ਪੋਸਟਲ ਬੈਲਟ ਵਾਲੀਆਂ ਵੋਟਾਂ ਬਾਰੇ ਅੰਕੜੇ ਜੁੜਨੇ ਬਾਕੀ ਪੋਸਟਲ ਬੈਲਟ ਵਾਲੀਆਂ ਵੋਟਾਂ ਬਾਰੇ ਅੰਕੜੇ ਜੁੜਨੇ ਬਾਕੀ
ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ
ਜਲੰਧਰ, 2 ਜੂਨ 2024-ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਲਈ ਸ਼ਨੀਵਾਰ ਨੂੰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੰਸਦੀ ਹਲਕੇ ਲਈ ਕੁੱਲ 59.07 ਫੀਸਦੀ ਪੋਲਿੰਗ ਹੋਈ। ਇਸ ਵਿੱਚ ਪੋਸਟਲ ਬੈਲਟ ਨਾਲ ਪਈਆਂ ਵੋਟਾਂ ਦੇ ਅੰਕੜੇ ਜੁੜਨੇ ਬਾਕੀ ਹਨ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਅਧੀਨ ਆਉਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57. 80 ਫੀਸਦੀ , ਸ਼ਾਹਕੋਟ ਵਿੱਚ 58.79 ਫੀਸਦੀ, ਨਕੋਦਰ ਵਿੱਚ 58.40 ਫੀਸਦੀ, ਕਰਤਾਰਪੁਰ ਵਿੱਚ 57.98 ਫੀਸਦੀ, ਜਲੰਧਰ ਕੇਂਦਰੀ ਵਿਖੇ 56.40 ਫੀਸਦੀ, ਜਲੰਧਰ ਪੱਛਮੀ ਵਿਖੇ 64 ਫੀਸਦੀ, ਜਲੰਧਰ ਉੱਤਰੀ ਵਿਖੇ 62.10 ਫੀਸਦੀ, ਜਲੰਧਰ ਛਾਉਣੀ ਵਿਖੇ 57.95 ਫੀਸਦੀ ਅਤੇ ਹਲਕਾ ਆਦਮਪੁਰ ਵਿਖੇ 58.50 ਫੀਸਦੀ ਵੋਟਿੰਗ ਹੋਈ।

ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਲਈ ਸਾਲ 2023 ਵਿਚ ਉਪ ਚੋਣ ਲਈ 54 ਫੀਸਦੀ ਪੋਲਿੰਗ ਹੋਈ ਸੀ ।
ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ 4 ਜੂਨ 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਨ ਵੋਟਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਸੁਰੱਖਿਆ ਦਸਤਿਆਂ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ।