Breaking
Wed. Mar 26th, 2025

ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਥਾਲੀ ਦੇ ਚੱਟੇ ਵੱਟੇ- ਜਥੇਦਾਰ ਵਡਾਲਾ

ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਹਰ ਗਠਬੰਧਨ ਕਰਦੀ ਹੈ ਪੰਜਾਬ ਵਿੱਚ ਗਠਬੰਧਨ ਨਾ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੀ ਹੈ

ਨੂਰਮਹਿਲ, 30 ਮਈ 2024-ਮਾਡਲ ਟਾਊਨ ਨੂਰਮਹਿਲ ਅਤੇ ਮੁਹੱਲਾ ਸਰੇਣਿਆਂ ਨੂਰਮਹਿਲ ਸ਼ਹਿਰ ਵਿਖੇ ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਨਕੋਦਰ ਤੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਅਗਵਾਈ ਵਿੱਚ ਅੱਜ ਸ਼ਹਿਰਾਂ ਵਿੱਚ ਚੋਣ ਇਕੱਤਰਤਾ ਹੋਈ।

ਇਸ ਮੌਕੇ ਤੇ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਬਾਅਦ ਕਿਸੇ ਸਰਕਾਰ ਨੇ ਚਾਹੇ ਕਾਂਗਰਸ ਸਰਕਾਰ ਪੰਜ ਸਾਲ ਰਾਜ ਕੀਤਾ ਉਸ ਤੋਂ ਬਾਅਦ ਤਕਰੀਬਨ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਕਰ ਰਹੀ ਹੈ ਸੂਬੇ ਵਿੱਚ ਵਿਕਾਸ ਲਈ ਕੱਖ ਭੰਨ ਕੇ ਵੀ ਦੌਰਾ ਨਹੀਂ ਕੀਤਾ, ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਤੇ ਹੱਥ ਧਰ ਕੇ ਝੂਠੀ ਸੋ ਖਾ ਕੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਕੋਲ ਲੋਕਾਂ ਸਾਹਮਣੇ ਜਾਣ ਲਈ ਕੋਈ ਵੀ ਮੁੱਦਾ ਨਹੀਂ ਹੈ ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਕਿਸਾਨੀ ਮਸਲਿਆਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਧਰਮ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਕਾਰਨ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਉਨਾਂ ਕਿਹਾ ਕਿ ਇਸ ਵਾਰ ਜਲੰਧਰ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਜੀ ਸਾਫ ਸੁਥਰੀ ਸ਼ਖਸ਼ੀਅਤ ਵਾਲੇ ਲੋਕ ਸਭਾ ਉਮੀਦਵਾਰ ਵਾਰ ਮਿਲੇ ਹਨ, ਜਿਸ ਕਾਰਨ ਹਲਕੇ ਵਿੱਚ ਪੰਥਕ ਲੋਕਾਂ ਵਿੱਚ ਅਤੇ ਸਮੂਹ ਭਾਈਚਾਰਿਆਂ ਵਿੱਚ ਭਾਰੀ ਉਤਸਾਹ ਹੈ।

ਇਸ ਦੌਰਾਨ ਜਥੇਦਾਰ ਵਡਾਲਾ ਨੇ ਦਾਅਵਾ ਕੀਤਾ ਕਿ ਅਕਾਲੀ ਵਰਕਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ ਉਹਨਾਂ ਕਿਹਾ ਕਿ ਆਪ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂ, ਜੋ ਕਿ ਤਿੰਨ ਪਾਰਟੀਆਂ ਦਾ ਗਦਾਰ ਹੈ ਉਸ ਨੂੰ ਜਲੰਧਰ ਦੇ ਲੋਕ ਸਬਕ ਸਿਖਾਉਣਗੇ ਅਤੇ ਬੁਰੀ ਤਰ੍ਹਾਂ ਹਰਾਉਣਗੇ ਕਿਉਂਕਿ ਉਸਨੇ ਆਦਮਪੁਰ ਤੋਂ ਵਿਧਾਇਕ ਬਣ ਕੇ ਹਲਕੇ ਵਿੱਚ ਕੋਈ ਵੀ ਲੋਕ ਭਲਾਈ ਦਾ ਕੰਮ, ਲੋਕਾਂ ਦੀ ਗੱਲ ਠਰਮੇ ਨਾਲ ਸੁਣਨ ਵਿੱਚ ਨਾ ਕਾਮਯਾਬ ਹੋਇਆ ਉਹਨਾਂ ਨੇ ਕਿਹਾ ਹੁਣ ਲੋਕ ਦੂਜੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਸੰਸਦ ਵਿੱਚ ਭੇਜਣਗੇ, ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਤੌਰ ਤੇ ਨਕੋਦਰ ਹਲਕੇ ਦੇ ਰੁਕੇ ਹੋਏ ਕੰਮ ਹੋ ਸਕਣ, ਇਸ ਮੌਕੇ  ਨੂਰਮਹਿਲ ਤੋਂ ਸੁਰਤੇਜ ਸਿੰਘ ਬਾਸੀ, ਲਖਵਿੰਦਰ ਸਿੰਘ ਹੋਠੀ, ਸੁਖਦੇਵ ਬਾਬਾ ਗਹੀਰ, ਬਲਵੀਰ ਕੌਲਧਾਰ ਬਾਲੀ ਐਮਸੀ, ਵਿਨੋਦ ਜੱਸਲ ਐਮਸੀ, ਅਮਰੀਕ ਸਿੰਘ ਮੀਕਾ, ਨੰਦ ਕਿਸ਼ੋਰ ਗਿੱਲ ਐਮਸੀ, ਮੰਗਾ ਸ਼ੀਤਲ ਨੂਰਮਹਿਲ ,ਪੱਪੂ ਸਾਈਕਲ, ਰਾਮ ਮੂਰਤੀ, ਰਾਜਾ ਮਿਸਰ ਐਮਸੀ, ਗੌਤਮ ਸ਼ਰਮਾ, ਨਾਨੂੰ ਜੋਸ਼ੀ, ਮੋਨੂੰ ਚੀਮਾ, ਬਖਸ਼ੀ ਕਲੋਨੀ, ਸਾਗਰ ਸੇਤੀਆ, ਗੌਰਮ ਮੁਤਨੇਜਾ, ਸੰਜੂ, ਅਵਤਾਰ ਸਿੰਘ, ਪ੍ਰਭ ਸਿਮਰਨ, ਕਾਲੀ, ਸਾਗਰ ਸੇਤੀਆ, ਚਰਨਜੀਤ ਸਿੰਘ ਚੰਨੀ, ਰਾਜੂ ਉੱਪਲ, ਸ਼ੈਲੀ ਸਟੂਡੀਓ, ਦੀਪ ਕੰਪਿਊਟਰ, ਸੋਨੂੰ ਖੇੜਾ, ਮੋਹਨ ਸਿੰਘ ਸੇਤੀਆ, ਸੋਨੂੰ ਸੇਤੀਆ, ਕਾਲਾ ਨਾਰੰਗ, ਬੋਬੀ ਨਾਰੰਗ ਅਤੇ ਅਨੇਕਾਂ ਹੀ ਅਹੁਦੇਦਾਰ ਸਾਹਿਬਾਨ,ਵਰਕਰ ਸਾਹਿਬਾਨ ਅਤੇ ਸਮੂਹ ਸੰਗਤਾਂ ਹਾਜ਼ਰ ਸਨ।.

By admin

Related Post

Leave a Reply

Your email address will not be published. Required fields are marked *