ਸੁਖਜਿੰਦਰ ਸਿੰਘ ਰੰਧਾਵਾ ਵਾਲੀ ਸੀਟ ਤੋਂ ਚੋਣ ਲੜਨ ਦਾ ਕੀਤਾ ਐਲਾਨ
ਪੰਜਾਬ ਦੀ ਸਿਆਸਤ ਵਿੱਚ ਡਿੱਬਰੂਗੜ੍ਹ ਜੇਲ੍ਹ ਵਾਲਿਆਂ ਨੇ ਭੁਚਾਲ ਲਿਆਂਦਾ ਪਿਆ। ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੇ ਚੋਣ ਲੜਨ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ਲੜਨ ਦੀ ਡਿਬਰੂਗੜ੍ਹ ਜੇਲ ਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲਿਆਂਦਾ।
ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਹਨਾਂ ਦੇ ਸਾਥੀਆਂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਇਸ ਨਾਲ ਰਵਾਇਤੀ ਸਿਆਸੀ ਪਾਰਟੀਆਂ ਅੰਦਰ ਸ਼ੰਨਾਟਾ ਛਾ ਗਿਆ ਹੈ। ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਅੰਮ੍ਰਿਤਪਾਲ ਵਲ ਝੁਕਾਆ ਵਧਦਾ ਜਾ ਰਿਹਾ ਹੈ। ਦਰਅਸਲ ਰਾਸ਼ਟਰੀ ਸੁਰੱਖਿਆ ਕਾਨੂੰਨ ਦੀਆਂ ਧਰਾਵਾਂ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਦੇ ਵਿੱਚ ਦਲਜੀਤ ਸਿੰਘ ਕਲਸੀ ਤੇ ਕੁਲਵੰਤ ਸਿੰਘ ਰਾਉਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਉਹਨਾਂ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਵਾਜੇ ਕੇ ਪਹਿਲਾਂ ਹੀ ਗਿੱਦੜਬਾਹ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ।
ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਫਰੀਦਕੋਟ ਤੋਂ ਸਰਬਜੀਤ ਸਿੰਘ ਦੀ ਜਿੱਤ ਨੇ ਖਾਲਿਸਤਾਨ ਪੱਖੀਆਂ ਲਈ ਨਵੀਂ ਉਮੀਦ ਜਗਾਈ ਹੈ ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਦਲਜੀਤ ਸਿੰਘ ਕਲਸੀ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਵਾਲੀ ਖਾਲੀ ਹੋਈ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਜਦੋਂ ਕਿ ਕੁਲਵੰਤ ਸਿੰਘ ਰਾਊਕੇ ਸਾਬਕਾ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਚੋਣ ਲੜਨਾ ਚਾਹੁੰਦੇ ਨੇ ਤੇ ਇੱਥੇ ਯਾਦ ਰਹਿ ਕੇ ਅੰਮ੍ਰਿਤਪਾਲ ਸਿੰਘ ਨੇ ਡਿਬੜੂਗੜ੍ਹ ਜੇਲ ਵਿੱਚ ਰਹਿੰਦਿਆਂ ਖਡੂਰ ਸਾਹਿਬ ਸੀਟ ਲੜੀ ਵੱਡੇ ਫਰਕ ਨਾਲ ਜਿੱਤੀ ਉਹਨਾਂ ਦੀ ਜਿੱਤ ਦਾ ਫਰਕ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ ਅੰਮ੍ਰਿਤ ਪਾਲ ਸਿੰਘ ਦੀ ਜਿੱਤ ਇੱਕ ਲੱਖ 97 ਹਜ਼ਾਰ ਵੋਟ ਨਾਲ ਹੋਈ ਹੈ।

ਬਿਨਾਂ ਕਿਸੇ ਪਾਰਟੀ ਦੀ ਹਮਾਇਤ ਤੇ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਪਛਾੜ ਕੇ ਅੰਮ੍ਰਿਤ ਪਾਲ ਸਿੰਘ ਪਹਿਲੇ ਸਥਾਨ ਤੇ ਰਹੇ ਇਸ ਜਿੱਤ ਤੋਂ ਬਾਅਦ ਸਿੰਘ ਦੇ ਹਮਾਇਤੀਆਂ ਦਾ ਮਨੋਵਲ ਵਧਿਆ ਇਹੀ ਕਾਰਨ ਹੈ ਕਿ ਹੁਣ ਇੱਕ ਇੱਕ ਕਰਕੇ ਅੰਮ੍ਰਿਤਪਾਲ ਦੇ ਸਾਥੀ ਪੰਜਾਬ ਵਿਧਾਨ ਸਭਾ ਲਈ ਆਜ਼ਾਦ ਚੋਣ ਲੜਨਾ ਚਾਹੁੰਦੇ ਨੇ