ਨਕੋਦਰ,/ ਪਿੰਡ ਭੁੱਲਰ, 3 ਜੁਲਾਈ 2024- ਹਲਕਾ ਨਕੋਦਰ ਦੇ ਟਕਸਾਲੀ ਅਕਾਲੀ ਪਰਿਵਾਰਾਂ ਨੇ ਪਾਰਟੀ ਦੀ ਪਿੱਠ ਥਾਪੜਦਿਆਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਪਿੰਡ ਭੁੱਲਰ (ਬਿਲਗਾ) ਵਿਖੇ ਇੱਕ ਵਿਸ਼ਾਲ ਪ੍ਰੈੱਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਾਜਕਮਲ ਸਿੰਘ ਗਿੱਲ ਨੇ ਪਿਛਲੇ 40 ਸਾਲਾਂ ਵਿੱਚ ਭੁੱਲਰ ਪਰਿਵਾਰ ਦੀਆਂ ਪੰਥ ਪ੍ਰਤੀ ਕੁਰਬਾਨੀਆਂ ਅਤੇ ਪਾਰਟੀ ਪ੍ਰਤੀ ਸੇਵਾਵਾਂ ਦਾ ਵਰਨਣ ਕੀਤਾ। ਸ ਗਿੱਲ ਨੇ ਕਿਹਾ ਕਿ ਭੁੱਲਰ ਪਰਿਵਾਰ ਨੇ ਇਸ ਹਲਕੇ ਦੀ ਤਿੰਨ ਵਾਰ ਨੁਮਾਇੰਦਗੀ ਕੀਤੀ ਹੈ ਜਿਸ ਕਾਰਨ ਹਲਕੇ ਦੇ ਸਾਰੇ ਟਕਸਾਲੀ ਪਰਿਵਾਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭੁੱਲਰ ਪਰਿਵਾਰ ਨਾਲ ਖੜੇ ਹਨ। ਪਾਰਟੀ ਤੋਂ ਬਾਗੀ ਹੋਏ ਆਗੂਆਂ ਖਿਲਾਫ ਬੋਲਦਿਆਂ ਉਹਨਾਂ ਕਿਹਾ ਕਿ ਸੱਤਾ ਦੇ ਲਾਲਚੀ ਲੋਕਾਂ ਨੇ ਔਖੀ ਘੜੀ ਦੌਰਾਨ ਪਾਰਟੀ ਦੀ ਪਿੱਠ ਵਿੱਚ ਛੁੱਰਾ ਮਾਰਿਆ ਹੈ। ਜਿਨਾਂ ਨੂੰ ਪੰਥਪ੍ਰਸਤ ਲੋਕ ਮੁਆਫ਼ ਨਹੀਂ ਕਰਨਗੇ। ਐਡਵੋਕੇਟ ਰਾਜਕਮਲ ਸਿੰਘ ਗਿੱਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਹਲਕਾ ਨਕੋਦਰ ਦੇ ਵਰਕਰ ਅੱਜ ਵੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ ਅਤੇ ਪਾਰਟੀ ਵਿਰੋਧੀਆਂ ਦੇ ਘਿਨੋਣੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਤੇ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਵਿਧਾਇਕ ਨੂਰਮਹਿਲ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ, ਮੇਜਰ ਸਿੰਘ ਔਜਲਾ ਵਾਈਸ ਪ੍ਰਧਾਨ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ, ਬਲਵੀਰ ਚੰਦ ਸਾਬਕਾ ਪ੍ਰਧਾਨ ਨਗਰ ਕੌਂਸਲ ਨੂਰਮਹਿਲ, ਕਮਲਜੀਤ ਸਿੰਘ ਗੋਖਾ ਪੁਆਦੜਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਲੱਧੜ, ਸ੍ਰੀ ਸ਼ਿੰਦਾ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਹਰਮਿੰਦਰ ਸਿੰਘ, ਤੀਰਥ ਸਿੰਘ ਭੰਡਾਲ ਬੂਟਾ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ ਮੀਕਾ ਬਿਲਗਾ, ਰਘਬੀਰ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਬਹਾਦਰਪੁਰ, ਹਰਜੋਤ ਸਿੰਘ ਫ਼ਰਵਾਲਾ, ਸੁਖਜੀਤ ਸਿੰਘ ਫ਼ਰਵਾਲਾ,ਅਮਰਪ੍ਰੀਤ ਸਿੰਘ, ਅਵਤਾਰ ਸਿੰਘ, ਜਗਰੂਪ ਸਿੰਘ, ਰਣਜੀਤ ਸਿੰਘ ਸਾਗਰਪੁਰ, ਬਲਵੀਰ ਸਿੰਘ ਕਾਦੀਆਂ ਸਾਬਕਾ ਪ੍ਰਧਾਨ, ਰਣਜੀਤ ਸਿੰਘ ਨੰਬਰਦਾਰ ਕਾਦੀਆਂ ਅਤੇ ਹਰਪ੍ਰੀਤ ਕੌਰ ਸਰਪੰਚ ਤੋਂ ਇਲਾਵਾ ਕਈ ਹੋਰ ਵਰਕਰ ਹਾਜ਼ਰ ਸਨ।
ਹਲਕਾ ਨਕੋਦਰ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ-ਐਡਵੋਕੇਟ ਰਾਜਕਮਲ ਗਿੱਲ
