ਜਸਵੀਰ ਕੌਰ ਦੀ ਮੌਕੇ ਤੇ ਮੌਤ ਗਗਨ ਕੌਰ ਹਸਪਤਾਲ ‘ਚ ਇਲਾਜ ਅਧੀਨ
ਬਿਲਗਾ, 15 ਜੂਨ 2024-ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਚਚੇਰੀਆਂ ਭੈਣਾਂ ਨੂੰ ਗੋਲੀਆਂ ਮਾਰ ਕੇ ਇੱਕ ਨੂੰ ਮੌਕੇ ਤੇ ਮਾਰ ਮੁਕਾਇਆ ਜਦੋਂ ਕਿ ਦੂਸਰੀ ਜਖਮੀ ਨੂੰ ਹਸਪਤਾਲ ਪਹੁੰਚਾਇਆ ਪੁਲਿਸ ਨੇ ਮੌਕੇ ਤੇ ਦੋਸ਼ੀ ਨੂੰ ਫੜ ਲਿਆ ਪੂਰੀ ਕਹਾਣੀ ਇਹ ਹੈ ਕਿ ਨੂਰਮਹਿਲ ਅਧੀਨ ਪਿੰਡ ਗੋਰਸੀਆਂ ਪੀਰਾਂ ਤੋਂ ਦੋ ਚਚੇਰੀਆਂ ਭੈਣਾਂ ਜਸਬੀਰ ਕੌਰ 29 ਸਾਲਾ ਗਗਨ ਕੌਰ 20 ਸਾਲਾ ਇਕੱਠੀਆਂ ਰਹਿ ਰਹੀਆਂ ਸਨ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਜਸਬੀਰ ਕੌਰ ਸ਼ਾਦੀਸ਼ੁਦਾ ਜਿਸਦੇ ਪੇਟ ਵਿੱਚ ਤਿੰਨ ਮਹੀਨਿਆਂ ਦਾ ਬੱਚਾ ਪਲ ਰਿਹਾ ਸੀ ਜਸਬੀਰ ਕੌਰ ਦਾ ਪਤੀ ਟਰੱਕ ਚਲਾਉਣ ਦਾ ਕੰਮ ਕਰਦਾ ਗੇੜਾ ਲੈ ਕੇ ਗਿਆ ਸੀ।

ਇਕ ਪੰਜਾਬੀ ਨੌਜਵਾਨ ਗਗਨ ਗਿੱਲ (20 ਸਾਲ) ਹੁਸੈਨਪੁਰ ਨਕੋਦਰ ਪਿਸਤੌਲ ਦੀ ਨੋਕ ਤੇ ਗਗਨ ਕੌਰ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਪਰ ਗਗਨ ਕੌਰ ਇਸ ਦੇ ਨਾਲ ਜਾਣ ਨੂੰ ਤਿਆਰ ਨਹੀਂ ਸੀ ਗਗਨ ਕੌਰ ਨੇ ਆਪਣੇ ਤਾਏ ਦੀ ਧੀ ਜਸਬੀਰ ਕੌਰ ਨੂੰ ਉਸਦੇ ਕਮਰੇ ਵਿੱਚ ਜਾ ਕੇ ਆਵਾਜ਼ਾਂ ਮਾਰ ਕੇ ਕਿਉਂਕਿ ਜਸਬੀਰ ਕੌਰ ਸੁੱਤੀ ਪਈ ਸੀ ਉਸ ਨੂੰ ਉਠਾ ਕੇ ਆਪਣੇ ਬਚਾ ਲਈ ਅੱਗੇ ਲੈ ਕੇ ਆਂਦਾ ਤੇ ਇਸ ਦੌਰਾਨ ਹੋ ਸਕਦਾ ਇਹਨਾਂ ਦੇ ਵਿੱਚ ਗੱਲਬਾਤ ਵੀ ਹੋਈ ਹੋਵੇ ਤਕਰਾਰ ਵੀ ਹੋਇਆ ਹੋਵੇ ਇਸ ਦੌਰਾਨ ਗਗਨ ਗਿੱਲ ਗੋਲੀਆਂ ਮਾਰ ਦਿੰਦਾ ਸਭ ਤੋਂ ਵੱਧ ਗੋਲੀਆਂ ਜਸਵੀਰ ਕੌਰ ਨੂੰ ਲੱਗਦੀਆਂ ਚਿਹਰੇ ਦੇ ਉੱਤੇ ਜਿਸਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਕਿ ਗਗਨ ਕੌਰ ਵੀ ਜਖਮੀ ਹੋ ਜਾਂਦੀ ਹੈ ਇਸ ਘਟਨਾ ਦੇ ਵਿੱਚ ਗਗਨ ਕੌਰ ਨੂੰ ਜਸਬੀਰ ਕੌਰ ਨੂੰ ਹਸਪਤਾਲ ਲਜਾਇਆ ਜਾਂਦਾ ਜਿੱਥੇ ਜਸਬੀਰ ਕੌਰ ਨੂੰ ਮ੍ਰਿਤਕ ਕਰਾਰ ਡਾਕਟਰਾਂ ਵੱਲੋਂ ਐਲਾਨਿਆ ਜਾਂਦਾ ਤੇ ਉਥੋਂ ਦੀ ਪੁਲਿਸ ਨੇ ਗਗਨ ਗਿੱਲ ਨੂੰ ਗ੍ਰਿਫਤਾਰ ਕਰ ਲਿਆ।

ਬਹੁਤ ਮਾੜੀ ਘਟਨਾ ਕਿਉਂਕਿ ਬੱਚੇ ਇਥੋਂ ਬੜੀ ਮੁਸ਼ੱਕਤ ਨਾਲ ਉੱਥੇ ਪੜ੍ਨ ਲਈ ਪਹੁੰਚਦੇ ਨੇ ਤੇ ਜਦੋਂ ਅਜਿਹੀ ਉਥੋਂ ਖਬਰ ਆਉਂਦੀ ਹੈ ਤੇ ਮਨ ਨੂੰ ਬੜਾ ਦੁੱਖ ਹੁੰਦਾ ਕਿ ਇਹ ਨੌਜਵਾਨ ਲੜਕੇ ਲੜਕੀਆਂ ਕਿਹੜੇ ਕੰਮ ਲਈ ਗਏ ਨੇ ਤੇ ਉਥੋਂ ਕਿਹੋ ਜਿਹੀਆਂ ਖਬਰਾਂ ਆ ਰਹੀਆਂ ਹਨ। ਜਸਵੀਰ ਕੌਰ ਦੇ ਮਾਤਾ ਪਿਤਾ ਨੇ ਕੈਮਰੇ ਸਾਹਮਣੇ ਆਪਣੀ ਦਰਦ ਭਰੀ ਕਹਾਣੀ ਸੁਣਾਈ ਹੈ ਬਿਲਗਾ ਨਿਊਜ਼ ਆਨਲਾਈਨ ਚੈਨਲ ਯੂ ਟਿਊਬ ਤੇ ਜਾ ਕੇ ਤੁਸੀਂ ਇਸ ਖਬਰ ਨਾਲ ਸੰਬੰਧਿਤ ਵੀਡੀਓ ਦੇਖ ਸਕਦੇ ਹੋ ਤੇ ਇਹ ਸੀ ਖਬਰ ਜਿਸ ਦੇ ਵਿੱਚ ਜਸਬੀਰ ਕੌਰ ਨੂੰ ਡਾਕਟਰਾਂ ਨੇ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਤੇ ਗਗਨ ਗਿੱਲ ਗ੍ਰਿਫਤਾਰ ਹੋ ਗਿਆ ਪੂਰੀ ਕਹਾਣੀ ਪੁਲਿਸ ਸਾਹਮਣੇ ਲੈ ਕੇ ਆਊਗੀ ਕਿਉਂ ਇਹ ਕਤਲ ਹੋਇਆ ਹੈ।