ਨਕੋਦਰ, 27 ਮਈ 2024-ਪੰਜਾਬ ਸਰਕਾਰ ਆਮ ਆਦਮੀ ਪਾਰਟੀ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ। ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਗਲ ਆਦਮੀ ਪਾਰਟੀ ਦੇ ਮੌਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ, ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ, ਇਹਨਾਂ ਨੇ ਸਿਰਫ ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ।

ਕਾਂਗਰਸ ਪਾਰਟੀ ਨੇ 1984 ਵਿੱਚ ਜੋ ਕਤਲੇਆਮ ਪੰਜਾਬ ਵਿੱਚ ਕੀਤਾ ਉਹ ਨਾ ਭੁੱਲਣ ਯੋਗ , ਜਿੱਥੇ ਹਰ ਧਰਮ ਦੇ ਲੋਕ ਸਤਿਕਾਰ ਨਾਲ ਸਿਰ ਝੁਕਾਉਂਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਢਾਅ ਢੇਰੀ ਕੀਤਾ, ਜਦੋਂ ਵੀ ਕਾਂਗਰਸ ਸਰਕਾਰ ਪੰਜਾਬ ਵਿੱਚ ਆਈ ਤਦੋਂ ਤਦੋਂ ਹੀ ਲੋਕਾਂ ਦੇ ਉੱਤੇ ਬਹੁਤ ਤਸ਼ੱਦਦ ਢਾਇਆ, ਐਸ.ਸੀ ਬੱਚਿਆਂ ਦੀ ਸਕਾਲਰਸ਼ਿਪ ਇਹਨਾਂ ਦੇ ਮੇਨ ਲੀਡਰਾਂ ਨੇ ਖਾਧੀ, ਇਹਨਾਂ ਦੇ ਕਾਰਜ ਕਾਲ ਦੌਰਾਨ ਨਸ਼ੇ ਅਤੇ ਰਿਸ਼ਵਤ ਖੋਰੀ ਨੂੰ ਬੜਾਵਾ ਮਿਲਿਆ, ਇਹ ਨਵੀਆਂ ਸੜਕਾਂ ਨਹੀਂ ਬਣਾ ਸਕੇ ਸਿਰਫ ਪੱਚ ਹੀ ਲਾ ਸਕੇ।.
ਬੀਜੇਪੀ ਪਾਰਟੀ(ਕੇਂਦਰੀ ਤਾਕਤਾਂ) ਪੰਥ ਨੂੰ ਢਾਅ ਲਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ, ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ।
ਇਸ ਮੌਕੇ ਤੇ ਪਿੰਡ ਸਿਹਾਰੀਵਾਲ ਤੋਂ ਸੀਨੀਅਰ ਅਕਾਲੀ ਲੀਡਰ ਜਸਵੰਤ ਸਿੰਘ ਸਾਬਕਾ ਸਰਪੰਚ ਰਣਜੀਤ ਸਿੰਘ ਸਾਬਕਾ ਸਰਪੰਚ ਪਰਮਜੀਤ ਸਿੰਘ ਸਾਬਕਾ ਸਰਪੰਚ ਕਰਮ ਸਿੰਘ ਮੈਂਬਰ ਪੰਚਾਇਤ ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਅਤੇ ਹਰਭਜਨ ਸਿੰਘ ਹੁੰਦਲ, ਅਵਤਾਰ ਸਿੰਘ ਕਲੇਰ, ਸਰਪੰਚ ਜਸਵੀਰ ਸਿੰਘ ਸਰਾਏ ਖਾਮ, ਸੁਖਵਿੰਦਰ ਸਿੰਘ ਸੋਖਾ ਮਲੀਆਂ, ਸਰਪੰਚ ਬਲਕਾਰ ਸਿੰਘ ਸੀਓਵਾਲ ਅਨੇਕਾਂ ਹੀ ਅਹੁਦੇਦਾਰ ਸਾਹਿਬਾਨਾਂ ਦੀ ਮੌਜੂਦਗੀ ਵਿੱਚ ਪਿੰਡ ਸਿਹਾਰੀਵਾਲ ਤੋਂ ਕਾਫੀ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਵਾਧਾ ਕੀਤਾ, ਉਹਨਾਂ ਦਾ ਵੇਰਵਾ ਦਰਸ਼ਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸਾਬਕਾ ਮੈਂਬਰ ਪੰਚਾਇਤ, ਜਸਪਾਲ ਸਿੰਘ ਮੈਂਬਰ ਪੰਚਾਇਤ, ਸ਼੍ਰੀਮਤੀ ਰੇਖਾ ਸਾਬਕਾ ਮੈਂਬਰ ਪੰਚਾਇਤ,ਸ੍ਰੀਮਤੀ ਬਲਵਿੰਦਰ ਕੌਰ ਸਾਬਕਾ ਮੈਂਬਰ ਪੰਚਾਇਤ, ਬਲਦੇਵ ਰਾਜ ਪ੍ਰਧਾਨ ਉਰਫ ਲੱਡੂ, ਮਾਸਟਰ ਰਮੇਸ਼ ਕੁਮਾਰ,ਅਮਰ ਸਿੰਘ,ਬਲਵਿੰਦਰ ਸਿੰਘ ਉਰਫ ਬੱਗਾ, ਇੰਦਰਜੀਤ ਸਿੰਘ ਉਰਫ ਇੰਦੂ, ਮੋਹਣਾ, ਬਲਦੇਵ ਸਿੰਘ ਉਰਫ ਦੇਬਾ,
ਸ੍ਰੀਮਤੀ ਬਲਦੇਵ ਕੌਰ ਉਰਫ ਰਾਣੋ, ਸ੍ਰੀਮਤੀ ਊਸ਼ਾ ਰਾਣੀ, ਮਲਕੀਤ ਸਿੰਘ ਉਰਫ ਮੀਤਾ, ਸੁਰਜੀਤ ਸਿੰਘ ਉਰਫ ਕਾਕਾ, ਸੋਢੀ,ਤਰਸੇਮ ਸਿੰਘ ਉਰਫ ਕਾਲਾ, ਸੁਰਿੰਦਰ ਸਿੰਘ ਉਰਫ ਲੱਡੂ,
ਬੁੱਧਰਾਮ, ਬਲਵਿੰਦਰ ਸਿੰਘ ਉਰਫ ਬਿੰਦੀ, ਹਰਪ੍ਰੀਤ ਸਿੰਘ ਨਾਗੋ, ਮੰਗਤ ਰਾਮ, ਸ਼੍ਰੀਮਤੀ ਊਸ਼ਾ ਰਾਣੀ, ਸ਼੍ਰੀਮਤੀ ਬਲਦੇਵ ਕੌਰ ਅਤੇ ਅਨੇਕਾਂ ਹੀ ਪਰਿਵਾਰ ਸ਼ਾਮਿਲ ਹੋਏ।
