ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਅੰਦਰ ਬਗਾਵਤ ਰੁਕਣ ਦੇ ਸੰਕੇਤ ਨਹੀਂ ਦੇ ਰਹੀ। ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਬੀਬੀ ਜਗੀਰ ਕੌਰ ਤੇ ਹੋਰ ਆਗੂਆਂ ਨੇ ਇੱਕ ਪ੍ਰੈਸ ਕਾਨਫਰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਇੱਕ ਜੁਲਾਈ ਨੂੰ ਉਹ ਸ੍ਰੀ ਅਕਾਲ ਤਖਤ ਵਿਖੇ ਜਾ ਕੇ ਅਰਦਾਸ ਕਰਨਗੇ ਲਿਖਤੀ ਰੂਪ ਵਿੱਚ ਮਾਫੀ ਮੰਗਣਗੇ ਤਾਂ ਜੋ ਅਕਾਲੀ ਦਲ ਵਿੱਚ ਸੁਧਾਰ ਹੋ ਸਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਲੋਕ ਅਕਾਲੀ ਦਲ ਵਿੱਚ ਸੁਖਬੀਰ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰ ਰਹੇ। ਇਸ ਦੇ ਨਤੀਜੇ ਲੋਕ ਸਭਾ ਚੋਣਾਂ ਅਤੇ ਪਿਛਲੀਆਂ ਚੋਣਾਂ ਵਿੱਚ ਦੇਖਣ ਨੂੰ ਮਿਲ ਚੁੱਕੇ ਹਨ ਸੁਖਬੀਰ ਨੇ ਅਕਾਲੀ ਦਲ ਦੇ ਟੁਕੜੇ ਕਰ ਦਿੱਤੇ ਨੇ ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਆਪਣੀ ਜਿੱਦ ਛੱਡ ਦੇਵੇ ਧਾਰਮਿਕ ਤੇ ਸਿਆਸੀ ਸਦਭਾਵਨਾ ਵਾਲੀ ਸ਼ਖਸ਼ੀਅਤ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਅਤੇ ਜਿਹੜੇ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣੇਗਾ।

ਦੂਸਰੇ ਪਾਸੇ ਚੰਡੀਗੜ੍ਹ ਹੈਡਕੁਆਰਟਰ ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਜੀ ਨੇ ਸਾਫ ਕਹਿ ਦਿੱਤਾ ਜੋ ਵੀ ਖ਼ਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੇ ਹਨ ਉਹਨਾਂ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਠੁਕਰਾ ਦਿੱਤਾ ਹੈ।
