ਲੁਧਿਆਣਾ, 24 ਜੂਨ 2024- ਪੀਰ ਬਾਬਾ ਸੈਯਦ ਸਰਦਾਰ ਅਲੀ ਸ਼ਾਹ ਜੀ ਪਿੰਡ ਫੱਤੋਵਾਲ ਜਿਲਾ ਹੁਸ਼ਿਆਰਪੁਰ ਵਿਖੇ ਮੇਲੇ ਤੇ ਸ਼੍ਰੀ ਸੁਰਿੰਦਰ ਸੇਠੀ ਜੀ ਸਮੇਤ ਹੋਰ ਕਈ ਸਤਿਕਾਰਯੋਗ ਸ਼ਖਸੀਅਤਾ ਦਾ ਵਿਸ਼ੇਸ਼ ਸਨਮਾਨ ਸਤਿਕਾਰ ਸਹਿਤ ਭੇਂਟ ਕੀਤੇ ਗਏ ਹਨ । ਇਸ ਮੇਲੇ ਵਿੱਚ ਸ਼੍ਰੀ ਸੇਠੀ ਜੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ । ਪਰ ਉਹ ਸਿਹਤ ਨਾ ਠੀਕ ਹੋਣ ਕਰਕੇ ਸਨਮਾਨ ਲੈਣ ਲਈ ਨਹੀ ਪਹੁੰਚ ਸਕੇ ।

ਦਰਬਾਰ ਤੋਂ ਸਤਿਕਾਰਯੋਗ ਰਫੀ ਸਾਂਈ ਜੀ ਆਪਣੇ ਸਾਥੀਆ ਸਮੇਤ ਅੱਜ ਮੇਰੇ ਆਲੵਣੇ ਲੁਧਿਆਣਾ ਵਿਖੇ ਸਨਮਾਨ ਚਿੰਨ ਭੇਂਟ ਕਰਨ ਲਈ ਪਹੁੰਚੇ ਹਨ । ਸ੍ਰੀ ਸੇਠੀ ਨੇ ਸਿਰ ਨਿਵਾ ਕੇ ਸਤਿਕਾਰ ਸਹਿਤ ਸਨਮਾਨ ਕਬੂਲ ਕੀਤਾ ਹੈ । ਸਭ ਸਤਿਕਾਰਯੋਗ ਸ਼ਖਸੀਅਤਾ ਦਾ ਦਿਲ ਦੀਆ ਗਹਿਰਾਈਆ ਤੋ ਬਹੁਤ ਬਹੁਤ ਧੰਨਵਾਦ ਕੀਤਾ । ਉਹਨਾ ਨੇ ਦੱਸਿਆ ਕਿ ਮੇਲੇ ਦੌਰਾਨ ਸੰਗੀਤ ਖੇਤਰ ਵਿੱਚ ਗੌਰਵਮਈ ਨਾਮਣਾ ਖੱਟਣ ਵਾਲੇ ਗਾਇਕ , ਅਦਾਕਾਰ ਅਤੇ ਨਿਰਦੇਸ਼ਕ ਸਤਿਕਾਰਯੋਗ ਸ਼੍ਰੀ ਮਨੋਹਰ ਧਾਲੀਵਾਲ ਜੀ , ਸੂਫੀ ਗਾਇਕ ਐਸ . ਬੰਗਾ , ਪੱਪੂ ਬਾਦਸ਼ਾਹ , ਬਲਵਿੰਦਰ ਸੋਨੂੰ ਅਤੇ ਸੁਖਾ ਹਰੀਪੁਰੀਆ ਤੋ ਇਲਾਵਾ ਹੋਰ ਕਈ ਸੁਰੀਲੇ ਗਾਇਕ , ਇਲਾਕੇ ਦੇ ਸਮਾਜਿਕ , ਧਾਰਮਿਕ , ਸਭਿਆਚਾਰਕ ਅਤੇ ਰਾਜਨੀਤਿਕ ਪ੍ਰਤੀਨਿਧੀਆ ਦਾ ਵੀ ਸਤਿਕਾਰ ਸਹਿਤ ਸਨਮਾਨ ਨਾਲ ਨਿਵਾਜਿਆ ਗਿਆ ਹੈ । ਇਸ ਮੌਕੇ ਤੇ ਸਤਿਕਾਰਯੋਗ ਸ਼੍ਰੀ ਰਫੀ ਸਾਂਈ ਜੀ ਨੇ ਅਸ਼ੀਰਵਾਦ ਦੇ ਕੇ ਚੰਗੀ ਸਿਹਤ ਹੋਣ ਦੀ ਸ਼ੁਭ ਕਾਮਨਾਮਾ ਕੀਤੀ ਹੈ । ਅਗਲੇ ਸਾਲ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣ ਲਈ ਕਿਹਾ ਗਿਆ । ਰੱਬ ਰਾਖਾ ।