ਅਗਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ 6 ਖੇਤਰਾਂ ’ਚ ਸੁਧਾਰ ਲਿਆਉਣ ਲਈ ਕੀਤੇ ਜਾਣਗੇ ਸੰਜੀਦਾ ਉਪਰਾਲੇ
ਸ਼ਾਹਕੋਟ/ਜਲੰਧਰ, 05 ਜੁਲਾਈ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਹਕੋਟ ਵਿਖੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਅਧੀਨ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦੌਰਾਨ ਸਮਾਗਮ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟਰੇਟ ਰਿਸ਼ਭ ਬਾਂਸਲ ਅਤੇ ਆਈ.ਏ.ਐਸ. (ਸਿਖਲਾਈ ਅਧੀਨ ) ਸ੍ਰੀ ਸੁਨੀਲ ਵਲੋਂ ਕੀਤੀ ਗਈ।
ਇਹ ਸਮਾਗਮ ਸ਼ਾਹਕੋਟ ਬਲਾਕ 35 ਵੱਖ-ਵੱਖ ਨਿਰਧਾਰਿਤ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਐਸਪੀਰੇਸ਼ਨ ਬਲਾਕ ਪ੍ਰੋਗਰਾਮ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਵਲੋਂ ਅਗਲੇ ਤਿੰਨ ਮਹੀਨਿਆਂ ਦੌਰਾਨ 6 ਖਾਸ ਪੱਖਾਂ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਜਨਮ ਤੋਂ ਪਹਿਲਾਂ ਦੀ ਦੇਖ ਭਾਲ, ਹਾਈਪਰਟੈਂਸ਼ਨਲ ਸਕਰੀਨਿੰਗ, ਡਾਇਬਟੀਸ ਸਕਰੀਨਿੰਗ, ਗਰਭਵਤੀ ਮਹਿਲਾਵਾਂ ਲਈ ਪੌਸ਼ਟਿਕ ਆਹਾਰ, ਭੂਮੀ ਸਿਹਤ ਬੀਮਾ ਕਾਰਡ ਅਤੇ ਸਮਾਜਿਕ ਸੁਰੱਖਿਆ ਲਈ ਫੰਡ ਸ਼ਾਮਿਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਵਿੱਚ ਬਹਿਤਰ ਸੁਧਾਰ ਲਈ ਵਿਆਪਕ ਜ਼ੋਰ ਦਿੱਤਾ ਜਾਵੇਗਾ। ਸੰਪੂਰਨਤਾ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ, ਇਸ ਉਪਰੰਤ ਸਭਿਆਚਾਰਕ ਗਤੀਵਿਧੀਆਂ ਤੇ ਪੈਨਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਐਸਪੀਰੇਸ਼ਨਲ ਬਲਾਕ ਫੈਲੋ, ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਨੀਤੀ ਆਯੋਗ ਤੋਂ ਡੈਲੀਗੇਟ ਵੀ ਮੌਜੂਦ ਸਨ ਜਿਨਾਂ ਵਲੋਂ ਇਸ ਨਿਵੇਕਲੀ ਪਹਿਲ ਨੂੰ ਭਰਪੂਰ ਸਮਰਥਨ ਦਿੱਤਾ ਗਿਆ।
ਸੰਪੂਰਨਤਾ ਅਭਿਆਨ ਦਾ ਮੁੱਖ ਉਦੇਸ਼ ਸ਼ਾਹਕੋਟ ਐਸਪੀਰੇਸ਼ਨਲ ਬਲਾਕ ਵਿੱਚ ਸਿਹਤ ਅਤੇ ਸਮਾਜਿਕ ਮੁੱਦਿਆਂ ਦਾ ਹੱਲ ਕਰਨਾ ਅਤੇ ਬਲਾਕ ਦਾ ਬਣਦਾ ਵਿਕਾਸ ਕਰਨਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਹਕੋਟ ’ਚ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ
