ਚੁਗਲੀਆਂ ਕਰਨ ਵਾਲੇ ਮਗਰ ਲੱਗ ਜਾਂਦਾ ਸੁਖਬੀਰ-ਬੀਬੀ
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਤੇ ਅਸੀਂ ਜਾ ਕੇ ਪੂਰੀ ਰੀਤੀ ਰਿਵਾਜਾਂ ਨਾਲ ਮੰਗਾਂਗੇ ਮੁਆਫੀ ਅਤੇ ਉਸਨੂੰ ਜਨਤਕ ਵੀ ਕਰਾਂਗੇ। ਅਸੀਂ ਨਾ ਬੀਜੇਪੀ ਨਾਲ ਹਾਂ ਨਾ ਕਿਸੇ ਹੋਰ ਨਾਲ ਅਸੀਂ ਅਕਾਲੀ ਦਲ ਦੇ ਸਿਪਾਹੀ ਆਂ ਤੇ ਆਖਰੀ ਦਮ ਤੱਕ ਲੜਾਂਗੇ। ਸੁਖਬੀਰ ਦੀ ਗੱਲ ਕਰਦਿਆ ਬੀਬੀ ਨੇ ਕਿਹਾ ਕਿ ਓਹਨੂੰ ਆਪਣੀ ਕੁਰਸੀ ਦੀ ਪਈ ਨਾ ਉਹ ਸੋਚਦਾ ਨਾ ਓਹਨੂੰ ਕਦਰ ਆ ਕਿਸੇ ਦੀ ਨਾ ਓਹਨੂੰ ਕੋਈ ਇੱਜ਼ਤ ਦਾ ਹੈ ਬਸ ਜੋ ਚੁਗਲੀ ਕਰਦੇ ਓਹਦੇ ਪਿੱਛੇ ਲੱਗ ਜਾਂਦਾ ਹੈ।
ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ
ਵਡਾਲਾ ਨੇ ਕਿਹਾ- ਅੱਜ ਸਾਡੀ ਪਾਰਟੀ ਆਪਣੇ ਸਿਧਾਂਤਾਂ ‘ਤੇ ਖਰਾ ਨਹੀਂ ਉਤਰ ਸਕੀ। ਵਡਾਲਾ ਨੇ ਕਿਹਾ- ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਹੈ। ਅਜਿਹੇ ਵਿੱਚ ਪਾਰਟੀ ਵਿੱਚ ਬਦਲਾਅ ਦੀ ਬਹੁਤ ਲੋੜ ਹੈ। ਸਾਡੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਹਨ ਅਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਕਿ ਉਹ ਵੋਟ ਨਹੀਂ ਪਾਵੇਗਾ। ਵਡਾਲਾ ਨੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ- ਲੋਕ ਹੁਣ ਪਾਰਟੀ ‘ਚ ਬਦਲਾਅ ਦੇਖਣਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਪਾਰਟੀ ਕਿਸੇ ਇੱਕ ਵਿਅਕਤੀ ਦੀ ਜਾਇਦਾਦ ਨਹੀਂ ਹੈ। ਜੇ ਪਾਰਟੀ ਪ੍ਰਧਾਨ ਦੀ ਇਹ ਰਾਏ ਹੈ ਤਾਂ ਉਨ੍ਹਾਂ ਨੂੰ ਪਾਰਟੀ ਛੱਡਣੀ ਚਾਹੀਦੀ ਹੈ, ਕਿਉਂਕਿ ਪਾਰਟੀ ਦਾ ਇਸ ਸਮੇਂ ਬਹੁਤ ਬੁਰਾ ਹਾਲ ਹੈ। ਵਡਾਲਾ ਨੇ ਕਿਹਾ- ਪਾਰਟੀ ਪ੍ਰਧਾਨ ਨੇ ਬਸਪਾ ਦਾ ਸਮਰਥਨ ਕਰਕੇ ਗ਼ਰੀਬ ਪਰਿਵਾਰ ਦਾ ਮਜ਼ਾਕ ਉਡਾਇਆ ਹੈ। ਵਡਾਲਾ ਨੇ ਅੱਗੇ ਕਿਹਾ ਕਿ ਮੈਨੂੰ ਉਦਾਸ ਹੋਇਆ ਜਦੋਂ ਹਰਸਿਮਰਨ ਕੌਰ ਬਾਦਲ ਨੇ ਸੰਸਦ ਵਿੱਚ ਕਿਹਾ- ਛੋਟਾ ਜਾ ਪੰਜਾਬ, ਛੋਟੀ ਜਿਹੀ ਪਾਰਟੀ। ਜਦੋਂ ਕਿ ਸਾਡਾ ਇਤਿਹਾਸ ਸਭ ਤੋਂ ਵੱਡਾ ਹੈ
