ਬਿਨਾ ਸਫਾਈ ਕੀਤੇ ਹਰੇ ਘਾਹ ਤੇ ਬਜਰੀ ਸੀਮੇਂਟ ਪਾਇਆ ਗਿਆ
ਨਗਰ ਪੰਚਾਇਤ ਬਿਲਗਾ ਅਧੀਨ ਚਲਦੇ ਉਸਾਰੀ ਦੇ ਕੰਮ ਨੂੰ ਲੈ ਕੇ ਮੁਹੱਲਾ ਪੱਤੀ ਭੱਟੀ ਵਿੱਚ ਇਕ ਗੰਦੇ ਪਾਣੀ ਦੇ ਨਿਕਾਸ ਲਈ ਪਾਈ ਜਾ ਰਹੀ ਪਾਇਪ ਉੱਪਰ ਘੱਟ ਪਾਏ ਜਾ ਰਹੇ ਬਜਰੀ ਸੀਮੇਂਟ ਅਤੇ ਘਾਹ ਫੂਸ ਨੂੰ ਬਿਨਾ ਸਾਫ ਕੀਤਿਆ ਪਾਇਆ ਸੀਮੇਂਟ ਦੀ ਸ਼ਿਕਾਇਤ ਕੀਤੀ ਪਿਆਰਾ ਸਿੰਘ ਸੰਘੇੜਾ ਜੋ ਇਕ ਵਾਰਡ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹਨ।

ਅਕਸਰ ਦੇਖਣ ਲਈ ਮਿਲਦਾ ਕਿ ਨਗਰ ਪੰਚਾਇਤ ਦੇ ਉਸਾਰੀ ਦੇ ਕੰਮ ਜਿਸ ਤੇ ਪੂਰੇ ਪੈਸੇ ਲਗਦੇ ਹਨ, ਲੋਕਾਂ ਦੇ ਪੈਸੇ, ਜੋ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਜਾਂਦੇ ਹਨ। ਜਿਹੜੀ ਵੀ ਪਾਰਟੀ ਦਾ ਰਾਜ ਹੁੰਦਾ ਹੈ ਉਸ ਦੇ ਵਰਕਰ ਪਿਆਰਾ ਸਿੰਘ ਸੰਘੇੜਾ ਵਰਗੇ ਕੰਮ ਦੀ ਕੁਆਲਟੀ ਦੀ ਗੱਲ ਕਰਦੇ ਹਨ। ਇਕ ਉਹ ਵਰਕਰ ਹੁੰਦੇ ਹਨ ਜਿਹਨਾਂ ਨੂੰ ਉਸਾਰੀ ਦੇ ਟੈਂਡਰ ਵਿੱਚ ਕੀ ਪਾਸ ਕੀਤਾ ਗਿਆ ਹੈ। ਕੋਈ ਥੋਹ ਪਤਾ ਨਹੀ ਹੁੰਦਾ ਉਹ ਠੇਕੇਦਾਰ ਦੇ ਹੱਕ ਵਿੱਚ ਬੋਲ ਕੇ ਇਹ ਦੱਸਣਾ ਚਾਹੁੰਦੇ ਹੁੰਦੇ ਨੇ ਕਿ ਕੰਮ ਮਸੀ ਹੋਣ ਲੱਗਾ ਕਿਸੇ ਸਿਰ ਲੱਗ ਲੈਣ ਦਿਓ। ਹਰ ਕੋਈ ਆਪਣੇ ਘਰ ਕੰਮ ਕਰਵਾਉਣ ਸਮੇਂ ਮਿਸਤਰੀ ਮਜ਼ਦੂਰ ਦੇ ਕੋਲ ਖੜ ਕੇ ਕੰਮ ਦਸ ਦਸ ਕੇ ਕਰਵਾਉਂਦਾ ਹੈ। ਘਰ ਲਈ ਸਮਾਨ ਖਰੀਦਣ ਸਮੇਂ ਹੰਢਣ ਸਾਰ ਖਰੀਦਿਆ ਜਾਂਦਾ, ਪਰ ਜਦੋਂ ਸਰਕਾਰੀ ਕੰਮ ਜਿਵੇਂ ਪਤੀ ਭੱਟੀ ਵਿੱਚ ਅੱਜ ਪਾਇਪ ਤੇ ਬਜਰੀ ਸੀਮੇਂਟ ਪਾਉਣ ਸਮੇਂ ਬੱਚਤ ਕੀਤੀ ਨਜ਼ਰ ਆ ਰਹੀ ਹੈ ਕੀ ਟੈਂਡਰ ਵਿੱਚ ਵੀ ਇਹੀ ਲਿਖਿਆ ਹੈ ਜੇ ਟੈਂਡਰ ਵਿੱਚ ਪਾਇਪ ਉੱਪਰ ਇਕ ਇੰਚ ਬਜਰੀ ਸੀਮੇਂਟ ਪਾਸ ਹੈ ਫਿਰ ਪਿਆਰਾ ਸਿੰਘ ਸੰਘੇੜਾ ਗਲਤ ਹੈ। ਅਗਰ ਉੱਥੇ ਕੁਝ ਹੋਰ ਲਿਖਿਆ ਫਿਰ ਪਿਆਰਾ ਸਿੰਘ ਸੰਘੇੜਾ ਸਹੀ ਹੈ।
ਜੇ ਇਸ ਸਰਕਾਰ ਸਮੇਂ ਵੀ ਪਹਿਲਾ ਵਾਂਗ ਕੰਮ ਹੋਣੇ ਹਨ ਕੀ ਲੋੜ ਸੀ ਨਵਿਆਂ ਨੂੰ ਲਿਆਉਣ ਦੀ ਪਹਿਲੇ ਠੀਕ ਸੀ। ਜਿਹਨਾਂ ਨੇ ਕਿਤੇ ਕੰਮ ਚੈਕ ਨਹੀ ਕੀਤਾ, ਠੇਕੇਦਾਰ ਮਨਮਰਜੀ ਦਾ ਕੰਮ ਕਰ ਗਏ। ਇੱਥੋ ਤੱਕ ਜਿੱਥੇ 3 ਇੰਚ ਇੱਟ ਲੱਗਣੀ ਸੀ ਉੱਥੇ 2 ਇੰਚ ਲੱਗੀ ਜਿੱਥੇ 2 ਇੰਚ ਦੀ ਲੋੜ ਸੀ ਉੱਥੇ 3 ਇੰਚ ਲੱਗੀ। ਅਫਸਰ ਸਾਹਮਣੇ ਬੋਲਣ ਦੀ ਹਿੰਮਤ ਚਾਹੀਦੀ ਹੈ ਪਰ ਇੱਥੇ ਆਪਣਿਆਂ ਨੂੰ ਮੰਦਾ ਬੋਲਣ ਦੀ ਹਿੰਮਤ ਕੀਤੀ ਜਾਂਦੀ ਹੈ।ਜੋ ਪਿਆਰਾ ਸਿੰਘ ਸੰਘੇੜਾ ਨਾਲ ਹੋਈ ਮਹਿਸੂਸ ਕਰ ਰਿਹਾ ਹੈ।
ਪਹਿਲਾਂ ਵੀ ਲੱਖਾਂ ਕਰੋੜਾਂ ਦੇ ਕੰਮ ਘਟੀਆ ਮਿਆਰ ਨਾਲ ਹੋਏ ਜਿਹਨਾਂ ਬਾਰੇ ਬੜਾ ਕੁਝ ਲਿਖਿਆ ਬੜਾ ਕੁਝ ਬੋਲਿਆ ਗਿਆ। ਪਰ ਅਫਸੋਸ ਜਿੱਥੇ ਲੋਕ ਅਫ਼ਸਰਸ਼ਾਹੀ ਦੀ ਗੁਲਾਮੀ ਕਰਦੇ ਹੋਣ ਜਾਂ ਕੁੱਤੀ ਚੋਰਾਂ ਰਲ ਜਾਵੇ ਉੱਥੇ ਨਤੀਜੇ ਇਹੀ ਹੋਣਗੇ, ਪਹਿਲਾ ਵੀ ਅਜਿਹੇ ਬਥੇਰੇ ਕੰਮ ਹੋਏ ਹਨ ਹੁੰਦੇ ਰਹਿਣੇ ਨੇ। ਅਗਰ ਮਿਆਰੀ ਕੰਮ ਹੋਇਆ ਦੇਖਣਾ ਹੋਵੇ ਤਾਂ ਪੱਤੀ ਬੱਗਾ ਵਿੱਚ ਐਨ ਆਰ ਆਈ ਦੀ ਮਦਦ ਨਾਲ ਕਰਵਾਏ ਕੰਮ ਦੀ ਅੱਜ ਵੀ ਮਿਸਾਲ ਕਾਇਮ ਹੈ।