ਲੋਕ ਸਭਾ ਹਲਕਾ ਜਲੰਧਰ ਦੇ ਆਏ ਚੋਣ ਨਤੀਜਿਆ ਮੁਤਾਬਿਕ ਬਿਲਗਾ ਵਿੱਚ ਕਾਂਗਰਸ ਨੂੰ 2046 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ 914 ਸ਼੍ਰੋਮਣੀ ਅਕਾਲੀ ਦਲ ਨੂੰ 735 ਬਸਪਾ ਨੂੰ 535 ਬੀਜੇਪੀ ਨੂੰ 420 ਵੋਟ ਮਿਲੇ ਹਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਪਏ ਰਿਕਾਰਡ ਤੋੜ ਵੋਟ। ਕਾਂਗਰਸ ਬਹੁਤ ਸਮੇਂ ਬਾਅਦ ਬਿਲਗਾ ਵਿੱਚ ਪਹਿਲੇ ਨੰਬਰ ਤੇ ਆਈ ਹੈ। ਪਹਿਲੇ ਨੰਬਰ ਤੇ ਆਉਂਦੀ ਰਹੀ ਪਾਰਟੀ ਦੇ ਆਗੂ ਨੂੰ ਵੀ ਲੋਕਾਂ ਵੱਲੋ ਕੀਤੇ ਜਾ ਰਹੇ ਮਤਦਾਨ ਬਾਰੇ ਭਿਣਕ ਲੱਗ ਗਈ ਜਾਪ ਰਹੀ ਸੀ ਕਿ ਇਸ ਵਾਰ ਪਹਿਲਾ ਨੰਬਰ ਚੰਨੀ ਦਾ ਆ ਰਿਹਾ ਹੈ ਬਿਲਗਾ ਵਿੱਚ ਕਾਂਗਰਸੀ ਵਰਕਰ ਵੀ ਉਤਸ਼ਾਹ ਵਿੱਚ ਦੇਖੇ ਗਏ ਸੀ।