ਹਲਕਾ ਲੋਕ ਸਭਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਵੋਟਾਂ ਪੈਣ ਉਪਰੰਤ ਆਪਣੇ ਗ੍ਰਹਿ ਵਿਖੇ ਪਰਿਵਾਰ ਨਾਲ ਆਈਆਂ ਉਹਨਾਂ ਦੀਆਂ ਤਸਵੀਰਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਬੈਠੇ ਦਿਖਾਈ ਦੇ ਰਹੇ ਨੇ,ਫਲ ਫਰੂਟ ਖਾ ਰਹੇ ਨੇ, ਉਥੇ ਤੁਹਾਨੂੰ ਨਜ਼ਰ ਆ ਰਹੀਆਂ ਵੱਖ ਵੱਖ ਤਸਵੀਰਾਂ ਜਿਨਾਂ ਵਿੱਚ ਚੰਨੀ ਤੇ ਉਹਨਾਂ ਦੀ ਪਤਨੀ ਵਿਖਾਈ ਦੇ ਰਹੀ ਆ ਤੇ ਕੁਝ ਲੋਕਾਂ ਨਾਲ ਉਹ ਮਿਲਦੇ ਵੀ ਦਿਖਾਈ ਦੇ ਰਹੇ ਨੇ ਇਸ ਮੌਕੇ ਤੇ ਵੱਖ ਵੱਖ ਤਸਵੀਰਾਂ ਜਿਨਾਂ ਵਿੱਚ ਚੰਨੀ ਚੋਣਾਂ ਤੋ ਵਿਹਲੇ ਹੋ ਕੇ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੇ ਨੇ ਕਿਹਾ ਜਾ ਸਕਦਾ ਹੈ ਕਿ ਵੋਟਾਂ ਪੈਣ ਤੋਂ ਬਾਅਦ ਲੀਡਰ ਆਪਣੇ ਪਰਿਵਾਰਾਂ, ਆਪਣੇ ਪਾਰਟੀ ਦੇ ਕੰਮਾਂ ਦੇ ਵਿੱਚ ਬੀਜੀ ਹੋ ਜਾਂਦੇ ਆ ਜਿਵੇਂ ਉਹਨਾਂ ਨੇ ਚੋਣ ਕੰਪੇਨ ਦੌਰਾਨ ਵੱਖ-ਵੱਖ ਮਹੱਲਿਆਂ ਚ ਕਸਬਿਆਂ ਚ ਪਹੁੰਚ ਕੀਤੀ ਹੈ ਅਜਿਹਾ ਸਮਾਂ ਮੁੜ ਕੇ ਪੰਜ ਸਾਲ ਬਾਅਦ ਹੀ ਆਉਂਦਾ ਜਦੋਂ ਲੀਡਰ ਲੋਕਾਂ ਦੇ ਦਰਾਂ ਤੇ ਜਾ ਕੇ ਵੋਟਾਂ ਮੰਗਦੇ ਨੇ ਹੁਣ ਲੋਕਾਂ ਦੀ ਲੋੜ ਹੈ ਕਿ ਲੋਕ ਇਹਨਾਂ ਦੇ ਦਰਾਂ ਤੱਕ ਆਪਣੇ ਕੰਮਾਂ ਨੂੰ ਲੈ ਕੇ ਜਾਣਗੇ ਤੇ ਅਸੀਂ ਤੁਹਾਨੂੰ ਵਿਖਾਇਆ ਚੋਣਾਂ ਵੱਲੋਂ ਵਿਹਲੇ ਹੋ ਕੇ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕੇ ਹਨ।




