ਰੀਤ ਨੂੰ ਹੈੱਡ ਬੁਆਏ ਚੁਣਿਆ ਗਿਆ । ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਮਨੀਟਰ ਵੀ ਨਿਯੁਕਤ ਕੀਤੇ ਗਏ । ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ, ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਵਿੱਚ ਵੰਡਿਆ, ਅਰਥਾਤ ਸਰੋਜਨੀ , ਮਦਰ ਟੈਰੇਸਾ, ਇੰਦਰਾ ਅਤੇ ਕਲਪਨਾ ਹਾਊਸ । ਸ੍ਰੀਮਤੀ ਨਰੇਸ਼ ਕੁਮਾਰੀ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਪ੍ਰੀਤਿ ਵਰਮਾ ਅਤੇ ਸ੍ਰੀ ਪੰਕਜ ਕੁਮਾਰ ਨੂੰ ਕ੍ਰਮਵਾਰ ਇਨ੍ਹਾਂ ਹਾਊਸਾਂ ਦਾ ਹਾਊਸ ਮਾਸਟਰ ਨਿਯੁਕਤ ਕੀਤਾ ਗਿਆ । ਪ੍ਰਭਜੋਤ ਕੌਰ, ਬਾਨੀ, ਸੰਚਿਤਾ ਅਤੇ ਦਾਮਿਨੀ ਨੂੰ ਹਾਊਸ ਪ੍ਰੀਫੈਕਟ ਚੁਣਿਆ ਗਿਆ ।

ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਗੁਜਰਾਲ ਨੇ ਦੱਸਿਆ ਕਿ ਹੁਣ ਇਹ ਚਾਰੇ ਹਾਊਸ ਅੰਤਰ-ਹਾਊਸ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗਿਤਾਵਾਂ ਦੇ ਮੌਕੇ ਪ੍ਰਦਾਨ ਕਰਨਗੇ । ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਸਕੂਲ ਵਿੱਚ ਸਖ਼ਤ ਅਨੁਸ਼ਾਸਨ ਦੀ ਪਾਲਣਾ ਹੋਵੇਗੀ । ਜਦੋਂ ਬੱਚੇ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਅਨੁਸ਼ਾਸਨ ਦੀ ਪਾਲਣਾ ਕਰਨਾ ਸਿੱਖ ਲੈਂਦੇ ਹਨ ਤਾਂ ਭਵਿੱਖ ਵਿੱਚ ਇਹ ਵਿਦਿਆਰਥੀ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਪ੍ਰਤੀ ਆਪਣਾ ਫਰਜ਼ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ । ਪਿ੍ੰਸੀਪਲ ਸੰਜੀਵ ਗੁਜਰਾਲ ਨੇ ਵੀ ਵਿਦਿਆਰਥੀਆਂ ‘ਚ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ । ਸਾਰੇ ਨਵ-ਨਿਯੁਕਤ ਵਿਦਿਆਰਥੀਆਂ ਨੇ ਕਲਾਸ ਅਤੇ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਦੀ ਸਹੁੰ ਵੀ ਚੁੱਕੀ ।

Related Post

Leave a Reply

Your email address will not be published. Required fields are marked *