ਅੰਤਰ-ਰਾਜੀ ਨਜਾਇਜ ਅਸਲਾ ਸਪਲਾਇਅਰ ਗੈਂਗ ਦਾ ਪਰਦਾਫਾਸ਼ ਕਰਕੇ ਥਾਣਾ ਫਿਲੋਰ (ਜਲੰਧਰ ਦਿਹਾਤੀ) ਦੀ ਪੁਲਿਸ ਨੇ ਨਜਾਇਜ ਅਸਲੇ ਸਮੇਤ 05 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਜਲੰਧਰ, 29 ਜੂਨ 2024- ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਸਰਵਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ 05 ਦੋਸ਼ੀਆ ਨੂੰ ਨਜਾਇਜ ਹਥਿਆਰਾ ਸਮੇਤ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਕੀਤੀ।

ਇਸ ਸਬੰਧੀ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਨੂੰ ਮਿਲੀ ਇਤਲਾਹ ਤੇ ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਵਿਖੇ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਜੋ ਨਾਕਾਬੰਦੀ ਦੌਰਾਨ 05 ਵਿਅਕਤੀਆ ਜੋ ਲੁਧਿਆਣਾ ਤੋਂ ਵੱਖ ਵੱਖ ਮੋਟਰਸਾਈਕਲਾਂ ਰਾਂਹੀ ਹੁਸ਼ਿਆਰਪੁਰ ਨੂੰ ਜਾ ਰਹੇ ਸੀ, ਜਿਨ੍ਹਾ ਨੂੰ ਹਾਈਟੈਕ ਨਾਕਾ ਪਰ ਪੁਲਿਸ ਕ੍ਰਮਚਾਰੀਆ ਨੇ ਰੋਕ ਕੇ ਚੈਕ ਕੀਤਾ ਤਾ ਇਹਨਾਂ ਦੇ ਕਬਜਾ ਵਿੱਚੋਂ 04 ਪਿਸਟਲ, 08 ਰੌਂਦ ਜਿੰਦਾ, 08 ਮੈਗਜੀਨ, 01 ਪਿਸਟਲ ਦੇਸੀ ਕੱਟਾ 315 ਬੋਰ, 01 ਰੌਂਦ ਜਿੰਦਾ, 02 ਮੋਟਰਸਾਈਕਲ ਬਰਾਮਦ ਕਰਕੇ ਮੁਕੱਦਮਾ ਨੰਬਰ 176 ਮਿਤੀ 27.06.2024 ਜੁਰਮ 25 (6), 25(7)(1), 25(8), 29- ਅਸਲਾ ਐਕਟ 120 ਬੀ ਆਈ ਪੀ ਸੀ ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗੈਂਗ ਦਾ ਮੁੱਖ ਲੀਡਰ ਸੋਨੂੰ ਖੱਤਰੀ ਅਤੇ ਸੌਰਵ ਗੁੱਜਰ ਜਿਹਨਾਂ ਖਿਲਾਫ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਸੰਗੀਨ ਜੁਰਮਾਂ ਤਹਿਤ ਮੁਕੱਦਮੇ ਦਰਜ ਰਜਿਸ਼ਟਰ ਹਨ। ਸੌਰਵ ਗੁੱਜਰ ਜੋ ਬੇਲ ਜੰਪ ਕਰਕੇ ਡੋਂਕੀ ਲਗਾ ਕੇ ਅਮਰੀਕਾ ਪਹੁੰਚ ਗਿਆ ਹੈ ਅਤੇ ਸੋਨੂੰ ਖੱਤਰੀ ਗੈਂਗਸਟਰ ਨਾਲ ਮਿਲ ਕੇ ਵਿਦੇਸ਼ ਤੋਂ ਬੈਠ ਕੇ ਇਹ ਗੈਂਗ ਅਪਰੇਟ ਕਰ ਰਹੇ ਹਨ। ਸੋਰਵ ਗੁੱਜਰ ਦਾ ਭਰਾ ਬਿੰਨੀ ਗੁੱਜਰ ਜੋ ਕਤਲ ਅਤੇ ਹੋਰ ਸੰਗੀਨ ਜੁਰਮ ਦੇ ਕੇਸਾਂ ਵਿੱਚ ਲੁਧਿਆਣਾ ਜੇਲ ਬੰਦ ਹੈ ਜੋ ਆਪਣੇ ਇੱਕ ਹੋਰ ਸਾਥੀ ਗਜ਼ਨੀ ਵਾਸੀ ਡਵਿੱਡਾ ਰਿਹਾਣਾ ਰਾਂਹੀ ਜੇਲ ਅੰਦਰੋਂ ਦੋਸ਼ੀ ਚੰਦਰ ਸ਼ੇਖਰ ਪੰਡਤ ਅਤੇ ਇਸਦੇ ਸਾਥੀਆ ਨੂੰ ਮੱਧ ਪ੍ਰਦੇਸ਼ ਤੋਂ 05 ਪਿਸਟਲ ਵਿਦੇਸ਼ ਯੂ.ਐਸ.ਏ ਤੋਂ ਪੈਸੇ ਭੇਜ ਕੇ ਖਰੀਦ ਕੇ ਦਿਵਾਏ ਸਨ ਤਾਂ ਜੋ ਇਹਨਾਂ ਦੀ ਗੈਂਗ ਦੇ ਗੁਰਗੇ ਅੱਗੇ ਆਪਣੀ ਅਪਰਾਧਿਕ ਗਤੀਵਿਧੀਆ ਜਾਰੀ ਰੱਖ ਸਕਣ ਅਤੇ ਪੰਜਾਬ ਵਿੱਚ ਇਹਨਾਂ ਦੀ ਗੈਂਗ ਦਾ ਬੋਲਬਾਲਾ ਜਾਰੀ ਰਹੇ।
ਦਰਜ ਕੇਸ :-
ਬਰਾਮਦਗੀ- 04 ਪਿਸਟਲ ਦੇਸੀ 32 ਬੋਰ, 08 ਰੌਂਦ ਜਿੰਦਾ 7.65 ਐਮ.ਐਮ, 08 ਮੈਗਜੀਨ ਦੇਸੀ, 01 ਪਿਸਟਲ ਦੇਸੀ ਕੱਟਾ 315 ਬੋਰ, 01 ਰੌਂਦ ਜਿੰਦਾ, 02 ਮੋਟਰਸਾਈਕਲ
ਦੋਸ਼ੀ-1.ਸ਼ਿਵ ਦਿਆਲ ਉਰਫ ਬਿਲਾ ਪੁਤਰ ਗੁਰਦੀਪ ਸਿੰਘ ਵਾਸੀ ਸਲਾਰਨ ਥਾਣਾ ਸਦਰ ਹੁਸ਼ਿਆਰਪੁਰ,
2.ਜਸਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਾਲਰਾ ਥਾਣਾ ਆਦਮਪੁਰ ਜਿਲਾ ਜਲੰਧਰ, 3.ਬਲਜੀਤ ਸਿੰਘ ਉਰਫ ਗੋਰਾ ਪੁਤਰ ਬਹਾਦਰ ਸਿੰਘ ਵਾਸੀ ਕਾਲਰਾ ਥਾਣਾ ਆਦਮਪੁਰ, ਜਿਲਾ ਜਲੰਧਰ, 4. ਚੰਦਰ ਸ਼ੇਖਰ ਉਰਫ ਪੰਡਤ ਪੁਤਰ ਦੇਸ ਰਾਜ ਵਾਸੀ ਡਵਿੱਡਾ ਹਰਿਆਣਾ, ਥਾਣਾ ਮੇਹਟੀਆਣਾ ਹੁਸ਼ਿਆਰਪੁਰ, 5. ਗੁਰਵਿੰਦਰ ਸਿੰਘ ਉਰਫ ਸੁਚਾ ਉਰਫ ਬਿੰਦੂ ਪੁਤਰ ਹਰਮੇਸ਼ ਲਾਲ ਵਾਸੀ ਨਸੀਰਾਬਾਦ ਥਾਣਾ ਰਾਵਲਪਿੰਡੀ ਕਪੂਰਥਲਾ
ਗੈਂਗ ਲੀਡਰ-ਸੋਨੂੰ ਖੱਤਰੀ ਅਤੇ ਸੌਰਵ ਗੁੱਜਰ ਵਿਦੇਸ਼ USA ਤੋਂ ਅਪਰੇਟ ਕਰਦੇ ਹਨ ਅਤੇ ਇੰਡੀਆ ਵਿੱਚ ਗੈਂਗਸਟਰ ਬਿੰਨੀ ਗੁੱਜਰ ਅਤੇ ਗੈਂਗਸਟਰ ਗਜਨੀ ਵਾਸੀ ਡਵਿੱਡਾ ਰਿਹਾਣਾ ਜੇਲ ਵਿੱਚੋਂ ਇਹਨਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਸੌਰਵ ਗੁੱਜਰ ਆਪਣੇ ਗੈਂਗ ਦੇ ਨਵੇ ਤਿਆਰ ਕੀਤੇ ਗੁਰਗੇ ਚੰਦਰ ਸ਼ੇਖਰ ਉਰਫ ਪੰਡਿਤ ਅਤੇ ਇਸਦੇ ਸਾਥੀਆ ਨੂੰ ਪੈਸਾ ਅਤੇ ਹਥਿਆਰ ਸਪਲਾਈ ਕਰਦੇ ਹਨ।
ਅਪਰਾਧਿਕ ਪਿਛੋਕੜ-ਜਸਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਾਲਰਾ ਥਾਣਾ ਆਦਮਪੁਰ ਜਿਲਾ ਗੈਂਗ ਲੀਡਰ :-ਜਲੰਧਰ ਦੇ ਖਿਲਾਫ ਪਹਿਲਾ ਹੀ ਮੁਕੱਦਮਾ ਨੰਬਰ 105 ਮਿਤੀ 17.10.2020 ਜੁਰਮ 379ਬੀ/34/411 ਭ:ਦ: ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਦਰਜ ਹੈ। 2.ਬਲਜੀਤ ਸਿੰਘ ਉਰਫ ਗੋਰਾ ਪੁਤਰ ਬਹਾਦਰ ਸਿੰਘ ਵਾਸੀ ਕਾਲਰਾ ਥਾਣਾ ਆਦਮਪੁਰ, ਜਿਲਾ ਜਲੰਧਰ ਦੇ ਖਿਲਾਫ ਪਹਿਲਾ ਹੀ ਮੁਕੱਦਮਾ ਨੰਬਰ 105 ਮਿਤੀ 17.10.2020 ਜੁਰਮ 379ਬੀ/34/411 ਭ:ਦ: ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਦਰਜ ਹੈ।



