Breaking
Tue. Jul 15th, 2025

ਆਬਜ਼ਰਵਰਾਂ ਵੱਲੋਂ ਜਿੰਮਖਾਨਾ ਕਲੱਬ ਵਿਖੇ ਕੀਤੀ ਜਾਵੇਗੀ ਜਿਮਨੀ ਚੋਣ ਸਬੰਧੀ ਸ਼ਿਕਾਇਤਾਂ/ਮੁਸ਼ਕਲਾਂ ਦੀ ਸੁਣਵਾਈ

ਜਲੰਧਰ ਪੱਛਮੀ ਉਪ ਚੋਣ

ਜਲੰਧਰ, 25 ਜੂਨ 2024-ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਨਿਯੁਕਤ ਤਿੰਨ ਚੋਣ ਆਬਜ਼ਰਵਰਾਂ ਵੱਲੋਂ ਸਥਾਨਕ ਜਿੰਮਖਾਨਾ ਕਲੱਬ ਵਿਖੇ ਜਿਮਨੀ ਚੋਣ ਸਬੰਧੀ ਸ਼ਿਕਾਇਤਾਂ/ਮੁਸ਼ਕਲਾਂ ਦੀ ਸੁਣਵਾਈ ਕੀਤੀ ਜਾਵੇਗੀ।

ਜਨਰਲ ਆਬਜ਼ਰਵਰ ਸ਼੍ਰੀ ਉੱਤਮ ਕੁਮਾਰ ਪਾਤਰਾ, ਪੁਲਿਸ ਆਬਜ਼ਰਵਰ ਸ਼੍ਰੀ ਦਾਲੂਰਾਮ ਤੇਨੀਵਾਰ ਅਤੇ ਖਰਚਾ ਆਬਜ਼ਰਵਰ ਸ਼੍ਰੀਮਤੀ ਮੀਨੂੰ ਸੁਸੇਨ ਅਬਰਾਹਮ ਕੰਮਕਾਜੀ ਦਿਨਾਂ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਜਿੰਮਖਾਨਾ ਕਲੱਬ ਦੀ ਲਾਇਬ੍ਰੇਰੀ ਵਿਖੇ ਸਥਾਪਤ ਚੋਣ ਸੈੱਲ ਵਿਖੇ ਬੈਠਣਗੇ, ਜਿਥੇ ਆਮ ਲੋਕ ਚੋਣਾਂ ਸਬੰਧੀ ਕਿਸੇ ਵੀ ਮੁਸ਼ਕਿਲ/ਸ਼ਿਕਾਇਤ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ।

ਇਸ ਤੋਂ ਇਲਾਵਾ ਜਿਮਨੀ ਚੋਣ ਸਬੰਧੀ ਕਿਸੇ ਵੀ ਸ਼ਿਕਾਇਤ/ਸਮੱਸਿਆ ਲਈ ਜਨਰਲ ਆਬਜ਼ਰਵਰ ਸ਼੍ਰੀ ਉਤਮ ਕੁਮਾਰ ਪਾਤਰਾ ਨਾਲ ਮੋਬਾਇਲ ਨੰਬਰ 86992-08204 ’ਤੇ, ਪੁਲਿਸ ਆਬਜ਼ਰਵਰ ਸ਼੍ਰੀ ਦਾਲੂਰਾਮ ਤੇਨੀਵਾਰ ਨਾਲ 86992-40504 ਅਤੇ ਖਰਚਾ ਆਬਜ਼ਰਵਰ ਸ਼੍ਰੀਮਤੀ ਮੀਨੂੰ ਸੁਸੇਨ ਅਬਰਾਹਮ ਨਾਲ ਮੋਬਾਇਲ ਨੰਬਰ 98721-79211 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Post

Leave a Reply

Your email address will not be published. Required fields are marked *